RNI NEWS-ਥਾਣਾ ਕਾਠਗੜ ਦੇ ਐਸਐਚਓ ਨੇ ਨਸ਼ੇ ਦੇ ਸੌਦਾਗਰ ਤੇ ਕੱਸਿਆ ਸ਼ਿਕੰਜਾ,ਨਸ਼ੀਲੀ ਗੋਲੀਆ ਨਾਲ ਇਕ ਕਾਬੂ

RNI NEWS-ਥਾਣਾ ਕਾਠਗੜ ਦੇ ਐਸਐਚਓ ਨੇ ਨਸ਼ੇ ਦੇ ਸੌਦਾਗਰ ਤੇ ਕੱਸਿਆ ਸ਼ਿਕੰਜਾ,ਨਸ਼ੀਲੀ ਗੋਲੀਆ ਨਾਲ ਇਕ ਕਾਬੂ

ਬਲਾਚੌਰ/ਕਾਠਗੜ 14ਫਰਵਰੀ (ਤੇਜ ਪ੍ਰਕਾਸ਼ ਖਾਸਾ) ਐਸਐਸਪੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਲਗਾਤਾਰ ਰੰਗ ਲਿਆ ਹੈ। ਜਿਸ ਦੇ ਤਹਿਤ ਥਾਣਾ ਕਾਠਗੜ ਦੇ ਐਸਐਸਓ ਪਰਵਿੰਦਰ ਸਿੰਘ ਦੀ ਅਗੁਵਾਈ ਵਾਲੀ ਪੁਲਿਸ ਪਾਰਟੀ ਨੇ ਰੋਜਾਨਾ ਚੈਕਿੰਗ ਦੇ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੇ ਦੀ ਗੋਲੀਆ ਨਾਲ ਇਕ ਵਿਆਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨਾ ਕਥਿਤ ਆਰੋਪੀ ਨੂੰ ਕਾਬੂ ਕਰ ਲਿਆ ਤੇ ਉਸਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਓ ਕਾਠਗੜ ਪਰਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਸੁਭਾਸ਼ ਦੀ ਅਗੁਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਹਾਈਟੈਕ ਨਾਕਾ ਰੈਲਮਾਜਰਾ ਵਿਖੇ ਲਗਾਇਆ ਗਿਆ ਸੀ। ਜਿਸ ਦੇ ਚੱਲਦੇ ਆਉਣ ਜਾਣ ਵਾਲੇ ਵਾਹਨਾ ਬੱਸਾ, ਕਾਰਾ, ਗੱਡੀਆ ਦੀ ਰੋਕ ਕੇ ਬੀਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਇਕ ਵਿਆਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਵੱਲ ਨੂੰ ਗੱਤੇ ਦੀ ਪੇਟੀ ਲੈ ਕੇ ਤੁਰਨ ਲੱਗਾ ਤੇ ਉਸਨੇ ਆਪਣੀ ਪੇਟੀ ਝਾੜੀਆ ਵਿੱਟ ਸੁੱਟ ਦਿੱਤੀ। ਇਸ ਤੇ ਪੁਲਿਸ ਕਰਮਚਾਰੀਆ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਆਕਤੀ ਨੂੰ ਕਾਬੂ ਲਿਆ ਐਚਐਚਓ ਕਾਠਗੜ ਪਰਵਿੰਦਰ ਸਿੰਘ ਨੇ ਦੱਸਿਆ ਕਿ ਡੀਐਸਪੀ ਬਲਾਚੌਰ ਜਤਿੰਦਰ ਸਿੰਘ ਦੀ ਹਾਜਰੀ ਵਿੱਚ ਜਦੋ ਕਥਿਤ ਆਰੋਪੀ ਦੀ ਗੱਤੇ ਦੀ ਪੇਟੀ ਦੀ ਚੈਕਿੰਗ ਕੀਤੀ ਗਈ ਤਾ ਉਸ ਵਿੱਚੋ 1050 ਗੋਲੀਆ ਐਲਪਰੋਜਮ ,4550 ਸਿਮਪਲੈਕਸ ਅਤੇ 3600 ਗੋਲੀਆ ਟ੍ਰਾਮਾਡੋਲ , ਕੁੱਲ 9200 ਗੋਲੀਆ ਬਰਾਮਦ ਹੋਈਆ। ਉਨਾ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀ ਦੀ ਪਹਿਚਾਣ ਰੌਸ਼ਨ ਲਾਲ ਦੇ ਰੂਪ ਵਿੱਚ ਹੋਈ ਹੈ। ਐਸਐਚਓ ਕਾਠਗੜ ਪਰਵਿੰਦਰ ਸਿੰਘ ਨੇ ਦੱਸਿਆ ਕਾਬੂ ਕੀਤੇ ਕਥਿਤ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ

Leave a Reply

Your email address will not be published. Required fields are marked *