RNI NEWS :- ਜੀਟੀਯੂ ਜਲੰਧਰ ਇਕਾਈ ਨੇ ਡੀਈਓ ਐਲੀਮੈਂਟਰੀ ਨੂੰ ਦਿੱਤਾ ਮੰਗ ਪੱਤਰ


RNI NEWS :- ਜੀਟੀਯੂ ਜਲੰਧਰ ਇਕਾਈ ਨੇ ਡੀਈਓ ਐਲੀਮੈਂਟਰੀ ਨੂੰ ਦਿੱਤਾ ਮੰਗ ਪੱਤਰ

ਜਲੰਧਰ :- ਨੂਰਮਹਿਲ ਅਵਤਾਰ ਚੰਦ

ਮਹਿੰਦਰ ਰਾਮ ਫੁੱਗਲਾਣਾ ਜਲੰਧਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੀ ਇਕਾਈ ਨੇ ਜ਼ਿਲਾ ਜਨਰਲ ਸਕੱਤਰ ਗਣੇਸ਼ ਭਗਤ, ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਰਾਮਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ। ਇਸ ਡੈਪੂਟੇਸ਼ਨ ਵਿੱਚ ਗਣੇਸ਼ ਭਗਤ, ਤੀਰਥ ਸਿੰਘ ਬਾਸੀ ਤੋਂ ਇਲਾਵਾ ਰਾਮਪਾਲ ਹਜ਼ਾਰਾ, ਪ੍ਰਣਾਮ ਸਿੰਘ, ਸੁਖਵਿੰਦਰ ਸਿੰਘ ਮੱਕੜ, ਕੁਲਦੀਪ ਸਿੰਘ ਕੌੜਾ ,ਗਣੇਸ਼ ਭਗਤ, ਬਲਬੀਰ ਭਗਤ, ਰਘੁਜੀਤ ਸਿੰਘ ਤੇ ਹੋਰ ਅਧਿਆਪਕ ਡੈਪੂਟੇਸ਼ਨ ਵਿੱਚ ਸ਼ਾਮਲ ਸਨ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਰਾਹੀਂ ਇਹ ਮੰਗ ਪੱਤਰ ਮਾਣਯੋਗ ਸਿੱਖਿਆ ਸਕੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਮੰਗ ਪੱਤਰ ਵਿੱਚ ਜਿਹੜੀਆਂ ਮੰਗਾਂ ਦਰਜ ਸਨ ਉਸ ਵਿੱਚ ਰੈਸ਼ਨਲਾਈਜੇਸ਼ਨ ਨੂੰ ਵਿਗਿਆਨਕ ਢੰਗ ਨਾਲ ਲਾਗੂ ਕਰਨ,ਪਰੀ- ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿਚ ਜਮਾਤ ਵਾਰ ਅਧਿਆਪਕ ਦਿੱਤੇ ਜਾਣ, ਹਰ ਪ੍ਰਾਇਮਰੀ ਸਕੂਲ ਵਿੱਚ ਹੈਡ ਟੀਚਰ ਦੀ ਪੋਸਟ ਦਿੱਤੀ ਜਾਵੇ, ਸੈਂਟਰ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਮੰਨਿਆ ਜਾਵੇ, ਰੈਸ਼ਨੇਲਾਈਜੇਸ਼ਨ ਲਈ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ ਹੋਣ ਬਾਅਦ 30 ਨਵੰਬਰ ਦੀ ਗਿਣਤੀ ਲਈ ਜਾਵੇ, ਪ੍ਰੀ ਪ੍ਰਾਇਮਰੀ ਜਮਾਤਾਂ ਲਈ ਹੈਲਪਰ ਦੀ ਨਿਯੁਕਤੀ ਕੀਤੀ ਜਾਵੇ, ਪ੍ਰੀ -ਪਾਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਅਤੇ ਮਿਡ ਡੇ ਮੀਲ ਦਿੱਤਾ ਜਾਵੇ। ਸਮੁੱਚੇ ਆਗੂਆਂ ਨੇ ਆਖਿਆ ਕਿ ਹੁਣ ਪ੍ਰਾਇਮਰੀ ਸਕੂਲਾਂ ਨੂੰ ਲੋੜੀਂਦੇ ਅਧਿਆਪਕ ਮੁਹੱਈਆ ਕਰਾਉਣ ਦੇ ਨਾਂ ਉੱਤੇ ਰੇਸ਼ਨਲਾਈਜੇਸ਼ਨ ਕਰਕੇ ਸਕੂਲਾਂ ਵਿੱਚੋਂ ਪੋਸਟਾਂ ਸਰਪਲੱਸ ਕੀਤੀਆਂ ਜਾ ਰਹੀ ਹਨ ,ਜਦੋਂ ਕਿ ਸਕੂਲਾਂ ਵਿੱਚ ਪਿਛਲੇ ਸਾਲ ਤੋਂ ਪ੍ਰੀ ਪ੍ਰਾਇਮਰੀ ਜਮਾਤਾਂ ਚਲ ਰਹੀਆਂ ਹਨ ਜਿਸ ਨਾਲ ਬੱਚਿਆਂ ਦੀ ਮੁਢਲੀ ਬਾਲ ਅਵਸਥਾ ਵਿੱਚ ਹੋਣ ਕਾਰਨ ਬੱਚਿਆਂ ਨੂੰ ਸੰਭਾਲਣ ਲਈ ਪ੍ਰੇਪਰਾਇਮਰੀ ਟੀਚਰ ਅਤੇ ਹੈਲਪਰ ਦਿੱਤੇ ਜਾਣ। ਪੰਜਾਬ ਵਿੱਚ ਸਿੱਖਿਆ ਦਾ ਪੱਧਰ ਬਾਕੀ ਸੂਬਿਆਂ ਨਾਲੋਂ ਬਹੁਤ ਹੇਠਾਂ ਜਾ ਚੁੱਕਾ ਹੈ ਇਸ ਲਈ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਧਿਆਪਕ ਦਿੱਤੇ ਜਾਣ ਤੇ ਸਕੈਂਡਰੀ ਵਿੱਚ ਵਿਸ਼ੇ ਵਾਰ ਅਧਿਆਪਕ ਨਿਯੁਕਤ ਕੀਤੇ ਜਾਣ ਤਾਂ ਹੀ ਸਿੱਖਿਆ ਦਾ ਪੱਧਰ ਬਣਾਇਆ ਜਾ ਸਕਦਾ ਹੈ। ਬੇਲੋੜੀ ਰੈਸ਼ਨੇਲਾਈਜੇਸਨ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੈਦਾ ਕੀਤੀ ਜਾ ਰਹੀ ਹੈ। ਜੀ.ਟੀ.ਯੂ.ਮੰਗ ਕਰਦੀ ਹੈ ਕਿ ਇਸ ਮੰਗ ਪੱਤਰ ਤੇ ਵਿਚਾਰ ਕੀਤਾ ਜਾਵੇ ਤੇ ਅਮਲ ਕੀਤਾ ਜਾਵੇ।

Leave a Reply

Your email address will not be published. Required fields are marked *