RNI NEWS-ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾ ਪਾਸੋ 50 ਗ੍ਰਾਮ ਹੈਰੋਇਨ ਸਮੇਤ 1 ਕਾਬੂ


RNI NEWS-ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾ ਪਾਸੋ 50 ਗ੍ਰਾਮ ਹੈਰੋਇਨ ਸਮੇਤ 1 ਕਾਬੂ

ਜਲੰਧਰ/ਭੋਗਪੁਰ – (ਜਸਕੀਰਤ ਰਾਜਾ/ਪਰਮਜੀਤ ਪੰਮਾ)

ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾ ਪਾਸੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੋਟਰਸਾਈਕਲ ਨੰਬਰੀ ਪੀਬੀ-08- ਈਬੀ-9326 ਮਾਰਕਾ ਬਜਾਜ ਪਲਸਰ ਰੰਗ ਲਾਲ ਕਬਜਾ ਪੁਲਿਸ ਵਿੱਚ ਲਿਆ ਗਿਆ ਮਾਣਯੋਗ ਸ੍ਰੀ ਸਤਿੰਦਰ ਸਿੰਘ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀਪੀਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਤੇ ਸ੍ਰੀ ਹਰਿੰਦਰ ਸਿੰਘ ਮਾਨ ਪੀਪੀਐਸ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਕਾਬੂ ਕਰਕੇ ਉਕਤ ਰਿਕਵਰੀ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਿੰਦਰ ਸਿੰਘ ਮਾਨ ਪੀਪੀਐਸ ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 21.09.20 ਨੂੰ ਏਐਸਆਈ ਇਕਬਾਲ ਸਿੰਘ ਸਮੇਤ ਸਾਥੀ ਕਰਮਚਾਰੀਆ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਆਦਮਪੁਰ ਰੋਡ ਰੇਲਵੇ ਫਾਟਕ ਭੋਗਪੁਰ ਮੋਜੂਦ ਸੀ ਕਿ ਇਕ ਮੋਨਾ ਨੋਜਵਾਨ ਇਕ ਮੋਟਰ ਸਾਈਕਲ ਨੰਬਰੀ ਪੀਬੀ-08-ਈਬੀ-9326 ਮਾਰਕਾ ਬਜਾਜ ਪਲਸਰ ਰੰਗ ਲਾਲ ਰੇਲਵੇ ਫਾਟਕ ਤੋਂ ਭੋਗਪੁਰ ਨੂੰ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਨੂੰ ਮੁੜਣ ਲੱਗਾ ਜਿਸ ਨੂੰ ਏਐਸਆਈ ਇਕਬਾਲ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ ਜਿਸਨੇ ਆਪਣੀ ਜੇਬ ਵਿੱਚੋਂ ਕੋਈ ਪਾਰਦਰਸੀ ਮੋਮੀ ਲਿਫਾਫਾ ਜਮੀਨ ਤੇ ਸੁੱਟ ਦਿੱਤਾ ਜਿਸ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਹੋਇਆ ਜਿਸ ਤੇ ਮੋਕਾ ਤੇ ਏਐਸਆਈ ਸਤਪਾਲ ਸਿੰਘ ਸਮੇਤ ਸਾਥੀ ਕਰਮਚਾਰੀਆ ਪੁੱਜ ਕੇ ਕਾਬੂਸ਼ੁਦਾ ਨਿਤੀਸ਼ ਕੁਮਾਰ ਉਕਤ ਵਲੋਂ ਸੁੱਟੇ ਹੋਏ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸਤੇ ਉਕਤ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ ਮ ਨੰ 205 ਮਿਤੀ 21.09.20 ਅ/ਧ 21/61/ 85 NDPS ACT ਥਾਣਾ ਭੋਗਪੁਰ ਜਿਲਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਦੋਸ਼ੀ ਦੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੋਸ਼ੀ ਨਿਤਿਸ਼ ਕੁਮਾਰ ਪੁੱਤਰ ਤਰਸ਼ੇਮ ਕੁਮਾਰ ਵਾਸੀ ਪੰਜੇਟਾ ਥਾਣਾ ਕੂਮ ਕਲਾ ਜਿਲਾ ਲੁਧਿਆਣਾ (ਉਮਰ ਕਰੀਬ 23 ਸਾਲ)

ਬਾਮਦਗੀ 1. 50 ਗ੍ਰਾਮ ਹੈਰੋਇਨ 2. ਮੋਟਰਸਾਈਕਲ ਨੰਬਰੀ ਪੀਬੀ-08-ਈਬੀ-9326 ਮਾਰਕਾ ਬਜਾਜ ਪਲਸਰ ਰੰਗ ਲਾਲ 

Leave a Reply

Your email address will not be published. Required fields are marked *