RNI NEWS-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਮਹਿਲਾਵਾਂ ਪਾਸੋਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ‘ਸੀ ਬਾਕਸ’ ਦਾ ਉਦਘਾਟਨ


RNI NEWS-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਮਹਿਲਾਵਾਂ ਪਾਸੋਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ‘ਸੀ ਬਾਕਸ’ ਦਾ ਉਦਘਾਟਨ

ਜਲੰਧਰ 16 ਜਨਵਰੀ (ਜਸਕੀਰਤ ਰਾਜਾ) ਮਹਿਲਾਵਾਂ ਵਿਰੁੱਧ ਹੁੰਦੇ ਜੁਰਮਾਂ ਨੂੰ ਰੋਕਣ ਲਈ ਇਕ ਵਿਸ਼ੇਸ਼ ਪਹਿਲ ਕਦਮੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਸ਼ਹਿਰ ਵਿੱਚ ਮਹਿਲਾਵਾਂ ਪਾਸੋਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ‘ਸੀ ਬਾਕਸ’ ਦਾ ਉਦਘਾਟਨ ਕੀਤਾ ਗਿਆ ਮਹਿਲਾ ਅਤੇ ਬਾਲ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਲਗਾਏ ਗਏ ਉਦਘਾਟਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਾਕਸ ਘਰੇਲੂ ਹਿੰਸਾ,ਜਿਣਸੀ ਸੋਸ਼ਣ ਅਤੇ ਹੋਰ ਜੁਰਮਾਂ ਤੋਂ ਪ੍ਰਭਾਵਿਤ ਮਹਿਲਾਵਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮਹਿਲਾਵਾਂ ਨਾਲ ਅਪਣੇ ਸਕੇ ਸਬੰਧੀਆਂ ਜਾਂ ਉਚੀਆਂ ਪਦਵੀਆਂ ’ਤੇ ਬੈਠੇ ਲੋਕਾਂ ਵਲੋਂ ਵਧੀਕੀਆਂ ਕੀਤੀਆਂ ਜਾਂਦੀਆਂ ਹਨ ਜਿਸ ਵਿਰੁੱਧ ਸਰਵਜਨਤਕ ਤੌਰ ’ਤੇ ਉਨ੍ਹਾਂ ਨੂੰ ਅਵਾਜ਼ ਉਠਾਉਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਇਹ ਬਾਕਸ ਮਹਿਲਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਇਕ ਮੰਚ ਪ੍ਰਦਾਨ ਕਰਨਗੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਭਾਵਿਤ ਮਹਿਲਾ ਜਾਂ ਉਸ ਦੀ ਤਰਫ਼ੋਂ ਕੋਈ ਵੀ ਸ਼ਿਕਾਇਤ ਦਰਜ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਇਨਾਂ ਡੱਬਿਆਂ ਨੂੰ ਰੋਜ਼ਾਨਾ ਖੋਲਿਆ ਜਾਵੇਗਾ ਅਤੇ ਨਿਰਧਾਰਿਤ ਸਮੇਂ ਵਿੱਚ ਕਾਰਵਾਈ ਲਈ ਸਬੰਧਿਤ ਅਥਾਰਟੀ ਨੂੰ ਭੇਜੀਆਂ ਜਾਣਗੀਆਂ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸੇ ਵੀ ਬੇਨਾਮੀ ਸ਼ਿਕਾਇਤ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਵਾਈ ਨਹੀਂ ਕੀਤੀ ਜਾਵੇਗੀ ਡਿਪਟੀ ਕਮਿਸ਼ਨਰ ਨੇ ਕਿਹਾਕਿ ਅਜਿਹੇ ਬਾਕਸ ਸਿਵਲ ਹਸਪਤਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ,ਰੇਲਵੇ ਸਟੇਸ਼ਨ,ਬੱਸ ਸਟੈਂਡ,ਸਿਵਲ ਸਰਜਨ ਅਤੇ ਸ੍ਰੀ ਰਾਮ ਚੌਕ ਨਹਿਰੂ ਗਾਰਡਨ ਸਕੂਲ ਦੀ ਦੀਵਾਰ ਨਾਲ ਲਗਾਏ ਗਏ ਹਨ ਇਸੇ ਤਰ੍ਹਾਂ ਦੋ ਹੋਰ ਡੱਬੇ ਜਲੰਧਰ ਕੈਂਟ ਦੇ ਮੇਨ ਬਜ਼ਾਰ ਅਤੇ ਕੈਂਟ ਤੋਂ ਰਾਮਾ ਮੰਡੀ ਨੂੰ ਆਉਂਦੀ ਸੜਕ ਤੇ ਲਗਾਏ ਜਾਣਗੇ ਉਨ੍ਹਾਂ ਕਿਹਾ ਕਿ ਇਨਾਂ ਡੱਬਿਆਂ ਵਿੱਚੋਂ ਪ੍ਰਾਪਤ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਲਈ ਪੂਰੀ ਵਿਵਸਥਾ ਕੀਤੀ ਗਈ ਹੈਇਸ ਮੌਕੇ ਸਹਾਇਕ ਕਮਿਸ਼ਨਰ ਸ਼ਾਇਰੀ ਮਲਹੋਤਰਾ ਅਤੇ ਹਰਦੀਪ ਧਾਲੀਵਾਲ,ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ,ਸੈਂਟਰ ਪ੍ਰਬੰਧਕ ਸਖੀ ਸੰਦੀਪ ਕੌਰ ਅਤੇ ਹੋਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *