RNI NEWS :- ਡੀਸੀ ਦਫ਼ਤਰ ਜਲੰਧਰ ਵਿਖੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਵਲੋਂ ਤੀਜੇ ਦਿਨ ਰਾਵਦਾਸਿਆ ਸਮਾਜ ਦੇ 35 ਮਰਜੀਵੜੇ ਭੁੱਖ ਹੜਤਾਲ ਤੇ ਬੈਠੇ

RNI NEWS :- ਡੀਸੀ ਦਫ਼ਤਰ ਜਲੰਧਰ ਵਿਖੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਵਲੋਂ ਤੀਜੇ ਦਿਨ ਰਾਵਦਾਸਿਆ ਸਮਾਜ ਦੇ 35 ਮਰਜੀਵੜੇ ਭੁੱਖ ਹੜਤਾਲ ਤੇ ਬੈਠੇ

ਜਲੰਧਰ :- ਜਸਵਿੰਦਰ ਬੱਲ/ਸੁਖਵਿੰਦਰ ਸੋਹਲ

ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜਨ ਦੇ ਵਿਰੋਧ ਵਿੱਚ ਅਤੇ ਦਿੱਲੀ ਵਿੱਚ ਗ੍ਰਿਫ਼ਤਾਰ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਲਈ ਅੱਜ ਡੀ ਸੀ ਦਫ਼ਤਰ ਜਲੰਧਰ ਵਿਖੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ ਤੇ ਬਹੁਜਨ ਫਰੰਟ ਪੰਜਾਬ ਵਲੋਂ ਅੱਜ ਤੀਜੇ ਦਿਨ ਰਾਵਦਾਸਿਆ ਸਮਾਜ ਦੇ 35 ਮਰਜੀਵੜੇ ਭੁੱਖ ਹੜਤਾਲ ਤੇ ਬੈਠੇ ਹਨ ਇਹ ਭੁੱਖ ਹੜਤਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਕੋਟਲੀ,ਰਮੇਸ਼ ਚੋਹਕਾ,ਜਸਵਿੰਦਰ ਬੱਲ,ਦਿਲਬਾਗ ਸੱਲਣ,ਜਗਦੀਸ਼ ਦੀਸ਼ਾ ਅਤੇ ਸੁਖਵਿੰਦਰ ਗੜਵਾਲ ਨੇ ਸਾਂਝੇ ਤੌਰ ਤੇ ਕਿਹਾ ਕਿ ਜਦੋਂ ਤੱਕ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਮੰਦਰ ਨਹੀਂ ਬਣਦਾ ਓਦੋ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਅੱਜ ਦੀ ਭੁੱਖ ਹੜਤਾਲ ਵਿਚ ਬਾਬਾ ਸੁੱਖਦੇਵ ਸੁੱਖੀ ਸਾਬਕਾ ਸਰਪੰਚ ਬੱਲਾਂ,ਸੁਖਵਿੰਦਰ ਗੜਵਾਲ,ਹੁਸਨ ਲਾਲ ਕੌਲ,ਜਗਦੀਸ਼ ਕਲੇਰ ਦੀ ਅਗਵਾਈ ਹੇਠ20 ਯੋਧੇ ਅਤੇ ਅੰਬੇਡਕਰ ਸੈਨਾ ਪੰਜਾਬ ਜਲੰਧਰ ਦੇ ਪ੍ਰਧਾਨ ਬਲਵਿੰਦਰ ਬੁੱਗਾ ਕੁਲਵਿੰਦਰ ਬੈੰਸ ਦੀ ਅਗਵਾਈ ਹੇਠ 15 ਯੋਧੇ ਭੁੱਖ ਹੜਤਾਲ ਤੇ ਬੈਠੇ ਹਨ।ਇਸ ਮੌਕੇ ਸਿੰਘ,ਹੰਸ ਰਾਜ,ਚਰਨਜੀਤ ਚੰਨੀ,ਸੁਖਵਿੰਦਰ ਕੁਮਾਰ, ਪਿਆਰਾ ਰਾਮ,ਸਾਬੀ ਭੁੱਖ ਹੜਤਾਲ ਤੇ ਬੈਠੇ ਹਨ।ਇਸ ਭੁੱਖ ਹੜਤਾਲ ਧਰਨੇ ਦੀਦੇਖਰੇਖ ਰਮਨ ਮਾਹੀ ਪ੍ਰਧਾਨ ਅੰਬੇਡਕਰ ਟਾਈਗਰ ਫ਼ੋਰਸ ਪੰਜਾਬ, ਰਾਜਿੰਦਰ ਸਿੰਘ ਰਹਿਲ,ਡਾ. ਪਰੇਮ ਧਨਾਲ,ਲੰਬਰਦਾਰ ਚੰਦਰ ਕਲੇਰਪ੍ਰਧਾਨ, ਬਲਵਿੰਦਰ ਬੰਗਾ,ਹੰਸ ਰਾਜ ਢੰਡਾ ,ਨੀਟਾ ਸਾਈਪੁਰ ਆਦਿ ਜ਼ਾਹਰ ਹਨ।

Leave a Reply

Your email address will not be published. Required fields are marked *