RNI NEWS-ਟਰੈਫਿਕ ਐਜੂਕੇਸ਼ਨ ਸੈੱਲ ਦਿਹਾਤੀ ਵਲੋੰ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ
RNI NEWS-ਟਰੈਫਿਕ ਐਜੂਕੇਸ਼ਨ ਸੈੱਲ ਦਿਹਾਤੀ ਵਲੋੰ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ
ਜਲੰਧਰ – ਦਲਵਿੰਦਰ ਸੋਹਲ/ਜਸਕੀਰਤ ਰਾਜਾ
ਐਸਐਸਪੀ ਡਾ ਸੰਦੀਪ ਕੁਮਾਰ ਗਰਗ ਆਈਪੀਐਸ, ਐਸਪੀ ਹੈਡਕੁਆਟਰ ਆਈਪੀਐਸ ਰਵੀ ਕੁਮਾਰ ਅਤੇ ਡੀਐਸਪੀ ਟਰੈਫਿਕ ਅਰਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਟਰੈਫਿਕ ਇੰਚਾ. ਇੰਸਪੈਕਟਰ ਰਣਜੀਤ ਕੁਮਾਰ ਵਿਰਦੀ ਦੇ ਹੁਕਮਾਂ ਤਹਿਤ ਟਰੈਫਿਕ ਐਜੂਕੇਸ਼ਨ ਸੈੱਲ ਜਲ਼ੰਧਰ ਦਿਹਾਤੀ ਵਲੋੰ 32ਵਾਂ ਸੜਕ ਸੁਰੱਖਿਆ ਮਹੀਨੇ ਦੇ ਦੂਜੇ ਦਿਨ ਕਰਤਾਰਪੁਰ ਵਿਖੇ ਟਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਦਿਹਾਤੀ ਵਲੋੰ ਅਜਾਦ ਆਟੋ ਰਿਕਸ਼ਾ ਯੂਨੀਅਨ ਅਤੇ ਵਿਸ਼ਕਰਮਾ ਟੈਮਪੂ ਯੂਨੀਅਨ ਵਿਚ ਜਾ ਕੇ ਸਾਰੇ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਸਾਰੇ ਡਰਾਇਵਰ ਵੀਰਾਂ ਨੂੰ ਪੰਫਲੈੰਟ ਵੰਡੇ ਗਏ ਤੇ ਵਾਹਨਾਂ ਪਿਛੇ ਰਿਫਲੈਕਟਰ ਵੀ ਲਗਾਏ ਗਏ