RNI NEWS :- ਡੀਸੀ,ਐੱਸਐਸਪੀ ਅਤੇ ਹਲਕਾ ਵਿਧਾਇਕ ਨੇ ਕੀਤਾ ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ

RNI NEWS :- ਡੀਸੀ,ਐੱਸਐਸਪੀ ਅਤੇ ਹਲਕਾ ਵਿਧਾਇਕ ਨੇ ਕੀਤਾ ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ

ਸ਼ਾਹਕੋਟ/ਮਲਸੀਆਂ :- (ਏ.ਐੱਸ. ਸਚਦੇਵਾ/ਅਮਨਪ੍ਰੀਤ ਸੋਨੂੰ/ਸਾਬੀ)

ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਹੜ੍ਹਾ ਵਰਗੀ ਸਥੀਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਲੋੜੀਦੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ, ਵਰਿੰਦਰ ਕੁਮਾਰ ਸ਼ਰਮਾਂ ਡਿਪਟੀ ਕਮਿਸ਼ਨਰ ਜਲੰਧਰ ਅਤੇ ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ ਦਿਹਾਤੀ ਵੱਲੋਂ ਸਬ ਡਵੀਜ਼ਨ ਸ਼ਾਹਕੋਟ ਦੇ ਪਿੰਡ ਬਾਊਪੁਰ ਵਿਖੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਪਿਆਰਾ ਸਿੰਘ ਡੀ.ਐੱਸ.ਪੀ. ਸ਼ਾਹਕੋਟ, ਸਬ ਇੰਸ: ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਸ਼ਾਹਕੋਟ, ਸਬ ਇੰਸ: ਭੁਪਿੰਦਰ ਸਿੰਘ ਚੌਂਕੀ ਇੰਚਾਰਜ ਤਲਵੰਡੀ ਸੰਘੇੜਾ, ਅਜੀਤ ਸਿੰਘ ਐਕਸੀਅਨ ਡਰੇਨਜ਼ ਵਿਭਾਗ, ਅਮਰਜੀਤ ਸਿੰਘ ਐੱਸ.ਡੀ.ਓ., ਸੁਖਵਿੰਦਰ ਸਿੰਘ ਵਾਲੀਆ ਐੱਸ.ਡੀ.ਓ., ਰਜਿੰਦਰ ਸ਼ਰਮਾ ਜੇ.ਈ. ਅਤੇ ਅਮਿਤਪਾਲ ਸਿੰਘ ਜੀ.ਏ. ਆਦਿ ਮੌਜੂਦ ਸਨ। ਇਸ ਮੌਕੇ ਉਨਾਂ ਬੰਨ੍ਹ ਦੀ ਸਥੀਤੀ ਦਾ ਜਾਇਜ਼ਾ ਲਿਆ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵੀ ਤਰਾਂ ਦੀ ਸਥੀਤੀ ਨਾਲ ਨਜਿੱਠਣ ਲਈ ਤੁਰੰਤ ਲੋੜੀਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਹਿਮਾਚਲ ਅਤੇ ਪੰਜਾਬ ਵਿੱਚ ਹੋ ਬਰਸਾਤ ਕਾਰਨ ਭਾਖੜਾ ਡੈਮ, ਸਵਾ ਨਦੀਂ ਅਤੇ ਸਿਰਸਾ ਨਦੀਂ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ। ਉਨਾਂ ਕਿਹਾ ਕਿ ਭਾਵੇਂ ਅਜੇ ਸਥੀਤੀ ਠੀਕ ਹੈ, ਪਰ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਹੋਰ ਵੱਧ ਸਕਦਾ ਹੈ, ਜਿਸ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਅਤੇ ਜਿਥੇ ਵੀ ਕੈਂਪ ਲਗਾਏ ਗਏ ਹਨ, ਉਥੇ ਜਾਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਉਨਾਂ ਨਾਲ ਕਮਲ ਨਾਹਰ ਐੱਮ.ਸੀ., ਜਸਵਿੰਦਰ ਸਿੰਘ ਰਾਮਪੁਰ ਮੈਂਬਰ ਬਲਾਕ ਸੰਮਤੀ, ਬਾਬਾ ਮਲਕੀਤ ਸਿੰਘ ਬਾਊਪੁਰ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਸ਼ੇਰੋਵਾਲੀਆ ਆਦਿ ਮੌਜੂਦ ਸਨ

Leave a Reply

Your email address will not be published. Required fields are marked *