RNI NEWS-ਡੇਰਾ ਸੰਤ ਪ੍ਰੀਤਮ ਦਾਸ ਵਿਖੇ ਆਸ਼ਾ ਵਰਕਰਾਂ ਨੂੰ ਕੀਤਾ ਗਿਆ ਸਨਮਾਨਿਤ


RNI NEWS-ਡੇਰਾ ਸੰਤ ਪ੍ਰੀਤਮ ਦਾਸ ਵਿਖੇ ਆਸ਼ਾ ਵਰਕਰਾਂ ਨੂੰ ਕੀਤਾ ਗਿਆ ਸਨਮਾਨਿਤ

ਜਲੰਧਰ 24 ਮਈ ਜਸਵਿੰਦਰ ਬੱਲ

ਅੱਜ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਦੀ ਪ੍ਰਧਾਨਗੀ ਹੇਠ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਵਲੋਂ ਕੋਰੋਨਾ ਮਾਹਾਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਚੰਗੀਆਂ ਸੇਵਾਵਾਂ ਦੇਣ ਲਈ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਕਰਤਾਰਪੁਰ ਦੀਆਂ 40 ਦੇ ਕਰੀਬ ਆਸ਼ਾ ਵਰਕਰਾਂ ਨੂੰ ਸੂਟ ਮਿਠਾਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਆਸ਼ਾ ਵਰਕਰਾਂ ਦੀ ਹੌਂਸਲਾ ਅਫਜ਼ਾਈ ਕਰਦਿਆ ਕਿਹਾ ਕਿ ਇਨ੍ਹਾਂ ਭੈਣਾਂ ਨੇ ਆਪਣੀ ਜਾਨ ਤੇ ਖੇਡਦਿਆਂ ਕੋਰੋਨਾ ਮਾਹਾਮਾਰੀ ਨੂੰ ਹਰਾਉਣ ਚ ਆਪਣਾ ਬੱਢਮੁਲਾ ਯੋਗਦਾਨ ਪਾਇਆ ਹੈ। ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਨੇ ਕਿਹਾ ਕਿ ਕਿਸੇ ਵੀ ਘਰ ਪਿੰਡ ਸ਼ਹਿਰ ਜ਼ਿਲ੍ਹਾ ਸੂਬਾ ਅਤੇ ਦੇਸ਼ ਚ ਕੋਈ ਵੀ ਸੰਕਟ ਆਉਂਦਾ ਹੈ ਤਾਂ ਨਾਰੀ ਉਸਦਾ ਦਾ ਡੱਟ ਕੇ ਮੁਕਾਬਲਾ ਕਰਦੀ ਹੈ ਤਾਂ ਹੀ ਨਾਰੀ ਨੂੰ ਸ਼ਕਤੀ ਕਿਹਾ ਜਾਂਦਾ ਹੈ ਇਸੇਤਰ੍ਹਾਂ ਕੋਰੋਨਾ ਮਾਹਾਮਾਰੀ ਦੌਰਾਨ ਜਿਥੇ ਦੇਸ਼ ਅੰਦਰ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਸਫ਼ਾਈ ਕਰਮਚਾਰੀਆਂ ਨੇ ਸੇਵਾਵਾਂ ਪ੍ਰਦਾਨ ਕੀਤੀਆਂ ਇਸੇ ਤਰ੍ਹਾਂ ਆਸ਼ਾ ਵਰਕਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ ਭਾਵੇਂ ਸਰਕਾਰ ਨੇ ਉਨ੍ਹਾਂ ਨੂੰ ਕੋਈ ਖਾਸ ਤਨਖਾਹ ਨਹੀਂ ਦਿੱਤੀ ਜਾਂਦੀ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ ਇਸ ਲਈ ਅਸੀ ਇਨ੍ਹਾਂ ਦਾ ਸਨਮਾਨ ਕਰਦੇ ਹਾਂ । ਇਸ ਮੌਕੇ ਆਸ਼ਾ ਵਰਕਰਾਂ ਵੱਲੋਂ ਅਮਿ੍ਤਪਾਲ ਕੌਰ ਨੇ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਪਰਮਜੀਤ ਜੱਸਲ, ਸ਼੍ਰੀ ਰਾਜ ਕੁਮਾਰ ਡੋਗਰ, ਸ਼੍ਰੀ ਅਮਰਜੀਤ ਨਰ ਦੌਲਤਪੁਰ ਅਤੇ ਵੱਖ-ਵੱਖ ਸੈਂਟਰਾਂ ਤੋਂ ਮਨਜੀਤ ਰਾਣੀ ਵਿਧੀਪੁਰ, ਸਰਬਜੀਤ ਕੌਰ ਪੱਤੜਕਲਾ,ਨੀਲਮ ਰਾਣੀ ਨਿਜ਼ਾਮੁਦੀਨ ਪੁਰ, ਪਲਵਿੰਦਰ ਕੌਰ ਚੋਮੋ,ਐਲਿਸ ਨੰਦਨਪੁਰ ਸਾਰੀਆਂ ਫੈਸਲੀਟੇਟਰ, ਅਤੇ ਡੀ ਐਮ ਐਫ ਤੋਂ ਅਮਿ੍ਤਪਾਲ, ਆਸ਼ਾ ਰਾਣੀ, ਕਵਿਤਾ, ਮਨਜੀਤ ਰਾਣੀ, ਕੁਲਦੀਪ ਕੌਰ , ਰਿੰਪੀ ਰਾਣੀ ਸੱਤਿਆ ਦੇਵੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *