RNI NEWS :- ਤੁਗਲਕਾਬਾਦ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਪ੍ਰਾਚੀਨ ਮੰਦਿਰ ਨੂੰ ਢਾਉਣ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ ਗਿਆj

RNI NEWS :- ਤੁਗਲਕਾਬਾਦ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਪ੍ਰਾਚੀਨ ਮੰਦਿਰ ਨੂੰ ਢਾਉਣ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ ਗਿਆ

ਨਕੋਦਰ :- ਗੁਰਮੀਤ ਬਿੱਲਾ ਨਵਾਬ/ਸੁਖਵਿੰਦਰ ਸੋਹਲ

ਤੁਗਲਕਾਬਾਦ ਦਿੱਲੀ ਵਿਖੇ ਪ੍ਰਾਚੀਨ ਮੰਦਿਰ ਸ੍ਰੀ ਗੁਰੂ ਰਵਿਦਾਸ ਜਿਸ ਨੂੰ ਅੱਜ ਤੋਂ ਛੇ ਸੌ ਸਾਲ ਪੂਰਵ ਤਤਕਾਲੀਨ ਬਾਦਸ਼ਾਹ ਸਿਕੰਦਰ ਲੋਧੀ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਸੱਤ ਸੌ ਕਨਾਲ ਜ਼ਮੀਨ ਦਿੱਤੀ ਸੀ , ਜੋ ਅੱਜ ਤੱਕ ਰਿਕਾਰਡ ਵਿੱਚ ਚੱਲਦਾ ਆ ਰਿਹਾ ਸੀ। ਉਸ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਦਿੱਲੀ ਸਰਕਾਰ ‘ਤੇ ਕੇਂਦਰ ਸਰਕਾਰ ਵੱਲੋਂ ਢਾਉਣ ਦੇ ਸਬੰਧ ਵਿੱਚ ਨਕੋਦਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਸ੍ਰੀ ਗੁਰੁ ਰਵਿਦਾਸ ਨਾਮ ਲੇਵਾ ਸੰਸਥਾਵਾਂ ਅਤੇ ਡਾ. ਬੀ.ਆਰ. ਅੰਬੇਡਕਰ ਸੰਸਥਾਵਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਗੁਰੂ ਰਵੀਦਾਸ ਨਾਮ ਲੇਵਾ ਸੰਸਥਾ ਵੱਲੋਂ ਇਹ ਚਿਤਾਵਨੀ ਦਿੱਤੀ ਗਈ ਅਗਰ ਜੇ ਦਿੱਲੀ ਦੇ ਗੁਰਦੁਆਰੇ ਦਾ ਨੁਕਸਾਨ ਹੋਇਆ ਤਾਂ ਪੂਰੇ ਦੇਸ਼ ਭਰ ਵਿੱਚ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਇਸ ਰੋਸ ਪ੍ਰਦਰਸ਼ਨ ਵਿੱਚ ਸਿੱਖ ਜਥੇਬੰਦੀਆਂ ਨੇ ਵੀ ਹਿੱਸਾ ਲਿਆ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਹ ਪ੍ਰਦਰਸ਼ਨ ਫੁਵਾਰਾ ਚੌਂਕ ਤੋਂ ਹੁੰਦਾ ਹੋਇਆ ਜਲੰਧਰ ਬਾਈਪਾਸ ਤੇ ਧਰਨਾ ਲਗਾਕੇ ਇੱਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਡੀ.ਐਸ.ਪੀ. ਨਕੋਦਰ ਵਤਸਲਾ ਗੁਪਤਾ ਨੂੰ ਸੌਂਪਿਆ ਗਿਆ। ਇਸ ਮੌਕੇ ਸੁਖਵਿੰਦਰ ਗਡਵਾਲ, ਬਾਬਾ ਮਨਦੀਪ, ਭਾਂਤੇ ਬੌਧ ਰਤਨ, ਮਲਕੀਤ ਚੁੰਬਰ, ਜਗਦੀਸ਼ ਕਲੇਰ, ਰਮੇਸ਼ ਬੰਗੜ, ਕਸ਼ਮੀਰੀ ਸਰਪੰਚ, ਪਰਸ਼ੋਤਮ ਦਾਰਿ, ਕੇਵਲ ਜੱਖੂ, ਹਰਬੰਸ ਲਾਲੀ, ਸੰਦੀਪ ਕੁਮਾਰ, ਜਗਦੇਵ ਸਿੰਘ ਸਤਿਕਾਰ ਕਮੇਟੀ ਸਮੂਹ ਮੈਂਬਰ, ਰਾਮ ਦਾਸ ਮਹੂੰਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *