RNI NEWS :- ਟਰੱਕ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਬਜ਼ੁਰਗ ਵਿਅਕਤੀ ਦੀ ਹੋਈ ਮੌਤ

RNI NEWS :- ਟਰੱਕ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਬਜ਼ੁਰਗ ਵਿਅਕਤੀ ਦੀ ਹੋਈ ਮੌਤ

ਜਲੰਧਰ : – (ਜਸਵਿੰਦਰ ਬੱਲ )

ਥਾਣਾ ਡਵੀਜ਼ਨ 1 ਅਧੀਨ ਆਉਂਦੀ ਨਵੀਂ ਸਬਜੀ ਮੰਡੀ ਮਕਸੂਦਾਂ ਨਜ਼ਦੀਕ ਸਥਿਤ ਬਵੇਜਾ ਧਰਮ ਕੰਡਾ ਦੇ ਸਾਹਮਣੇ ਸਾਈਕਲ ਸਵਾਰ ਬਜ਼ੁਰਗ ਵਿਅਕਤੀ ਦੀ ਟਰੱਕ ਦੀ ਫੇਟ ਵੱਜਣ ਨਾਲ ਮੌਤ ਹੋ ਗਈ । ਮਿ੍ਤਕ ਬਜ਼ੁਰਗ ਵਿਅਕਤੀ ਦੀ ਪਛਾਣ ਬਾਨੀ ਰਾਮ (70 )ਪੁੱਤਰ ਰੱਖਾ ਰਾਮ ਵਾਸੀ ਨਿਊਂ ਮੋਤੀ ਨਗਰ ,ਮਕਸੂਦਾਂ ਜਲੰਧਰ ਵਜੋਂ ਹੋਈ ਹੈ । ਟਰੱਕ ਡਰਾਈਵਰ ਦਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨਿਊਂ ਜਵਾਲਾ ਨਗਰ, ਮਕਸੂਦਾਂ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ਅੰਦਰੋਂ ਟਰੱਕ ਭਰ ਭਰ ਕੇ ਦਿੱਲੀ ਵਿਖੇ ਜਾ ਰਿਹਾ ਸੀ ਤਾਂ ਜਦ ਸਬਜ਼ੀ ਮੰਡੀ ਦੇ ਬਾਹਰ ਕੁਝ ਦੂਰੀ ਤੇ ਆਇਆ ਤਾਂ ਬਵੇਜਾ ਧਰਮ ਕੰਡੇ ਦੇ ਨਜ਼ਦੀਕ ਬਜ਼ੁਰਗ ਸਾਈਕਲ ਸਵਾਰ ਵਿਅਕਤੀ ਇੱਕ ਦਮ ਤੇਜ਼ੀ ਨਾਲ ਮੁੜ ਗਿਆ । ਜਿਸ ਨੂੰ ਵੇਖ ਕੇ ਉਸ ਨੇ ਟਰੱਕ ਦੀ ਬ੍ਰੇਕ ਤਾਂ ਲਗਾਈ ਪਰ ਟਰੱਕ ਦੇ ਅਗਲੇ ਹਿੱਸੇ ਦੀ ਉਸਨੂੰ ਫੇਟ ਵੱਜ ਗਈ ।ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਜਿਸ ਉਪਰੰਤ ਉਸਨੇ ਨੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਨਜ਼ਦੀਕ ਨਿਜੀ ਹਸਪਤਾਲ ‘ਚ ਪਹੁੰਚਾਇਆ ।ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਲਾਜ ਦੇ ਕੁਝ ਸਮੇਂ ਬਾਅਦ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ।ਉਨਾਂ ਦੱਸਿਆ ਹੈ ਕਿ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਨੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿਤਾ ਹੈ ।ਮਿ੍ਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਜ਼ੁਰਗ ਬਾਨੀ ਰਾਮ ਮਕਸੂਦਾਂ ਵਿਖੇ ਸਥਿੱਤ ਪਾਵਰ ਕਾਮ ਦੇ ਦਫ਼ਤਰ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਲਈ ਕਰਨ ਗਿਆ ਸੀ ।ਥਾਣੇਦਾਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਿ੍ਤਕ ਵਿਅਕਤੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *