RNI NEWS-ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ 


RNI NEWS-ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ 

ਭੋਗਪੁਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾ ਪਾਸੋ 50 ਕਿਲੋ ਡੋਡੇ ਚੂਰਾ ਪੋਸਤ,500 ਗ੍ਰਾਮ ਅਫੀਮ ਸਮੇਤ ਟਰੱਕ ਨੰਬਰੀ PB 03-AP-5938 ਅਸ਼ੋਕ ਲੇਅਲੈਂਡ,ਇੱਕ ਮੋਟਰਸਾਈਕਲ ਨੰਬਰੀ PB-08-CU 6995 ਬ੍ਰਾਮਦ ਡਾ. ਸੰਦੀਪ ਕੁਮਾਰ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਪ੍ਰਮਿੰਦਰ ਸਿੰਘ ਹੀਰ ਪੀਪੀਐਸ ਪੁਲਿਸ ਕਪਤਾਨ ਪੀਬੀਆਈ ਤੇ ਸ੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ – ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਮਨਜੀਤ ਸਿੰਘ ਐਸਆਈ ਮੁੱਖ ਅਫਸਰ ਥਾਣਾ ਭੋਗਪੁਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਵੱਖ-2 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਿੰਦਰ ਸਿੰਘ ਮਾਨ ਪੀਪੀ.ਐਸ ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 14.02.21 ਨੂੰ ਮੁੱਖਬਰ ਖਾਸ ਨੇ ਇਲਤਾਹ ਦਿਤੀ ਕਿ ਹਰਜੀਤ ਸਿੰਘ ਉਕਤ ਟੱਰਕ ਨੰਬਰੀ PB 03 AP 5938 ਮਾਰਕਾ ਅਸ਼ੋਕ ਲੇਅਲੈਂਡ ਪਰ ਡਰਾਇਵਰੀ ਕਰਦਾ ਹੈ ਆਪਣੇ ਉਕਤ ਟਰੱਕ ਵਿੱਚ MP ਤੋਂ ਡੋਡੇ ਚੂਰਾ ਪੋਸਤ ਫਗਵਾੜਾ ਸ਼ਹਿਰ ਜਲੰਧਰ,ਟਾਡਾ ਨੂੰ ਸਪਲਾਈ ਕਰਦਾ ਹੈ ਜੋ ਅੱਜ ਵੀ ਆਪਣੇ ਉਕਤ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਭਰ ਕੇ ਟਾਡਾ ਵੱਲ ਨੂੰ ਜਾ ਰਿਹਾ ਹੈ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਮਾਲ ਦੇ ਸਮੇਤ ਕਾਬੂ ਆ ਸਕਦਾ ਹੈ ਜਿਸ ਤੇ ASI ਸਤਪਾਲ ਸਿੰਘ ਮੋਕਾ ਪਰ ਪੁੱਜੇ ਤੇ ਚੈਕਿਗ ਸ਼ੁਰੂ ਕੀਤੀ ਥੋੜੀ ਦੇਰ ਬਾਅਦ ਉਕਤ ਟੱਰਕ ਨੰਬਰੀ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਡਰਾਇਵਰ ਦੇਖ ਕੇ ਟਰੱਕ ਖੜਾ ਕਰਕੇ ਭੇਜਣ ਲੱਗਾ ਜਿਸ ਨੂੰ ਸਤਪਾਲ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਜਿਸ ਨੇ ਆਪਣਾ ਨਾਲ ਹਰਜੀਤ ਸਿੰਘ ਉਕਤ ਦੱਸਿਆ ਜਿਸ ਤੇ ਟੱਰਕ ਦੀ ਤਲਾਸ਼ੀ ਕਰਨ ਤੋਂ 40 ਕਿਲੋ ਡੋਡੋ ਚੂਰਾ ਪੋਸਤ ਬ੍ਰਾਮਦ ਕਰਕੇ ਉਕਤ ਟਰੱਕ ਕਬਜਾ ਪੁਲਿਸ ਵਿਚ ਲਿਆ ਗਿਆ ਜਿਸ ਤੇ ਮੁ : ਨੰ 29 ਮਿਤੀ 14.02.21 ਅ/ਧ 15-ਬੀ /61/85 ਐਨਡੀਪੀਐਸ ਐਕਟ ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਦੋਸ਼ੀ ਪਾਸੋ ਪੁੱਛ ਗਿੱਛ ਜਾਰੀ ਹੈ ਅਤੇ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਮਿਤੀ 15.02.21 ਨੂੰ ਐਸ.ਆਈ ਸੁਖਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਫੈਕਟਰੀ ਕਿੰਗਰਾ ਚੋ ਵਾਲਾ ਵਿਖੇ ਮਨਿੰਦਰ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਪਿੰਡ ਕਿੰਗਰਾ ਚੋ ਵਾਲਾ ਭੋਗਪੁਰ ਹਾਲ ਵਾਸੀ ਰਾਏਪੁਰ ਰਸੂਲਪੁਰ ਥਾਣਾ ਮਕਸੂਦਾ ਜਲੰਧਰ ਪਾਸੇ 10 ਕਿਲੋ ਡੋਡੇ ਚੂਰਾ ਪੋਸਤ ਜਿਸ ਤੇ ਮੁ : ਨੂੰ 30 ਮਿਤੀ 15.02.21 ਅ/ਧ 15-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਤੇ ਮੋਟਰਸਾਈਕਲ ਨੰਬਰੀ PB-08-CU-6995 ਕਬਜਾ ਪੁਲਿਸ ਵਿੱਚ ਲਿਆ ਗਿਆ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਦੋਸ਼ੀ ਪਾਸੋ ਪੁੱਛ ਗਿੱਛ ਜਾਰੀ ਹੈ ਅਤੇ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਮਿਤੀ 15.02.21 ਨੂੰ ਏਐਸਆਈ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਨਾਕਾ ਕੁਰੇਸ਼ੀਆ ਵਿਖੇ ਮੌਨਵਰ ਹੂਸੈਨ ਪੁੱਤਰ ਜਮਾਲਦੀਨ ਹੂਸੈਨ ਵਾਸੀ ਪਿੰਡ ਇਸਲਾਮਪੁਰ,ਡਾਲਗਾਊ ਸਟੇਟ ਅਸਾਮ ਨੂੰ ਕਾਬੂ ਕਰਕੇ ਉਸ ਪਾਸੋ 500 ਗ੍ਰਾਮ ਅਫੀਮ ਬ੍ਰਾਮਦ ਕੀਤੀ ਜਿਸ ਤੇ ਮੁ : ਨੂੰ 31 ਮਿਤੀ 15.02.21 ਅ/ਧ 18-ਬੀ/ 61/85 ਐਨਡੀਪੀਐਸ ਐਕਟ ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਦੋਸ਼ੀ ਪਾਸੋਂ ਪੁੱਛ ਗਿੱਛ ਜਾਰੀ ਹੈ 

Leave a Reply

Your email address will not be published. Required fields are marked *