RNI NEWS-ਤਕੜੇ ਹੋ ਕੇ ਕਰੋ ਤਿਆਰੀ ਸਰਕਾਰ ਬਣਾਉਣ ਵਿੱਚ ਪਾਈਏ ਹਿਸੇਦਾਰੀ – ਮਲਕੀਤ ਚੁੰਬਰ


RNI NEWS-ਤਕੜੇ ਹੋ ਕੇ ਕਰੋ ਤਿਆਰੀ ਸਰਕਾਰ ਬਣਾਉਣ ਵਿੱਚ ਪਾਈਏ ਹਿਸੇਦਾਰੀ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ

ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 2 ਅਪ੍ਰੈਲ ਨੂੰ ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ ਜੋ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਰੱਖੀ ਗਈ ਹੈ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਿੰਡ ਖੁਆਸਪੁਰਾ ਰੋਪੜ ਵਿਖੇ ਉਹਨਾਂ ਦਾ ਜਨਮ ਦਿਨ ਮਨਾਉਣ ਲਈ ਰੱਖੀ ਗਈ ਹੈ ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ ਤਾਂ ਕਿ ਅਸੀ ਸਰਕਾਰ ਬਣਾਉਣ ਵਿੱਚ ਆਪਣਾਂ ਯੋਗਦਾਨ ਪਾ ਕੇ ਆਪਣੇ ਪੰਜਾਬ ਨੂੰ ਬਚਾ ਲਈਏ ਤਾਂ ਕਿ ਵਾਰ ਵਾਰ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈਕੇ ਜਾਣ ਵਾਲੀਆਂ ਇਨ੍ਹਾਂ ਪਾਰਟੀਆਂ ਦੀਆਂ ਚਾਲਾਂ ਵਿੱਚ ਫਸ ਕੇ ਫਿਰ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਨਾ ਕਰ ਲਈਏ ਬਹੁਜਨ ਸਮਾਜ ਪਾਰਟੀ ਰਹਿਬਰਾਂ ਦੀ ਸੋਚ ਤੇ ਚੱਲ ਕੇ ਕੰਮ ਕਰਨ ਵਾਲੀ ਪਾਰਟੀ ਹੈ ਇਸ ਲਈ ਰੈਲੀ ਦਾ ਨਾਮ ਵੀ ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ ਰੱਖਿਆ ਹੈ ਉਸ ਰਹਿਬਰ ਦੇ ਜਨਮ ਸਥਾਨ ਤੇ ਰੈਲੀ ਰੱਖੀ ਹੈ ਜੋ ਕਹਿੰਦੇ ਸਨ ਕਿ ਸਾਡੀ ਪਾਰਟੀ ਦਾ ਚੋਣ ਮੈਨੀਫੈਸਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਪਰ ਅੱਜ ਤੱਕ ਪੰਥਕ ਪਾਰਟੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਨਹੀਂ ਕਹੀ ਸੀ 2 ਅਪ੍ਰੈਲ ਦੀ ਇਤਿਹਾਸਕ ਰੈਲੀ ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਸਹਾਈ ਹੋਵੇਗੀ ਇਸ ਮੌਕੇ ਉਨ੍ਹਾਂ ਨਾਲ ਤਰਸੇਮ ਚੁੰਬਰ ,ਪਾਲ ਕੈਲੇ,ਮਹਿੰਦਰ ਚੁੰਬਰ, ਮਹਿੰਦਰ ਕੜੜਾ ,ਸੁਖਵਿੰਦਰ ਨਾਹਰ, ਹਰਭਜਨ,ਗੁਰਨਾਮ ਕੜੜਾ,ਦਰਸ਼ਨ ਮੈਹਿਮੀ,ਗੁਰਪ੍ਰੀਤ ਚੁੰਬਰ,ਪਰਮਜੀਤ ਕੜੜਾ ,ਜੱਸੀ,ਰਵੀ ਦਾਦਰਾ, ਜਰਨੈਲ ਚੰਦ, ਗਿਆਨ ਫੌਜੀ, ਉਂਕਾਰ ਕੜੜਾ, ਸਨਦੀਪ ਕੜੜਾ ,ਹਰਮੇਸ਼ ਚੁੰਬਰ,ਸੋਮ ਨਾਥ, ਸੁੰਮਨ ਰਾਜ,ਕੁਮਾਰ ਚੁੰਬਰ ਹਾਜ਼ਰ ਸਨ

Leave a Reply

Your email address will not be published. Required fields are marked *