RNI NEWS-ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਨਸ਼ਾ ਤਸਕਰ ਪਾਸੋਂ 220 ਕਿਲੋ ਚੂਰਾ ਪੋਸਤ ਸਮੇਤ 2 ਕਾਬੂ


RNI NEWS-ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਨਸ਼ਾ ਤਸਕਰ ਪਾਸੋਂ 220 ਕਿਲੋ ਚੂਰਾ ਪੋਸਤ ਸਮੇਤ 2 ਕਾਬੂ

ਜਲੰਧਰ (ਜਸਕੀਰਤ ਰਾਜਾ/ਪਰਮਜੀਤ ਪੰਮਾ/ਕੂਨਾਲ ਤੇਜੀ)

ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਨਸ਼ਾ ਤਸਕਰ ਪਾਸੋਂ 220 ਕਿਲੋ ਚੂਰਾ ਪੋਸਤ ਬਾਮਦ ‘ ਕਰਕੇ ਇੱਕ ਟਰੱਕ ਨੰਬਰੀ K – 05 – A – 4222 ਕਬਜਾ ਪੁਲਿਸ ਵਿੱਚ ਲੈ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਡਾ. ਸੰਦੀਪ ਗਰਗ (ਆਈਪੀਐਸ) ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ (ਪੀਪੀਐਸ) ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਹਰਿੰਦਰ ਸਿੰਘ ਮਾਨ (ਪੀਪੀਐਸ) ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਮਨਜੀਤ ਸਿੰਘ ਸਬ-ਇੰਸਪੈਕਟਰ ਮੁੱਖ ਅਫਸਰ ਥਾਣਾ ਭੋਗਪੁਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਿੰਦਰ ਸਿੰਘ ਮਾਨ (ਪੀਪੀਐਸ) ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 07.11.2020 ਨੂੰ ਇਹ ਮੁਕੱਦਮਾ ਐਸਆਈ ਬਲਵਿੰਦਰ ਸਿੰਘ ਵਲੋਂ ਦਰਜ ਰਜਿਸਟਰ ਹੋਇਆ ਕਿ ਉਹ ਥਾਣਾ ਹਾਜਰ ਸੀ ਕਿ ਮੁੱਖ ਮੁਣਸ਼ੀ ਨੇ ਉਸ ਨੂੰ ਦੱਸਿਆ ਕਿ ਏਐਸਆਈ ਸਤਨਾਮ ਸਿੰਘ ਦਾ ਸਰਕਾਰੀ ਮੋਬਾਇਲ ਪਰ ਫੋਨ ਆਇਆ ਕਿ ਉਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਹੈ ਕਿ ਤਾਰਿਕ ਅਸ਼ਰਫ ਮੀਰ ਪੁੱਤਰ ਮੁਹੰਮਦ ਅਸ਼ਰਫ ਮੀਰ ਵਾਸੀ ਹਾੜੂਰਾ ਥਾਣਾ ਪੁਲਵਾਮਾ ਜਿਲ੍ਹਾ ਪੁਲਵਾਮਾ ਜੰਮੂ ਕਸ਼ਮੀਰ ਅਤੇ ਬਿਲਾਲ ਅਹਿਮਦ ਪੁੱਤਰ ਅਬਦੁਲ ਅਜੀਜ ਵਾਸੀ ਜੋਨੀਪੁਰਾ ਥਾਣਾ ਨਵਗਾਓ ਜਿਲ੍ਹਾ ਬਡਵਾਗ ਜੰਮੂ ਕਸ਼ਮੀਰ ਜੋ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਆਪਣੇ ਟਰੱਕ ਨੰਬਰੀ JK-05-A-4222 ਜਿਸ ਵਿੱਚ ਸੇਬ ਲੱਦੇ ਹੋਏ ਹਨ ਵਿੱਚ ਡੋਡੇ ਚੂਰਾ ਪੋਸਤ ਲੁਕਾ ਛੁਪਾ ਕੇ ਲਿਆ ਰਹੇ ਹਨ ਜਿਹਨਾਂ ਨੇ ਜੰਮੂ ਤੋਂ ਵਾਇਆ ਭੋਗਪੁਰ ਜਲੰਧਰ ਜਾਣਾ ਹੈ ਜਿਸ ਤੇ ਐਸਆਈ ਬਲਵਿੰਦਰ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਅੱਡਾ ਕੁਰੇਸ਼ੀਆਂ ਵਿਖੇ ਨਾਕਾਬੰਦੀ ਕਰ ਉਕਤ ਨੰਬਰੀ ਟਰੱਕ ਨੂੰ ਕਾਬੂ ਕੀਤਾ ਅਤੇ ਟਰੱਕ ਦੀ ਤਲਾਸ਼ੀ ਕੀਤੀ ਤਾਂ ਟਰੱਕ ਵਿਚੋਂ 11 ਬੋਰੇ ਪਲਾਸਟਿਕ ਡੋਡੋ ਚੂਰਾ ਪੋਸਤ ਵਜਨੀ 20/20 ਕਿਲੋ ਗ੍ਰਾਮ (ਕੁੱਲ -220 ਕਿੱਲੋ ਡੋਡੇ ਚੂਰਾ ਪੋਸਤ) ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਵਲੋਂ ਵਰਤੇ ਜਾ ਰਹੇ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਹਾਸਲ ਕਰਕੇ ਲਿੰੰਕ ਬਾਰੇ ਪਤਾ ਕੀਤਾ ਜਾਵੇਗਾ

ਨਸ਼ਾ ਤਸਕਰ 1. ਤਾਰਿਕ ਅਸ਼ਰਫ ਮੀਰ ਪੁੱਤਰ ਮੁਹੰਮਦ ਅਸ਼ਰਫ ਮੀਰ ਵਾਸੀ ਹਾਂਡੂਰਾ ਥਾਣਾ ਪੁਲਵਾਮਾ ਜਿਲ੍ਹਾ ਪੁਲਵਾਮਾ ਜੰਮੂ 

2. ਬਿਲਾਲ ਅਹਿਮਦ ਪੁੱਤਰ ਅਬਦੁਲ ਅਜੀਜ ਵਾਸੀ ਜੋਨੀਪੁਰਾ ਥਾਣਾ ਨਵਗਾਓ ਜਿਲ੍ਹਾ ਬਡਵਾਗ ਜੰਮੂ ਕਸ਼ਮੀਰ

ਮੁਕੱਦਮਾ ਨੰੰ. 234 ਮਿਤੀ 07-11-2020 ਜੁਰਮ 25-ਸੀ /61/85 ਐਨ.ਡੀ.ਪੀ.ਐਸ ਐਕਟ ਥਾਣਾ ਭੋਗਪੁਰ ਜਿਲਾ ਜਲੰਧਰ

ਬਾਮਦਗੀ 1. 220 ਕਿਲੋ ਡੋਡੇ ਚੂਰਾ ਪੋਸਤ ਨੰਬਰੀ

2. 1 ਟਰੱਕ K-05-A-4222 

Leave a Reply

Your email address will not be published. Required fields are marked *