RNI NEWS-ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਨਸ਼ਾ ਤਸਕਰਾ ਪਾਸੋਂ 300 ਗ੍ਰਾਮ ਹੈਰੋਇਨ ਬ੍ਰਾਮਦ


RNI NEWS-ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਨਸ਼ਾ ਤਸਕਰਾ ਪਾਸੋਂ 300 ਗ੍ਰਾਮ ਹੈਰੋਇਨ ਬ੍ਰਾਮਦ

ਜਲੰਧਰ (ਜਸਕੀਰਤ ਰਾਜਾ/ਪਰਮਜੀਤ ਪੰਮਾ)

ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਨਸ਼ਾ ਤਸਕਰਾ ਪਾਸੋਂ 300 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਇੱਕ ਕਾਰ ਸਵਿੱਫਟ ਡਿਜਾਇਰ ਨੰਬਰ DL-1-ZA-3657 ਰੰਗ ਚਿੱਟਾ ਕਬਜਾ ਪੁਲਿਸ ਵਿੱਚ ਲੈ ਕੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਮਾਣਯੋਗ ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਮਨਜੀਤ ਸਿੰਘ ਸਬ ਇੰਸਪੈਕਟਰ ਮੁੱਖ ਅਫਸਰ ਥਾਣਾ ਭੋਗਪੁਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ 02 ਦੋਸ਼ੀਆ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ – ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 27.09.2020 ਨੂੰ ਐਸ.ਆਈ ਬਿਸਮਨ ਸਿੰਘ ਸਮੇਤ ਸਾਥੀ ਕਰਮਚਾਰੀਆ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਨੇੜੇ ਪਿੰਡ ਡੱਲੀ ਮੋੜ G.T ਰੋਡ ਭੋਗਪੁਰ ਮੌਜੂਦ ਸੀ ਕਿ ਇਕ ਦੇਸ਼ ਸੇਵਕ ਨੇ ਆਕੇ ਇਤਲਾਹ ਦਿੱਤੀ ਕਿ ਇਕ ਅਫਰੀਕਨ ਲੜਕੀ ਵਿਕਟੋਰੀਆ ਜੇਸਨ ਪੁੱਤਰੀ ਕਿਨੁਥੀਆ ਵਾਸੀ ਜੇਲ ਰੋਡ ਦਿੱਲੀ ਜੋ ਕਿ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ ਜੋ ਕਿ ਦਿੱਲੀ ਤੋਂ ਲਿਆ ਕੇ ਹੈਰੋਇਨ ਪੰਜਾਬ ਦੇ ਵੱਖ ਵੱਖ ਏਰੀਆ ਚ ਸਪਲਾਈ ਕਰਦੀ ਹੈ ਤੇ ਇਕ ਟੈਕਸੀ ਕਾਰ ਸਵਿੱਫਟ ਡਿਜਾਇਰ ਨੰਬਰ DL-1-ZA-3657 ਰੰਗ ਚਿੱਟਾ ਜਿਸਦਾ ਡਰਾਈਵਰ ਚੰਦਰ ਮੋਹਨ ਪੁੱਤਰ ਬੇਲੀ ਰਾਮ ਵਾਸੀ ਰਾਮ ਵਿਹਾਰ ਦੁਰਗਾ ਮੰਦਿਰ ਦਿੱਲੀ ਗੱਡੀ ਤੇ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਕਰਨ ਲਈ ਜਲੰਧਰ ਤੋਂ ਪਠਾਨਕੋਟ ਸਾਈਡ ਨੂੰ ਆ ਰਹੇ ਹਨ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਪੱਧਰ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ ਜੋ ਇਤਲਾਹ ਠੋਸ ਤੇ ਭਰੋਸੇ ਯੋਗ ਹੋਣ ਤੇ ਐਸ.ਆਈ ਵੱਲੋਂ ਮੁਕੱਦਮਾ ਨੰਬਰ 208 ਮਿਤੀ 27.09.20 ਅ / ਧ 21-61-85 NDPS ACT ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਜੋ ਦੌਰਾਨੇ ਤਫਤੀਸ਼ ਮਹਿਲਾ / ਐਸ.ਆਈ ਨਵਦੀਪ ਕੌਰ ਥਾਣਾ ਭੋਗਪੁਰ ਵਲ ਝੱਲੀ ਮੌੜ ਭੋਗਪੁਰ ਵਿਖੇ ਸਮੇਤ ਸਾਥੀ ਕਰਮਚਾਰੀਆ ਦੇ ਨਾਕਾਬੰਦੀ ਕੀਤੀ ਜੋ ਜਲੰਧਰ ਵਾਲੀ ਸਾਈਡ ਤੋਂ ਇਕ ਟੈਕਸੀ ਕਾਰ ਸਵਿੱਫਟ ਡਿਜਾਇਰ ਨੰਬਰ DL-1-ZA-3657 ਰੰਗ ਚਿੱਟਾ ਸਾਹਮਣੇ ਤੋਂ ਆਉਂਦੀ ਦਿਖਾਈ ਦਿੱਤੀ ਜੋ ਗੱਡੀ ਰੋਕ ਕੇ ਚੈਕ ਕੀਤੀ ਤਾਂ ਮਨ ਡੀ.ਐਸ.ਪੀ ਸਾਹਿਬ ਜੀ ਦੀ ਹਾਜਰੀ ਵਿੱਚ ਵਿਕਟੋਰੀਆ ਜੇਸਨ ਉਕਤੀ ਦੇ ਸੱਜੇ ਹੱਥ ਵਿੱਚ ਫੜੇ ਬੈਗ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 300 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵਿਕਟੋਰੀਆ ਜੇਸਨ ਪੁੱਤਰੀ ਕਿਨੁਥੀਆ (ਉਮਰ ਕਰੀਬ 29 ਸਾਲ) ਵਾਸੀ ਜੇਲ ਰੋਡ ਦਿੱਲੀ ਨੂੰ ਅਤੇ ਡਰਾਇਵਰ ਚੰਦਰ ਮੋਹਣ ਪੁੱਤਰ ਬੇਲੀ ਰਾਮ (ਉਮਰ ਕਰੀਬ 40 ਸਾਲ) ਵਾਸੀ C-105 ਰਾਮਾ ਬਿਹਾਰ ਮੁਹੰਮਦ ਪੁਰ ਮਾਜਰੀ ਕਰਾਲਾ ਦੁਰਗਾ ਦਿੱਲੀ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਾਰ ਸਵਿੱਫਟ ਡਿਜਾਇਰ ਨੰਬਰ DL-1-ZA-3657 ਰੰਗ ਚਿੱਟਾ ਕਬਜਾ ਪੁਲਿਸ ਵਿੱਚ ਲਈ ਗਈ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ 

ਬਾਮਦਗੀ 1. 300 ਗ੍ਰਾਮ ਹੈਰੋਇਨ 2. ਇੱਕ ਕਾਰ ਸਵਿੱਫਟ ਡਿਜਾਇਰ ਨੰਬਰ DL – 1ZA – 3657 ਨੂੰ

Leave a Reply

Your email address will not be published. Required fields are marked *