RNI NEWS-ਡਾ. ਧੀਰਜ ਦੇਵਗਨ ਟੀਮ ਸਮੇਤ ਕਿਸਾਨ ਦਿਵਸ ਮੌਕੇ, ਕੈੰਪ ਲਗਾਉਣ ਸਿੰਗੂ ਬਾਰਡਰ ਰਵਾਨਾ
RNI NEWS-ਡਾ. ਧੀਰਜ ਦੇਵਗਨ ਟੀਮ ਸਮੇਤ ਕਿਸਾਨ ਦਿਵਸ ਮੌਕੇ, ਕੈੰਪ ਲਗਾਉਣ ਸਿੰਗੂ ਬਾਰਡਰ ਰਵਾਨਾ
ਫਿਰੋਜ਼ਪੁਰ (RNI NEWS BEAUREU)
ਬੀਤੇ ਦਿਨੀ ਹੋਮਿਓਪੈਥਿਕ ਡਾਕਟਰ ਧੀਰਜ ਦੇਵਗਨ,ਫਿਰੋਜ਼ਪੁਰ ਗੁਰਦੁਆਰਾ ਗੋਬਿੰਦ ਰਤਨ ਸਤੀਏਵਾਲਾ ਤੋਂ ਮੈਡੀਕਲ ਟੀਮ ਸਮੇਤ ਅਰਦਾਸ ਕਰਨ ਉਪਰੰਤ ਕਿਸਾਨ ਦਿਵਸ ਮੌਕੇ ਸਿੰਘੁ ਬਾਰਡਰ ਦਿੱਲੀ ਲਈ ਰਵਾਨਾ ਹੋਏ ਡਾ. ਦੇਵਗਨ ਨੇ ਗੱਲਬਾਤ ਕਰਦਿਆਂ ਦਸਿਆ ਕਿ ਇਹ ਹੋਮਿਓਪੈਥਿਕ ਮੈਡੀਕਲ ਕੈੰਪ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਲਗਾਤਾਰ ਲਗਾਇਆ ਜਾਵੇਗਾ ਤੇ ਉਹਨਾਂ ਆਖਿਆ ਕਿ ਸਾਡੀ ਸਮੂਹ ਮੈਡੀਕਲ ਟੀਮ ਮਨੁੱਖਤਾ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਿਰ ਹਾਂ ਇਸ ਮੌਕੇ ਰਣਜੀਤ ਸਿੰਘ ਬਲਾਕ ਪ੍ਰਧਾਨ,ਦਿਨੇਸ਼ ਸ਼ਰਮਾ,ਲਵਿਸ਼ ਮਹਿੰਦਿਰੱਤਾ, ਹਰੀਸ਼ ਚੋਪੜਾ,ਅਰਸ਼ਦੀਪ ਸਿੰਘ,ਗੁਰਭਜਨ ਅੱਤਰੀ,ਨਰਿੰਦਰ ਸ਼ਰਮਾ, ਲਵਲੀ ਸ਼ਰਮਾ,ਬਲਵਿੰਦਰ ਸਿੰਘ ਅਤੇ ਗੁਰਦੁਆਰਾ ਗੋਬਿੰਦਰਤਨ ਸਤੀਏ ਵਾਲਾ ਦੇ ਸਮੂਹ ਮੈਂਬਰ ਸਾਹਿਬਾਨ ਮੌਜੂਦ ਸਨ