RNI NEWS :- ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੱਕ ਬਿਲਗਾ ਦਾ ਇਕ 17 ਸਾਲ ਦਾ ਯੁਵਕ ਕਰਨਵੀਰ ਪਿਛਲੇ 5 ਦਿਨ ਤੋਂ ਲਾਪਤਾ 


RNI NEWS :- ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੱਕ ਬਿਲਗਾ ਦਾ ਇਕ 17 ਸਾਲ ਦਾ ਯੁਵਕ ਕਰਨਵੀਰ ਪਿਛਲੇ 5 ਦਿਨ ਤੋਂ ਲਾਪਤਾ 

ਨਵਾਂਸ਼ਹਿਰ, 12 ਜੁਲਾਈ – (ਤੇਜ ਪ੍ਰਕਾਸ਼ ਖਾਸਾ)

ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੱਕ ਬਿਲਗਾ ਦਾ ਇਕ 17 ਸਾਲ ਦਾ ਯੁਵਕ ਕਰਨਵੀਰ ਜੋ ਪਿਛਲੀ 7 ਤਾਰੀਖ ਤੋਂ ਲਾਪਤਾ ਹੈ। ਕਰਨਵੀਰ ਜੋ ਕਿ 10 +2 ਦਾ ਵਿਦਿਆਰਥੀ ਹੈ।ਜੋ ਬੰਗਾ ਦੇ ਜੈਨ ਮਾਡਲ ਸਕੂਲ ਵਿੱਚ ਪੜਦਾ ਹੈ।ਕਰਨਵੀਰ ਦੀ ਮਾਤਾ ਨਿਰਲੇਪ ਕੌਰ ਨੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦਾ ਬੇਟਾ ਕਰਨਵੀਰ 7 ਜੁਲਾਈ ਨੂੰ ਸ਼ਾਮ ਵੇਲੇ ਆਪਣੇ ਕਿਸੇ ਕੰਮ ਲਈ ਲਾਗਲੇ ਪਿੰਡ ਭਰੋ ਮਜਾਰੇ ਗਿਆ ਸੀ ।ਪਰ ਉਸਤੋਂ ਬਾਅਦ ਉਹ ਵਾਪਿਸ ਘਰ ਨਹੀਂ ਪਹੁੰਚਿਆ ।ਉਸ ਦੀ ਤਲਾਸ਼ ਹਰ ਤਰਫ ਕੀਤੀ ਗਈ। ਪਰ ਉਸਦਾ ਕੋਈ ਵੀ ਅਜੇ ਵੀ ਪਤਾ ਨਹੀਂ ਲੱਗਿਆ। ਉਹਨਾਂ ਨੇ ਮੀਡੀਆ ਰਾਹੀਂ ਆਪਣੇ ਬੇਟੇ ਦੀ ਤਲਾਸ਼ ਲਈ ਸਭਨਾ ਦੇ ਸਹਿਯੋਗ ਦੀ ਮੰਗ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸਦੀ ਸਾਰੀ ਜਾਣਕਾਰੀ ਨਵਾਂਸ਼ਹਿਰ ਦੀ ਐਸ,ਐਸ,ਪੀ ਮੈਡਮ ਨੂੰ ਦਿੱਤੀ ਸੀ।ਜਿਹਨਾਂ ਨੇ ਬੰਗਾ ਦੇ ਡੀ,ਐਸ,ਪੀ ਦੀ ਲਗਵਾਈ ਹੋਈ ਹੈ ।ਉਸਦੇ ਤਹਿਤ ਥਾਣਾ ਬਹਿਰਾਮ ਵਿਖੇ ਇਕ ਐਫ,ਆਈ,ਆਰ ਦਰਜ ਵੀ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਅਗਰ ਉਹਨਾਂ ਦੇ ਬੇਟੇ ਕਰਨਵੀਰ ਸੰਬੰਧੀ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਹੈ ਉਹਨਾਂ ਦੇ ਮੌਬਾਇਲ ਨੰਬਰ 94172-25526 ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਪਿੰਡ ਦੇ ਸਰਪੰਚ ਬਲਵੰਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਪਿੰਡ ਚੱਕ ਬਿਲਗਾ ਦਾ ਇਕ ਨੌਜਵਾਨ ਕਰਨਵੀਰ ਸਿੰਘ ਜਿਸਦੀ ਉਮਰ 17 ਸਾਲ ਏ ਉਹ 7 ਜੁਲਾਈ ਤੋਂ ਲਾਪਤਾ ਹੈ। ਜਿਸਦਾ ਮੌਬਾਇਲ ਫੋਨ ਵੀ ਬੰਦ ਆ ਰਿਹਾ ਹੈ। ਜਿਸ ਸੰਬੰਧੀ ਇਕ ਐਫ,ਆਈ,ਆਰ ਥਾਣਾ ਬਹਿਰਾਮ ਵਿੱਚ ਦਰਜ ਕੀਤੀ ਗਈ ਹੈ ।ਪੁਲਿਸ ਕਰਨਵੀਰ ਦੀ ਤਲਾਸ਼ ਵਿੱਚ ਉਹਨਾਂ ਦਾ ਪੂਰਾ ਸਾਥ ਦੇ ਰਹੀ ਹੈ ।ਨਾਲ ਹੀ ਸਰਪੰਚ ਸਾਹਿਬ ਨੇ ਕਿਹਾ ਕਿ ਕਰਨਵੀਰ ਸੰਬੰਧੀ ਅਗਰ ਕਿਸੇ ਨੂੰ ਕੋਈ ਜਾਈ ਮਿਲੇ ਤਾ ਉਹਨਾਂ ਦੇ ਮੌਬਾਇਲ ਨੰਬਰ 98154-32113 ਉੱਤੇ ਸਪੰਰਕ ਕਰ ਸਕਦੇ ਹੋ

Leave a Reply

Your email address will not be published. Required fields are marked *