RNI NEWS :- ਤੁਗਲਕਾਬਾਦ ਦਿੱਲੀ ਵਿਖੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਪੁਰਾਤਨ ਮੰਦਰ ਢਾਹੁਣ ਤੇ ਕੇਂਦਰ ਸਰਕਾਰ ਵਿਰੁੱਧ ਭਾਰੀ ਰੋਸ਼ ਪ੍ਰਦਰਸ਼ਨa

RNI NEWS :- ਤੁਗਲਕਾਬਾਦ ਦਿੱਲੀ ਵਿਖੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਪੁਰਾਤਨ ਮੰਦਰ ਢਾਹੁਣ ਤੇ ਕੇਂਦਰ ਸਰਕਾਰ ਵਿਰੁੱਧ ਭਾਰੀ ਰੋਸ਼ ਪ੍ਰਦਰਸ਼ਨ

ਜਲੰਧਰ :- ਜਸਵਿੰਦਰ ਬੱਲ/ਸੁਖਵਿੰਦਰ ਸੋਹਲ

ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰੈਸ ਸਕੱਤਰ ਪੰਜਾਬ ਤੇ ਜਿਲ੍ਹਾ ਜਲੰਧਰ ਦੇ ਪ੍ਰਧਾਨ ਰਣਦੀਪ ਕੁਮਾਰ ਸਿੱਧੂ ਆਦਮਪੁਰ, ਅਵਤਾਰ ਬਸਰਾ ਜਨਰਲ ਸੈਕਟਰੀ ਪੰਜਾਬ,ਰਵਿਦਾਸੀਆ ਧਰਮ ਪ੍ਰਚਾਰਕ ਕਮੇਟੀ ਬਲਾਕ ਆਦਮਪੁਰ ਦੇ ਸੁਰਿੰਦਰ ਕੁਮਾਰ ਖੁਰਦਪੁਰ, ਪਰਮਜੀਤ ਪੰਮਾ ,ਅੰਬੇਡਕਰ ਸੈਨਾ ਆਦਮਪੁਰ ਦੇ ਬਲਬੀਰ ਸਿੱਧੂ ਰਾਮਨਗਰ,ਭੀਮ ਆਰਮੀ ਆਦਮਪੁਰ ਅਤੇ ਹੋਰ ਸਮੂਹ ਰਵਿਦਾਸੀਆਂ ਸੰਸਥਾਵਾਂ,ਮਹਾਰਿਸ਼ੀ ਭਗਵਾਨ ਵਾਲਮੀਕਿ ਸੰਸਥਾਵਾਂ, ਸਮੂਹ ਦਲਿਤ ਸਮਾਜ ਦੇ ਆਗੂਆਂ ਵਲੋਂ ਤੁਗਲਕਾਬਾਦ ਦਿੱਲੀ ਵਿਖੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਪੁਰਾਤਨ ਮੰਦਰ ਢਾਹੁਣ ਤੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੇ ਵਿਰੁੱਧ ਭਾਰੀ ਰੋਸ਼ ਪ੍ਰਦਰਸ਼ਨ ਕਰਦਿਆ ਹੋਇਆ ਸੈਕੜੇ ਸੰਗਤਾਂ ਵਲੋਂ ਆਦਮਪੁਰ-ਹੁਸ਼ਿਆਰਪੁਰ ਰੋਡ, ਨਹਿਰ ਦੇ ਪੁਲ ਤੇ ਕਾਫੀ ਸਮਾਂ ਆਵਾਜਾਈ ਠੱਪ ਰੱਖੀ। ਤੇ ਕਰੀਬ 4 ਘੰਟੇ ਜਾਮ ਲਗਾਇਆ ਗਿਆ । ਤੇ ਮੌਕੇ ਤੇ ਆਏ ਡੀ ਐਸ ਪੀ ਆਦਮਪੁਰ ਗੁਰਦੇਵ ਸਿੰਘ ਨੂੰ ਮੰਗ ਪੱਤਰ ਦਿੱਤਾ ।ਤੇ ਕਿਹਾ ਕਿ ਜੇਕਰ ਦੁਬਾਰਾ ਮੰਦਿਰ ਨਾ ਬਣਾਇਆ ਗਿਆ ਤਾਂ ਇਸੇ ਤਰਾਂ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।

Leave a Reply

Your email address will not be published. Required fields are marked *