RNI NEWS :- ਤੇਜ਼ ਰਫ਼ਤਾਰ ਅਣਪਛਾਤੇ ਮੋਟਰਸਾਈਕਲ ਨੇ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਮਾਰੀ ਟੱਕਰ, ਜਖਮੀ

RNI NEWS :- ਤੇਜ਼ ਰਫ਼ਤਾਰ ਅਣਪਛਾਤੇ ਮੋਟਰਸਾਈਕਲ ਨੇ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਮਾਰੀ ਟੱਕਰ, ਜਖਮੀ

ਸ਼ਾਹਕੋਟ/ਮਲਸੀਆਂ, 11 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਸ਼ਾਹਕੋਟ-ਮਲਸੀਆਂ ਮੁੱਖ ਮਾਰਗ ’ਤੇ ਐਤਵਾਰ ਰਾਤ ਤਹਿਸੀਲ ਕੰਪਲੈਕਸ ਸ਼ਾਹਕੋਟ ਦੇ ਨਜ਼ਦੀਕ ਇੱਕ ਅਣਪਛਾਤੇ ਤੇਜ ਰਫ਼ਤਾਰ ਮੋਟਰਸਾਈਕਲ ਸਵਾਰ ਦੋ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਟੱਕਰ ਮਾਰ ਕੇ ਜਖਮੀ ਕਰਨ ਉਪਰੰਤ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਧੀਰਾ ਪੁੱਤਰ ਡੈਵਿਡ ਵਾਸੀ ਪਿੰਡ ਵਿਦੇਸ਼ (ਗੁਰਦਾਸਪੁਰ) ਅਤੇ ਕੁਲਵਿੰਦਰ ਸਿੰਘ ਪੁੱਤਰ ਜੱਜ ਸਿੰਘ ਵਾਸੀ ਪਿੰਡ ਜੈਮਰ (ਅੰਮ੍ਰਿਤਸਰ), ਜੋਕਿ ਪਟੇਲ ਕੰਪਨੀ ਅਧੀਨ ਜਲੰਧਰ ਤੋਂ ਬਰਨਾਲਾ ਨੈਸ਼ਨਲ ਹਾਈਵੇ ਦੇ ਨਿਰਮਾਣ ਦਾ ਕੰਮ ਕਰਦੇ ਹਨ। ਅੱਜ ਰਾਤ ਕਰੀਬ 8:15 ਵਜੇ ਦੋਵੇਂ ਮਜ਼ਦੂਰ ਸ਼ਾਹਕੋਟ ਤੋਂ ਰਾਸ਼ਨ ਲੈ ਕੇ ਤਹਿਸੀਲ ਕੰਪਲੈਕਸ ਸ਼ਾਹਕੋਟ ਨਜ਼ਦੀਕ ਕਲੌਨੀ ਵਿੱਚ ਆਪਣੇ ਕਮਰੇ ਵੱਲ ਜਾ ਰਹੇ ਸਨ ਕਿ ਸ਼ਾਹਕੋਟ-ਮਲਸੀਆਂ ਮੁੱਖ ਮਾਰਗ ’ਤੇ ਤਹਿਸੀਲ ਕੰਪਲੈਕਸ ਨਜ਼ਦੀਕ ਸ਼ਾਹਕੋਟ ਵੱਲੋਂ ਪਿੱਛੋਂ ਆਏ ਇੱਕ ਅਣਪਛਾਤੇ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਜਦੂਰ ਕੁਲਵਿੰਦਰ ਸਿੰਘ ਗੰਭੀਰ ਜਖਮੀ ਹੋ ਗਿਆ, ਜਦਕਿ ਉਸ ਦਾ ਸਾਥੀ ਧੀਰਾ ਦੇ ਮਾਮੂਲੀ ਸੱਟਾਂ ਲੱਗੀਆਂ। ਮੌਕੇ ਤੋਂ ਲੰਘ ਰਹੇ ਰਾਹਗੀਰਾਂ ਨੇ ਜਖਮੀ ਮਜ਼ਦੂਰਾਂ ਨੂੰ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾਇਆ, ਜਿਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾਕਟਰ ਰਣਦੀਪ ਸਿੰਘ ਨੇ ਮਜ਼ਦੂਰਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਗੰਭੀਰ ਜਖਮੀ ਕੁਲਵਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰ ਲਿਆ। ਡਾਕਟਰ ਰਣਦੀਪ ਸਿੰਘ ਨੇ ਦੱਸਿਆ ਕਿ ਜਖਮੀ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਨਾਂ ਵੱਲੋਂ ਕਿਸੇ ਵੀ ਤਰਾਂ ਦੀ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ

Leave a Reply

Your email address will not be published. Required fields are marked *