RNI NEWS-ਡੈਮੋਕਰੇਟਿਕ ਵਰਕਰਜ਼ ਯੂਨੀਅਨ ਵਲੋਂ ਫੈਕਟਰੀ ਨੂੰ ਤਾਲਾ ਲਾਉਣ ਲਈ ਪੁਲਿਸ ਰੋਕਾਂ ਦੇ ਬਾਵਜੂਦ ਰੋਹ ਭਰਪੂਰ ਮੁਜ਼ਾਹਰਾਂ

RNI NEWS-ਡੈਮੋਕਰੇਟਿਕ ਵਰਕਰਜ਼ ਯੂਨੀਅਨ ਵਲੋਂ ਫੈਕਟਰੀ ਨੂੰ ਤਾਲਾ ਲਾਉਣ ਲਈ ਪੁਲਿਸ ਰੋਕਾਂ ਦੇ ਬਾਵਜੂਦ ਰੋਹ ਭਰਪੂਰ ਮੁਜ਼ਾਹਰਾਂ

ਸੁਭਾਨਪੁਰ 17 ਜਨਵਰੀ( ਜਸਵਿੰਦਰ ਬੱਲ) ਜਗਤਜੀਤ ਇੰਡਸਟਰੀਜ਼ ਡੈਮੋਕਰੇਟਿਕ ਵਰਕਰਜ਼ ਯੂਨੀਅਨ ਵਲੋਂ ਹਮੀਰਾ ਦੇ ਵਰਕਰਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਥਾਂ ਮੈਨੇਜਮੈਂਟ ਦੁਆਰਾ ਧਾਰਨ ਕੀਤੇ ਮੈਂ ਨਾ ਮਾਨੂ ਵਾਲੇ ਰਵੱਈਏ ਅਤੇ ਕਪੂਰਥਲਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਮਾਲਕਾਂ ਦਾ ਪੱਖ ਪੂਰਨ ਦੇ ਰੋਸ ਵਜੋਂ ਫੈਕਟਰੀ ਦੇ ਗੇਟ ਨੂੰ ਤਾਲਾ ਲਾਉਣ ਦਾ ਐਲਾਨ ਕੀਤਾ ਸੀ।ਅੱਜ ਸੈਂਕੜੇ ਵਰਕਰ ਹੱਥਾਂ ਵਿੱਚ ਜਿੰਦਰੇ,ਸੰਗਲ ਲੈ ਕੇ ਹਮੀਰਾ ਫੈਕਟਰੀ ਦੇ ਮੁੱਖ ਗੇਟ ਨੂੰ ਤਾਲਾ ਮਾਰਨ ਲਈ ਪੁਲਿਸ ਰੋਕਾਂ ਨੂੰ ਤੋੜਦੇ ਕੇ ਰੋਹ ਭਰਪੂਰ ਮੁਜ਼ਾਹਰਾਂ ਕਰਦੇ ਹੋਏ ਜਦੋਂ ਫੈਕਟਰੀ ਗੇਟ ਦੇ ਨੇੜੇ ਪੁੱਜੇ ਤਾਂ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀ ਕਪਤਾਨ ਪੁਲਿਸ (ਡੀ) ਮਨਪ੍ਰੀਤ ਸਿੰਘ ਢਿੱਲੋਂ ਅਤੇ ਉੱਪ ਮੰਡਲ ਮੈਜਿਸਟ੍ਰੇਟ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਆਦਿ ਨੇ ਸੰਘਰਸ਼ਸ਼ੀਲ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕਰਕੇ ਮਸਲੇ ਦੇ ਹੱਲ ਲਈ ਮੰਗਲਵਾਰ ਤੱਕ ਦਾ ਸਮਾਂ ਮੰਗਿਆਂ ਕਾਫੀ ਵਿਚਾਰ ਚਰਚਾ ਉਪਰੰਤ ਸੰਘਰਸ਼ੀ ਆਗੂਆਂ,ਵਰਕਰਾਂ ਨੇ ਇਹ ਕਹਿੰਦੇ ਹੋਏ ਕਿ ਅੱਜ ਤੱਕ ਲਏ ਗਏ ਸਮੇਂ ਤੱਕ ਪ੍ਰਸ਼ਾਸ਼ਨ ਨੇ ਮਸਲਾ ਹੱਲ ਕਰਨ ਦੀ ਥਾਂ ਵਿਗਾੜਿਆ ਹੀ ਹੈ ਪ੍ਰੰਤੂ ਫਿਰ ਵੀ ਮੰਗਲਵਾਰ ਤੱਕ ਦਾ ਸਮਾਂ ਪ੍ਰਸ਼ਾਸ਼ਨ ਨੂੰ ਦੇ ਦਿੰਦੇ ਹਾਂ ਅਤੇ ਇਹ ਆਖਰੀ ਸਮਾਂ ਹੋਵੇਗਾ ਆਗੂਆਂ ਐਲਾਨ ਕੀਤਾ ਜੇਕਰ ਇਸ ਵਾਰ ਵੀ ਪ੍ਰਸ਼ਾਸ਼ਨ ਵਲੋਂ ਮਸਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਗਲਾ ਹੋਣ ਵਾਲਾ ਸੰਘਰਸ਼ ਪ੍ਰਸ਼ਾਸ਼ਨ ਤੇ ਫੈਕਟਰੀ ਮਾਲਕਾਂ ਦੇ ਨੱਕ ਵਿੱਚ ਦਮ ਲਿਆ ਦੇਵਾਂਗੇ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ,ਸਤੀਸ਼ ਕੁਮਾਰ,ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ)ਦੇ ਸੂਬਾਈ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਦਸਮੇਸ਼ ਫੌਜ ਰੰਘਰੇਟਾ ਦਲ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਹਮੀਰਾ ਫੈਕਟਰੀ ਦੇ ਵਰਕਰ ਮੰਗ ਕਰ ਰਹੇ ਹਨ ਕਿ ਮਹਿੰਗਾਈ ਅਨੁਸਾਰ ਤਨਖਾਹਾਂ ਤੇ ਬੋਨਸ ਵਿੱਚ ਵਾਧਾ ਕੀਤਾ ਜਾਵੇ,ਬਣਦੀਆਂ ਤਰੱਕੀਆਂ ਦਿੱਤੀਆ ਜਾਣ,ਠੇਕੇਦਾਰੀ ਸਿਸਟਮ ਬੰਦ ਕਰਕੇ ਸਾਰੇ ਵਰਕਰ ਰੈਗੂਲਰ ਕੀਤੇ ਜਾਣ ਤੇ 15 ਦਸੰਬਰ 2019 ਨੂੰ ਦਿੱਤੇ ਗਏ ਮੰਗ ਪੱਤਰ ਅਨੁਸਾਰ ਮੰਗਾਂ ਮੰਨੀਆਂ ਜਾਣ ।ਇਸ ਤੋਂ ਇਲਾਵਾ 20 ਦਸੰਬਰ ਨੂੰ ਫੈਕਟਰੀ ਅੱਗੇ ਰੋਸ ਜ਼ਾਹਿਰ ਕਰਨ ਪੁੱਜੇ ਵਰਕਰਾਂ ਉੱਤੇ ਹਮਲਾ ਕਰਨ,ਬਾਬਾ ਸਾਹਿਬ ਡਾ.ਬੀਆਰ ਅੰਬੇਡਕਰ ਜੀ ਦੀ ਤਸਵੀਰ ਦੀ ਬੇਅਦਬੀ ਕਰਨ ਲਈ ਜਿੰਮੇਵਾਰ ਫੈਕਟਰੀ ਦੇ ਜਨਰਲ ਮੈਨੇਜਰ ਅਤੇ ਹੋਰਾਂ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇ ਅਤੇ ਗੈਰ ਕਾਨੂੰਨੀ ਤੌਰ ਉੱਤੇ ਕੰਮ ਤੋਂ ਜਵਾਬ ਦੇਣ ਵਾਲੇ ਵਰਕਰਾਂ ਨੂੰ ਡਿਊਟੀ ਉੱਤੇ ਤੁਰੰਤ ਬਹਾਲ ਕੀਤਾ ਜਾਵੇ
ਉਨ੍ਹਾਂ ਕਿਹਾ ਕਿ ਫੈਕਟਰੀ ਪ੍ਰਬੰਧਕਾਂ ਨੇ ਵਰਕਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ ਪ੍ਰਸ਼ਾਸਨ ਧਨੀ ਮਾਲਕਾਂ ਦੀ ਪੁਸ਼ਤ ਪਨਾਹੀ ਕਰ ਰਿਹਾ।ਫੈਕਟਰੀ ਮਾਲਕ ਵਰਕਰਾਂ ਦੇ ਚੱਲ ਰਹੇ ਸੰਘਰਸ਼ ਨੂੰ ਅਸਫਲ ਕਰਨ ਲਈ ਵਰਕਰਾਂ ਨੂੰ ਗੈਰ-ਕਾਨੂੰਨੀ 16-16 ਘੰਟੇ ਕੰਮ ਕਰਨ ਬਦਲੇ ਇੱਕ ਦਿਨ ਦੀ ਵਾਧੂ ਮਜ਼ਦੂਰੀ ਦੇਣ,ਸਮੋਸੇ ਤੇ ਇੱਕ ਡੰਗ ਦੀ ਰੋਟੀ ਖੁਆਉਣ ਦੇ ਜਿੱਥੇ ਲਾਲਚ ਦੇ ਰਿਹਾ ਉੱਥੇ ਸੰਘਰਸ਼ ਵਿੱਚ ਸ਼ਾਮਿਲ ਨਾ ਹੋਣ ਲਈ ਧਮਕੀਆਂ ਦੇਣ ਦੇ ਰਿਹਾ ਹੈ।ਠੰਡ ਤੇ ਖਰਾਬ ਮੌਸਮ ਵਿੱਚ ਲਗਾਤਾਰ ਦਿਨ ਰਾਤ ਦੇ ਮੋਰਚੇ ਉੱਤੇ ਡਟੇ ਵਰਕਰਾਂ ਦੀ ਭਾਂਵੇ ਸਿਹਤ ਵਿਗੜ ਰਹੀ ਹੈ ਪ੍ਰੰਤੂ ਵਰਕਰਾਂ ਦੇ ਹੌਂਸਲੇ ਬੁਲੰਦ ਹਨ।ਉਨ੍ਹਾਂ ਕਿਹਾ ਕਿ ਹਰ ਹਾਲ ਵਿੱਚ ਮੋਰਚਾ ਜਿੱਤ ਤੱਕ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਰਕਰ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਦਾ ਫੈਕਟਰੀ ਮੈਨੇਜਮੈਂਟ ਅਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾਆਗੂਆਂ ਨੇ ਸਮੂਹ ਵਰਕਰਾਂ ਅਤੇ ਹੋਰ ਇਨਸ਼ਾਫ ਪਸੰਦ ਲੋਕਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ,ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਕਿਰਨਦੀਪ ਕੌਰ ਨੌਜਵਾਨ ਭਾਰਤ ਸਭਾ ਦੇ ਆਗੂ ਵੀਰ ਕੁਮਾਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਆਗੂ ਜਸਬੀਰ ਸਿੰਘ ਬੱਗਾ,ਪੇਂਡੂ ਮਜ਼ਦੂਰ ਆਗੂ ਪਿਆਰਾ ਸਿੰਘ ਭੰਡਾਲ ਦੋਨਾਂ ਅਤੇ ਜਗਤਜੀਤ ਇੰਡਸਟਰੀਜ਼ ਡੈਮੋਕਰੇਟਿਕ ਵਰਕਰਜ਼ ਯੂਨੀਅਨ ਦੇ ਆਗੂ ਸਵਰਨ ਸਿੰਘ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਜੱਸੀ ਤੱਲਣ ਵਾਲਮੀਕਿਨ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਅਜੈ ਖੋਸਲਾ,ਅੰਬੇਡਕਰ ਸੈਨਾ ਪੰਜਾਬ ਦੇ ਬਲਵਿੰਦਰ ਬੁੱਗਾ ਆਦਿ ਹਾਜ਼ਿਰ ਸਨ

Leave a Reply

Your email address will not be published. Required fields are marked *