RNI NEWS-ਡਾ. ਸੰਦੀਪ ਕੁਮਾਰ ਗਰਗ ਅੈਸਅੈਸਪੀ ਜਲੰਧਰ (ਦਿਹਾਤੀ) ਵੱਲੋਂ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਿਅਾਂ ਕੀਤਾ ਦੌਰਾ


RNI NEWS-ਡਾ. ਸੰਦੀਪ ਕੁਮਾਰ ਗਰਗ ਅੈਸਅੈਸਪੀ ਜਲੰਧਰ (ਦਿਹਾਤੀ) ਵੱਲੋਂ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਿਅਾਂ ਕੀਤਾ ਦੌਰਾ

ਜਲੰਧਰ (ਜਸਕੀਰਤ ਰਾਜਾ/ਪਰਮਜੀਤ ਪਮਮਾ)

ਡਾ. ਸੰਦੀਪ ਕੁਮਾਰ ਗਰਗ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਮਹਿਤਪੁਰ,ਸ਼ਾਹਕੋਟ ਅਤੇ ਲੋਹੀਆਂ ਦਾ ਸਰਸਰੀ ਦੌਰਾ ਕੀਤਾ ਦੌਰੇ ਦੌਰਾਨ ਥਾਣਿਆ ਦੀਆ ਬਿਲਡਿੰਗਾ, ਮਾਲਖਾਨਾ,ਰਿਕਾਰਡ ਰੂਮ,ਮਾਲ ਮੁਕੱਦਮਾ,ਹਵਾਲਾਤ,ਮੈਂਸ,ਬਾਥਰੂਮ ਆਦਿ ਦੇ ਰੱਖਰਖਾਵ ਤੇ ਸਾਫ ਸਫਾਈ ਸਬੰਧੀ ਚੈੱਕਿੰਗ ਕੀਤੀ ਗਈ ਸਬ-ਡਵੀਜ਼ਨ ਸ਼ਾਹਕੋਟ ਦੇ ਹਲਕਾ ਨਿਗਰਾਨ ਅਫਸਰ ਅਤੇ ਸਬੰਧਤ ਮੁੱਖ ਅਫਸਰਾਨ ਥਾਣਾ ਸ਼ਾਹਕੋਟ,ਲੋਹੀਆ,ਮਹਿਤਪੁਰ ਨਾਲ ਮੀਟਿੰਗ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤੇ ਪਬਲਿਕ ਵੱਲੋਂ ਪ੍ਰਾਪਤ ਹੁੰਦੀਆਂ ਸ਼ਿਕਾਇਤਾ/ਕੇਸਾ ਦਾ ਪਹਿਲ ਦੇ ਅਧਾਰ ਪਰ ਸਮਾਂਬੱਧ ਨਿਪਟਾਰਾ ਕਰਨ,ਕਿਸੇ ਵੀ ਪ੍ਰਕਾਰ ਦੇ ਨਸ਼ਾ ਤਸਕਰਾਂ ਅਤੇ ਇਲਾਕਾ ਦੇ ਮਾੜੇ ਅਨਸਰਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਦਿੱਤੇ ਗਏ 

Leave a Reply

Your email address will not be published. Required fields are marked *