RNI NEWS :- ਜੇ.ਐਸ.ਐਫ.ਐਚ. ਖਾਲਸਾ ਸਕੂਲ `ਚ ਪੇਟਿੰਗ, ਸਲੋਗਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ


RNI NEWS :- ਜੇ.ਐਸ.ਐਫ.ਐਚ. ਖਾਲਸਾ ਸਕੂਲ `ਚ ਪੇਟਿੰਗ, ਸਲੋਗਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ

ਨਵਾਂਸ਼ਹਿਰ, 8 ਨਵੰਬਰ-(ਤੇਜ ਪ੍ਰਕਾਸ਼ ਖਾਸਾ)

ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਸ਼੍ਰੀ ਆਰ.ਕੇ. ਜੈਨ ਦੀਆਂ ਹਦਾਇਤਾਂ ਅਤੇ ਸ਼੍ਰੀ ਏ.ਐਸ. ਗਰੇਵਾਲ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜੇ.ਐਸ.ਐਫ.ਐਚ. ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਪੇਟਿੰਗ, ਸਲੋਗਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਇਹ ਜਾਣਕਾਰੀ ਦਿੰਦਿਆ ਸ਼੍ਰੀਮਤੀ ਹਰਪ੍ਰੀਤ ਕੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਨੇ ਕਿਹਾ ਕਿ ਜੀਵਨ ਵਿੱਚ ਸਫ਼ਲਤਾ ਹਾਸਲ ਕਰਨ ਲਈ ਕੰਪੀਟੀਸ਼ਨ ਦਾ ਬਹੁਤ ਵੱਡਾ ਮਹੱਤਵ ਹੈ। ਇਸ ਨਾਲ ਸਾਨੂੰ ਮਿਹਨਤ ਕਰਨ ਅਤੇ ਆਪਣੇ ਅੰਦਰ ਜਿੱਤ ਦੀ ਭਾਵਨਾ ਆਉਂਦੀ ਹੈ।ਉਨ੍ਹਾਂ ਦੱਸਿਆ ਕਿ ਪੇਂਟਿੰਗ ਮੁਕਾਬਲੇ ਵਿੱਚ ਮਿੰਨੀ ਨੇ ਪਹਿਲਾ, ਵਿਜੇ ਨੇ ਦੂਜਾ ਅਤੇ ਮੁਸਕਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਮੁਕਾਬਲਿਆਂ `ਚ ਆਸ਼ਾ ਨੇ ਪਹਿਲਾ, ਸਿਮਰਨ ਨੇ ਦੂਜਾ ਅਤੇ ਗੁਰਲੀਨ ਨੇ ਤੀਜਾ ਸਥਾਨ ਹਾਸਿਲ ਕੀਤਾ, ਇਸੇ ਤਰ੍ਹਾਂ ਕਰਵਾਏ ਗਏ ਭਾਸ਼ਣ ਮੁਕਾਬਲੇ ਵਿੱਚ ਖੁਸ਼ੀ ਨੇ ਪਹਿਲਾ ਅਤੇ ਸੁਖਹਰਮਨ ਨੇ ਦੂਜਾ ਸਥਾਨ ਹਾਸਿਲ ਕੀਤਾ ਇਸ ਮੌਕੇ ਐਡਵੋਕੇਟ ਐਮ.ਪੀ. ਨਈਅਰ ਵਲੋਂ 1968 ਅਤੇ 1098 ਟੋਲ ਫ਼ਰੀ ਨੰਬਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਅਤੇ ਮੁਫ਼ਤ ਕਾਨੁੂੰਨੀ ਸੇਵਾਵਾਂ ਅਤੇ ਸਕੀਮਾਂ ਸਬੰਧੀ ਦੱਸਿਆ

ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਵਲੋਂ ਸਭਦਾ ਧੰਨਵਾਦ ਕੀਤਾ ਗਿਆ


ਫੋਟੋ ਕੈਪਸ਼ਨ – ਜੇ.ਐਸ.ਐਫ.ਐਚ. ਖਾਲਸਾ ਸਕੂਲ `ਚ ਕਰਵਾਏ ਗਏ ਪੇਟਿੰਗ, ਸਲੋਗਨ ਅਤੇ ਭਾਸ਼ਣ ਮੁਕਾਬਲਿਆਂ ਦੀਆਂ ਤਸਵੀਰਾਂ

Leave a Reply

Your email address will not be published. Required fields are marked *