RNI NEWS-ਥਾਣਾ ਨੰਬਰ ਚਾਰ ਦੀ ਪੁਲਿਸ ਵੱਲੋਂ ਚੋਰੀ ਕੀਤੇ 9 ਐਕਟਿਵਾ ਸਮੇਤ ਇੱਕ ਕਾਬੂ


RNI NEWS-ਥਾਣਾ ਨੰਬਰ ਚਾਰ ਦੀ ਪੁਲਿਸ ਵੱਲੋਂ ਚੋਰੀ ਕੀਤੇ 9 ਐਕਟਿਵਾ ਸਮੇਤ ਇੱਕ ਕਾਬੂ

ਜਲੰਧਰ – (ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਡਵੀਜ਼ਨ ਨੰ. 4 ਦੀ ਪੁਲਿਸ ਨੇ ਐਕਟਿਵਾ ਚੋਰੀ ਕਰਨ ਵਾਲੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਫੜੇ ਗਏ ਮੁਲਜ਼ਮ ਦੀ ਪਛਾਣ ਹਰਦੇਵ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਬੁੱਟਰ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਇੰਚਾਰਜ ਨੇ ਦੱਸਿਆ ਕਿ ਅਸ਼ੀਸ਼ ਪੁੱਤਰ ਅਸ਼ਵਨੀ ਕੁਮਾਰ ਨਿਵਾਸੀ ਨਵਾਂ ਜਵਾਹਰ ਨਗਰ ਨੇ ਸ਼ਿਕਾਇਤ ਕੀਤੀ ਕਿ ਪਿਛਲੇ ਦਿਨੀਂ ਉਸ ਦੀ ਚਿੱਟੇ ਰੰਗ ਦੀ ਐਕਟਿਵਾ ਚੋਰੀ ਹੋਈ ਸੀ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਦੇ ਅਧਾਰ ‘ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਇਸ ਦੌਰਾਨ ਮਿਲੀ ਗੁਪਤ ਸੂਚਨਾ ਦੇ ਅਧਾਰ’ ਤੇ ਪੁਲਿਸ ਪਾਰਟੀ ਨੇ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਚੋਰੀ ਕੀਤੀਆਂ 9 ਐਕਟਿਵਾ ਬਰਾਮਦ ਕੀਤੀਆਂ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਜਲੰਧਰ ਤੇ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਤੋਂ ਐਕਟਿਵਾ ਚੋਰੀ ਕਰਦਾ ਸੀ ਅਤੇ ਚੋਰੀ ਕੀਤੀ ਐਕਟਿਵਾ ’ਤੇ ਦੂਜੀ ਐਕਟਿਵਾ ਦਾ ਨੰਬਰ ਪਾ ਕੇ ਆਪਣੇ ਗਾਹਕਾਂ ਨੂੰ ਵੇਚਦਾ ਸੀ ਦੋਸ਼ੀ ਹਰਦੇਵ ਸਿੰਘ ਲੋਕਾਂ ਨੂੰ ਦੱਸਦਾ ਸੀ ਕਿ ਉਹ ਵਾਹਨ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਹੈ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ

Leave a Reply

Your email address will not be published. Required fields are marked *