RNI NEWS-ਥਾਣਾ ਆਦਮਪੁਰ ਦੀ ਪੁਲਿਸ ਨੇ ਯੂਕੋ ਬੈਂਕ (ਕਾਲੜਾ) ਵਿਖੇ ਬੈਂਕ ਗਾਰਡ ਦੀ ਹੱਤਿਆ ਕਰਕੇ ਲੁੱਟ ਕਰਨ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ


RNI NEWS-ਥਾਣਾ ਆਦਮਪੁਰ ਦੀ ਪੁਲਿਸ ਨੇ ਯੂਕੋ ਬੈਂਕ (ਕਾਲੜਾ) ਵਿਖੇ ਬੈਂਕ ਗਾਰਡ ਦੀ ਹੱਤਿਆ ਕਰਕੇ ਲੁੱਟ ਕਰਨ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ

ਜਲੰਧਰ (ਪਰਮਜੀਤ ਪੰਮਾ/ਜਸਕੀਰਤ ਰਾਜਾ)

ਥਾਣਾ ਆਦਮਪੁਰ ਦੀ ਪੁਲਿਸ ਨੇ ਯੂਕੋ ਬੈਂਕ ਕਾਲੜਾ ਵਿਖੇ ਬੈਂਕ ਗਾਰਡਾਂ ਦੀ ਹੱਤਿਆ ਕਰ ਕੇ ਲੁੱਟਾਂ ਕਰਨ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਹਿਚਾਣ ਸੁਰਜੀਤ ਸਿੰਘ ਉਰਫ ਜੀਤਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਆਦਮਵਾਲ ਥਾਣਾ ਸਦਰ ਹੁਸ਼ਿਆਰਪੁਰ ਦੱਸਿਆ ਗਿਆ ਹੈ ਐਸਐਸਪੀ ਸੰਦੀਪ ਕੁਮਾਰ ਗਰਗ,ਐਸਪੀ ਮਨਪ੍ਰੀਤ ਸਿੰਘ ਢਿੱਲੋ,ਡੀਐਸਪੀ ਹਰਿੰਦਰ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ 15 ਅਕਤੂਬਰ ਨੂੰ ਥਾਣਾ ਆਦਮਪੁਰ ਵਿਖੇ ਕਤਲ ਅਤੇ ਲੁੱਟ ਖੋਹ ਦਾ ਕੇਸ ਦਰਜ ਕੀਤਾ ਗਿਆ ਸੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਵਿਚ ਸੀਆਈਏ ਸਟਾਫ ਦੇ ਇੰਚਾਰਜ ਅਤੇ ਥਾਣਾ ਆਦਮਪੁਰ ਦੇ ਇੰਚਾਰਜ ਨੇ 72 ਘੰਟਿਆਂ ਵਿੱਚ ਮਾਮਲਾ ਸੁਲਝਾਉਂਦੇ ਹੋਏ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਉਸਨੇ ਮੁਲਜ਼ਮ ਸੁਰਜੀਤ ਉਰਫ ਜੀਤਾ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਕਬਜ਼ੇ ਵਿਚੋਂ 39500 ਰੁਪਏ ਅਤੇ ਜੁਰਮ ਵਿਚ ਵਰਤੀ ਗਈ ਐਕਟਿਵਾ ਬਰਾਮਦ ਕੀਤੀ ਗਈ ਹੈ ਜ਼ਿਕਰਯੋਗ ਹੈ 15 ਅਕਤੂਬਰ ਨੂੰ ਯੂਕੋ ਬੈਂਕ ਕਾਲੜਾ ਆਦਮਪੁਰ ਵਿੱਚ 4 ਹਥਿਆਰਬੰਦ ਲੁਟੇਰਿਆਂ ਨੇ ਮੋਟਰਸਾਈਕਲ ਅਤੇ ਐਕਟਿਵਾ ਤੇ ਸਵਾਰ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਬੈਂਕ ਦੇ ਗਾਰਡ ਸੁਰਿੰਦਰ ਪਾਲ ਉਰਫ ਹਰਚਰਨ ਸਿੰਘ ਵਾਸੀ ਦਰੋਲੀਕਲਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ 5,97,856 ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਾਂਚ ਵਿਚ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਚਾਰ ਵੱਡੇ ਘੁਟਾਲੇ ਕੀਤੇ ਹਨ ਇਸ ਵਿੱਚ ਗੰਨ ਪੁਆਇੰਟ ਤੇ ਤਿੰਨ ਬੈਂਕ ਲੁੱਟਾਂ ਅਤੇ ਇੱਕ ਸਾਈਕਲ ਦੀ ਲੁੱਟ ਸ਼ਾਮਲ ਹੈ ਇਨ੍ਹਾਂ ਪੰਜ ਲੁਟੇਰਿਆਂ ਦੇ ਗਿਰੋਹ ਨੇ ਮਿਲ ਕੇ ਇਹ ਕੰਮ ਕੀਤਾ ਹੈ ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਇਹ ਲੋਕ ਅੰਮ੍ਰਿਤਸਰ ਅਤੇ ਟਾਂਡਾ ਵਿੱਚ ਦੋ ਬੈਂਕ ਲੁੱਟਾਂ ਕਰਨ ਜਾ ਰਹੇ ਸਨ ਪੁਲਿਸ ਅਧਿਕਾਰੀ ਦੇ ਅਨੁਸਾਰ ਯੂਕੋ ਬੈਂਕ ਲੁੱਟ ਦੀ ਅਤੇ ਆਦਮਪੁਰ ਦੇ ਗਾਰਡ ਦੀ ਹੱਤਿਆ ਤੋਂ ਬਾਅਦ ਪੁਲਿਸ ਨੇ 25 ਟੀਮਾਂ ਦਾ ਗਠਨ ਕੀਤਾ ਸੀ ਪੁਲਿਸ ਟੀਮਾਂ ਨੇ ਨਿਗਰਾਨੀ ਅਤੇ ਤਕਨਾਲੋਜੀ ਦੀ ਸਹਾਇਤਾ ਨਾਲ ਇੱਕ ਲੁਟੇਰੇ ਨੂੰ ਕਾਬੂ ਕੀਤਾ ਜਦੋਂ ਕਿ ਚਾਰ ਬਚ ਨਿਕਲੇ ਪੁਲਿਸ ਅਨੁਸਾਰ ਉਸਦਾ ਮਾਸਟਰ ਮਨ ਸਤਨਾਮ ਸਿੰਘ ਹੈ ਜਦੋਂਕਿ ਉਨ੍ਹਾਂ ਨਾਲ ਹੋਏ ਗਿਰੋਹ ਵਿੱਚ ਸੁਖਵਿੰਦਰ ਸੁੱਖਾ, ਸੁਰਜੀਤ, ਗੁਰਵਿੰਦਰ ਸ਼ਾਮਲ ਹਨ ਉਹ ਸਾਰੇ ਜੇਲ੍ਹ ਵਿੱਚ ਮਿਲੇ ਉਥੇ ਇੱਕ ਗਿਰੋਹ ਬਣਾਇਆ

Leave a Reply

Your email address will not be published. Required fields are marked *