RNI NEWS-ਥਾਣਾ ਭੋਗਪੁਰ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 02 ਨਸ਼ਾ ਤਸਕਰਂ ਪਾਸੋਂ 70 ਕਿੱਲੋ ਚੂਰਾ ਪੋਸਤ 2 ਟਰੱਕ ਬ੍ਰਾਮਦ 


RNI NEWS-ਥਾਣਾ ਭੋਗਪੁਰ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 02 ਨਸ਼ਾ ਤਸਕਰਂ ਪਾਸੋਂ 70 ਕਿੱਲੋ ਚੂਰਾ ਪੋਸਤ 2 ਟਰੱਕ ਬ੍ਰਾਮਦ 

ਜਲੰਧਰ (ਦਲਵਿੰਦਰ ਸੋਹਲ/ਜਸਕੀਰਤ ਰਾਜਾ)

ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 02 ਨਸ਼ਾ ਤਸਕਰ ਪਾਸੋਂ 70 ਕਿੱਲੋ ਗ੍ਰਾਮ ਚੂਰਾ ਕਰਕੇ ਟਰੱਕ ਨੰਬਰੀ PB-35-Q-3641 ਅਤੇ ਟਰੱਕ ਨੰਬਰੀ PB-46 -K-9737 ਕਬਜਾ ਪੁਲਿਸ ਵਿੱਚ ਲਏ ਗਏ

