RNI NEWS-ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਪੁਲਿਸ ਪਾਰਟੀ ਚਾਈਨਾ ਡੋਰ ਸਮੇਤ ਇਕ ਕਾਬੂ 


RNI NEWS-ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਪੁਲਿਸ ਪਾਰਟੀ ਚਾਈਨਾ ਡੋਰ ਸਮੇਤ ਇਕ ਕਾਬੂ 

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਵਲੋਂ ਸ਼ਹਿਰ ਵਿੱਚ ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਅਸ਼ਵਨੀ ਕੁਮਾਰ PPS ADCP-ਸਿਟੀ 2 ਸਾਹਿਬ,ਸ੍ਰੀ ਪਲਵਿੰਦਰ ਸਿੰਘ PPS/ACP West ਸਾਹਿਬ ਦੀ ਨਿਗਰਾਨੀ ਦਿਸ਼ਾ ਨਿਰਦੇਸ਼ ਦੇ ਹੇਠ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੇ ST ਗਗਨਦੀਪ ਸਿੰਘ ਸ਼ੋਖੋ ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਅਗਵਾਈ ਹੇਠ ਐਸ ਆਈ ਮਹਾਂਵੀਰ ਸਿੰਘ ਸਮੇਤ ਪੁਲਿਸ ਪਾਰਟੀ ਜੇਪੀ ਨਗਰ ਜਲੰਧਰ ਮੋਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਮੀਰ ਮਲਹੋਤਰਾ ਪੁੱਤਰ ਸੁਭਾਸ਼ ਚੰਦਰ ਵਾਸੀ 20-ਏ ਹਰਬੰਸ ਨਗਰ ਜਲੰਧਰ ਆਪਣੇ ਘਰ ਵਿੱਚ ਹੀ ਕਰਿਆਨਾ ਦੀ ਦੁਕਾਨ ਤੇ ਚਾਇਨਾ ਡੋਰ ਦੇ ਗੱਟੂ ਵੇਚ ਰਿਹਾ ਹੈ ਜੋ ਮੋਕਾ ਪਰ ਰੇਡ ਕਰਕੇ ਸਮੀਰ ਮਲਹੋਤਰਾ ਪਾਸੋ 6 ਗੱਟੂ ਚਾਇਨਾ ਡੋਰ ਬਾਮਦ ਕੀਤੇ ਗਏ ਜਿਸ ਦੇ ਆਧਾਰ ਤੇ ਮੁੱਕਦਮਾ ਨੰਬਰ 28 ਮਿਤੀ 18.02.2021 ਅ/ਧ 188 IPC ਥਾਣਾ ਬਸਤੀ ਬਾਵਾਖੇਲ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ

ਦੋਸ਼ੀ :- ਸਮੀਰ ਮਲਹੋਤਰਾ ਪੁੱਤਰ ਸੁਭਾਸ਼ ਚੰਦਰ ਵਾਸੀ 20 – ਏ , ਹਰਬੰਸ ਨਗਰ ਜਲੰਧਰ ਗ੍ਰਿਫਤਾਰ : – 18.02.2021 ) ਬਾਮਦਗੀ : – 6 ਗੱਟੂ ਚਾਇਨਾ ਡੋਰ

Leave a Reply

Your email address will not be published. Required fields are marked *