RNI NEWS-ਜੋਬਨ ਰੁੱਤੇ ਤੁਰ ਗਿਆ ਦਿਲਾਂ ਦਾ ਜਾਨੀ ਦਿਲਜਾਂਨ ਪੰਜਾਬੀਅਮਤ ਨੂੰ ਪਿਆ ਇਕ ਹੋਰ ਵੱਡਾ ਘਾਟਾ


RNI NEWS-ਜੋਬਨ ਰੁੱਤੇ ਤੁਰ ਗਿਆ ਦਿਲਾਂ ਦਾ ਜਾਨੀ ਦਿਲਜਾਂਨ ਪੰਜਾਬੀਅਮਤ ਨੂੰ ਪਿਆ ਇਕ ਹੋਰ ਵੱਡਾ ਘਾਟਾ

ਕਰਤਾਰਪੁਰ – (ਮਲਕੀਤ ਧੀਰਪੁਰੀਆ)

ਸੰਗੀਤ ਜਗਤ ਲਈ ਇਕ ਹੋਰ ਮਾੜੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਸੁਰੀਲੇ ਗਾਇਕ ਦਿਲਜਾਨ ਆਪਣੀ ਗੱਡੀ ਵਿਚ ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਆਹ ਰਿਹਾ ਸੀ ਜਿਸ ਦੌਰਾਨ ਜੰਡਿਆਲਾ ਗੁਰੂ ਦੇ ਨੇੜੇ ਉਸਦੀ ਕਾਰ ਡਿਵਾੲੀਡਰ ਨਾਲ ਟਕਰਾ ਗਈ ਦੁਰਘਟਨਾ ਦੇ ਤੁਰੰਤ ਬਾਅਦ ਦਿਲਜਾਂਨ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪ੍ਰਰੰਤੂ ਡਾਕਟਰਾਂ ਦੇ ਦੱਸਣ ਮੁਤਾਬਕ ਉਸਦੀ ਮੌਤ ਹੋ ਚੁੱਕੀ ਸੀ

ਦਿਲਜਾਨ ਕਰਤਾਰਪੁਰ ਜਿਲਾ ਜਲੰਧਰ ਦਾ ਰਹਿਣ ਵਾਲਾ ਸੀ ਦਿਲਜਾਂਨ ਇਕ ਬਹੁਤ ਵਧੀਆ ਗਾਇਕ ਹੀ ਨਹੀਂ ਬਹੁਤ ਚੰਗਾ ਇਨਸਾਨ ਵੀ ਸੀ ਦਿਲਜਾਂਨ ਨੇ ਸ਼ਹਿਰ ਕਰਤਾਰਪੁਰ ਦਾ ਨਾ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਦਿਲਜਾਂਨ ਦੀ ਮੌਤ ਦੀ ਖ਼ਬਰ ਸੰਗੀਤ ਜਗਤ ਲਈ ਬਹੁਤ ਵੱਡਾ ਘੱਟਾ ਹੈ ਇਸ ਦੁਖਦਾਈ ਸਮੇ ਤੇ ਗਾਇਕ ,ਜੱਸ ਧਾਲੀਵਾਲ ,ਦਲਵਿੰਦਰ ਦਿਆਲਪੁਰੀ ਫਰੋਜ ਖਾਨ ,ਮਾਸਟਰ ਸਲੀਮ ,ਕੈਨੇਡਾ ਤੋਂ ,ਹਰਪ੍ਰੀਤ ਰੰਧਾਵਾ ,ਜੀਵਨ ਮਾਨ ਸੁਰਿੰਦਰ ਮਖਸੂਦਪੁਰੀ , ਸਿਤਾਸ਼ੂ ਜੋਸ਼ੀ ਸਾਖੀ ਕਲਿਆਣ ਅਮਰੀਕ ਮਾੲਿਕਲ ਗੋਪੀ ਨਡਾਲਾ ਮੇਜਰ ਧੀਰਾ ਵਿਨੋਦ ਸ਼ਾਇਰ ਹੈਪੀ ਰੰਧਾਵਾ ਮੰਨੀ ਗਿੱਲ ਸਾਬੀ ਰਾਜਾਪੁਰੀ ,ਇੰਟਰਨੈਸਨਲ ਲੋਕ ਗਾਇਕ ਕਲਾ ਮੰਚ,ਜਲੰਧਰ ਦੇ ਸਾਰੇ ਮੈਂਬਰਾ ਤੇ ਅਹੁਦੇਦਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ 

Leave a Reply

Your email address will not be published. Required fields are marked *