ਡਾ. ਸੰਦੀਪ ਕੁਮਾਰ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲ ਪੀਪੀਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਹਰਿੰਦਰ ਸਿੰਘ ਮਾਨ ਪੀਪੀਐਸ ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਮਨਜੀਤ ਸਿੰਘ ਸਬ ਇੰਸਪੈਕਟਰ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵੱਲੋਂ 02 ਨਸ਼ਾ ਤਸਕਰਾਂ ਪਾਸੋਂ 70 ਕਿੱਲੋਂ ਗ੍ਰਾਮ ਡੋਡੋ ਚੂਰਾ ਪੋਸਤ ਬ੍ਰਾਮਦ ਕਰਕੋ ਟਰੱਕ ਨੰਬਰੀ PB-35-Q-3641 ਅਤੇ ਟਰੱਕ ਨੰਬਰੀ PB46-K-9737 ਕਬਜਾ ਪੁਲਿਸ ਵਿੱਚ ਲੈ ਕੇ ਵੱਡੀ ਸਫਲਤਾ ਹਾਸਲ ਕੀਤੀ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ’ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 01.01.2021 ਨੂੰ ਏਐਸਆਈ ਕੁਲਦੀਪ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਨਾਕਾ ਕੁਰੇਸ਼ੀਆ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਲਜੀਤ ਸਿੰਘ ਉਰਫ ਸੋਨੂੰ ਪੁੱਤਰ ਨਰਿੰਦਰ ਸਿੰਘ ਵਾਸੀ ਫੈਕਟਰੀ ਏਰੀਆ ਜੱਗੂ ਸ਼ਾਹ ਡੋਰਾ ਕਪੂਰਥਲਾ ਜੋ ਕਿ ਟਰੱਕ ਨੰਬਰੀ PB-35-9-3641 ਚਲਾਉਂਦਾ ਹੈ ਅਤੇ ਆਪਣੇ ਉਕਤ ਟਰੱਕ ਵਿਚ ਸ੍ਰੀਨਗਰ ਤੋਂ ਡੋਡੇ ਚੂਰਾ ਪੋਸਤ ਲਿਆ ਕੇ ਵੱਖ-ਵੱਖ ਸ਼ਹਿਰ ਵਿਚ ਸਪਲਾਈ ਕਰਦਾ ਹੈ ਜਿਸ ਤੋਂ ਏਐਸਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਤੇ ਵਹੀਕਲਾ ਦੀ ਚੈਕਿੰਗ ਦੌਰਾਨ ਟਰੱਕ ਨੰਬਰੀ PB -35-Q-3641 ਦੇ ਡਰਾਇਵਰ ਨੂੰ ਰੋਕ ਕੇ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕੁਲਜੀਤ ਸਿੰਘ ਉਰਫ ਸੋਨੂੰ ਪੁੱਤਰ ਨਰਿੰਦਰ ਸਿੰਘ ਵਾਸੀ ਫੈਕਟਰੀ ਏਰੀਆ ਜੱਗੂ ਸ਼ਾਹ ਡੇਰਾ ਕਪੂਰਥਲਾ ਦੱਸਿਆ ਜਿਸ ਦੇ ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਦੇ ਕੈਬਿਨ ਦੀ ਸੀਟਾਂ ਵਿੱਚ 40 ਕਿੱਲੋ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਮਿਤੀ 01.01.2021 ਨੂੰ ਏ.ਐਸ.ਆਈ ਜਗਦੀਪ ਸਿੰਘ ਸਮੇਤ ਸਾਥੀ ਕਰਮਚਾਰੀਆ ਨੇ ਟਾਂਡੀ ਅੱਡਾ ਭੋਗਪੁਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਇੱਥਣ ਥਾਣਾ ਸਦਰ ਕਪੂਰਥਲਾ ਜੋ ਕਿ ਟਰੱਕ ਨੰਬਰੀ PB -46-K-9737 ਚਲਾਉਂਦਾ ਹੈ ਅਤੇ ਆਪਣੇ ਉਕਤ ਟਰੱਕ ਵਿਚ ਸ੍ਰੀਨਗਰ ਤੋਂ ਡੋਡੇ ਚੂਰਾ ਪੋਸਤ ਲਿਆ ਕੇ ਵੱਖ-ਵੱਖ ਸ਼ਹਿਰ ਵਿਚ ਸਪਲਾਈ ਕਰਦਾ ਹੈ ਜੇਕਰ ਭੁਲੱਥ ਮੋੜ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚੋਂ ਡੋਡੋ ਚੂਰਾ ਪੋਸਤ ਬ੍ਰਾਮਦ ਹੋ ਸਕਦੇ ਹਨ ਜਿਸ ਤੋਂ ਏ.ਐਸ.ਆਈ ਜਗਦੀਪ ਸਿੰਘ ਨੇ ਨਾਕਾਬੰਦੀ ਕੀਤੀ ਐਸ.ਆਈ ਬਲਵਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਮੋਕਾ ਤੋ ਜਾ ਵਹੀਕਲਾ ਦੀ ਚੈਕਿੰਗ ਦੌਰਾਨ ਟਰੱਕ ਨੰਬਰੀ PB – 46 – k – 9737 ਦੇ ਡਰਾਇਵਰ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਇੱਬਣ ਥਾਣਾ ਸਦਰ ਕਪੂਰਥਲਾ ਦੱਸਿਆ ਜਿਸ ਦੇ ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਦੇ ਕੈਬਿਨ ਦੀ ਸੀਟਾਂ ਵਿੱਚੋਂ 30 ਕਿੱਲੋ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ । ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ

ਬਾਮਦਗੀ 1. 70 ਕਿਲ ਡਡੇ ਚੂਰਾ ਪੋਸਤ 2. ਟਰੱਕ ਨੰਬਰੀ PB – 3543641 3. ਟਰੱਕ ਨੰਬਰੀ PB-46-K-9737

ਦਰਜ ਮੁਕੱਦਮੇ 1. ਮੁਨੂੰ 01 ਮਿਤੀ 01.01.21 ਅ/ਧ 15-ਬੀ / 61/85 ਐਨ.ਡੀ.ਪੀ.ਐਸ ਐਕਟ ਥਾਣਾ ਭੋਗਪੁਰ 2. ਮੁ : ਨੂੰ 03 ਮਿਤੀ 01.01.21 ਅ / ਧ 15 – ਬੀ / 61 / 85 ਐਨ.ਡੀ.ਪੀ.ਐਸ.ਐਕਟ ਥਾਣਾ ਭੋਗਪੁਰ

Leave a Reply

Your email address will not be published. Required fields are marked *