RNI NEWS-ਥਾਣਾ ਭੋਗਪੁਰ ਵਿਖੇ ਨਾਕਿਆ ਤੇ ਤਾਇਨਾਤ 80 ਕਰਮਚਾਰੀਆਂ ਨੂੰ ਨਵੀਆਂ ਵਰਦੀਆਂ,ਫਰੂਟ ਅਤੇ ਬਿਸਕੁੱਟ ਵੰਡੇ ਗਏ


RNI NEWS-ਥਾਣਾ ਭੋਗਪੁਰ ਵਿਖੇ ਨਾਕਿਆ ਤੇ ਤਾਇਨਾਤ 80 ਕਰਮਚਾਰੀਆਂ ਨੂੰ ਨਵੀਆਂ ਵਰਦੀਆਂ,ਫਰੂਟ ਅਤੇ ਬਿਸਕੁੱਟ ਵੰਡੇ ਗਏ

ਜਲੰਧਰ (ਜਸਕੀਰਤ ਰਾਜਾ)

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ (ਪੀਪੀਐਸ) ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰਕੈਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੂਰੇ ਦੇਸ਼ ਵਿੱਚ ਕਰੋਨਾ ਵਾਇਰਸ ਦੀ ਨਾਜੂਕ ਸਥਿਤੀ ਨੂੰ ਦੇਖਦੇ ਹੋਏ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਲਗਾਏ ਗਏ ਮੁਕੰਮਲ ਲੋਕਡਾਉਨ ਦੀ ਪਾਲਣਾ ਕਰਵਾਉਣ ਹਿੱਤ ਜਿਲ੍ਹਾ ਜਲੰਧਰ ਦਿਹਾਤੀ ਦੇ ਏਰੀਆ ਵਿੱਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ (ਪੀਪੀਐਸ) ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 20.05.2020 (ਕੋਵਿਡ-19) ਲੋਕਡਾਉਨ ਦੇ ਦੌਰਾਨ ਥਾਣਾ ਭੋਗਪੁਰ ਵਿਖੇ ਥਾਣੇ ਦਾ ਦੌਰਾ ਕੀਤਾ ਥਾਣੇ ਵਿੱਚ ਤਾਇਨਾਤ

ਤੇ ਨਾਕਿਆ ਪਰ ਤਾਇਨਾਤ 80 ਕਰਮਚਾਰੀਆਂ ਨੂੰ ਨਵੀਆਂ ਵਰਦੀਆਂ, ਫਰੂਟ ਅਤੇ ਬਿਸਕੁੱਟ ਮੁਹੱਈਆ ਕਰਵਾਏ ਗਏ ਅਤੇ ਉਨ੍ਹਾਂ ਦੀਆਂ ਦੁਖ-ਤਕਲੀਫਾਂ ਸੁਣੀਆਂ ਗਈਆਂ ਅਤੇ ਜਿਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਕਰਫਿਊ ਹੱਟਣ ਤੇ ਅੱਜ ਭੋਗਪੁਰ ਵਿਖੇ ਵਹੀਕਲਾਂ ਦੀ ਖੁਦ ਚੈਕਿੰਗ ਕਰਵਾਈ ਗਈ ਜਿਥੇ ਇਕ ਨਵੇਂ ਵਿਆਹੇ ਜੋੜੇ ਨੂੰ ਰੋਕਿਆ ਗਿਆ ਜਿਨ੍ਹਾਂ ਨੇ ਮਾਸਕ ਨਹੀਂ ਸੀ ਪਾਇਆਂ ਜਿਨ੍ਹਾਂ ਨੂੰ ਮਾਸਕ ਦੇ ਕੇ ਵਾਰਨਿੰਗ ਦਿੱਤੀ ਗਈ ਅਤੇ ਕਿਹਾ ਕਿ ਅੱਗੇ ਤੋਂ ਮਾਸਕ ਪਾ ਕੇ ਰੱਖਿਆ ਜਾਵੇ ਜੋ ਕਿ ਹਦਾਇਤ ਵੀ ਹੈ ਅਤੇ ਉਨ੍ਹਾਂ ਵਾਸਤੇ ਫਾਇਦੇਮੰਦ ਵੀ ਹੈ ਅਤੇ ਨਵੇਂ ਵਿਆਹੇ ਜੋੜੇ ਨੂੰ ਮਾਸਕ ਵੀ ਦਿੱਤੇ ਚੈਕਿੰਗ ਦੌਰਾਨ ਇਕ ਕਾਰ ਵਿੱਚ ਪੰਜ ਨੌਜਵਾਨ ਵਿਅਕਤੀ ਬੈਠੇ ਸੀ ਜਿਨ੍ਹਾਂ ਨੇ ਮਾਸਕ ਨਹੀਂ ਸੀ ਪਾਏ ਜਦ ਕਿ ਲੋਕਡਾਉਨ ਦੌਰਾਨ ਇਕ ਕਾਰ ਵਿੱਚ ਤਿੰਨ ਵਿਅਕਤੀਆਂ ਨੂੰ ਹੀ ਬੈਠਣ ਦੀ ਆਗਿਆ ਦਿੱਤੀ ਗਈ ਹੈ ਜਿਸ ਤੇ ਮੁੱਖ ਅਫਸਰ ਥਾਣਾ ਭੋਗਪੁਰ ਨੇ ਉਨ੍ਹਾਂ ਦੇ ਖਿਲਾਫ ਅਧੀਨ ਧਾਰਾ 188 ਆਈ.ਪੀ.ਸੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਮਾਸਕ ਪਾਉਣ ਸਬੰਧੀ ਜਲੰਧਰ (ਦਿਹਾਤੀ) ਦੇ ਸਾਰੇ ਮੁੱਖ ਅਫਸਰ ਥਾਣਾ ਜਾਤ ਅਤੇ ਹਲਕਾ ਮੁਖ ਅਫਸਰ ਨੂੰ ਸਖਤ ਹਦਾਇਤ ਕੀਤੀ ਗਈ ਕਿ ਰਾਤ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਲੋਕਡਾਊਨ ਦੌਰਾਨ ਕੋਈ ਵੀ ਵਿਅਕਤੀ ਬਿਨ੍ਹਾਂ ਠੋਸ ਕਾਰਨ ਘਰ ਤੋਂ ਬਾਹਰ ਨਾ ਨਿਕਲੇ ਸਿਰਫ ਰਾਤ ਸਮੇਂ ਕਮਰਸੀਅਲ ਵਾਹਨ ਤੋਂ ਇਲਾਵਾ ਮੰਨਜੂਰਸ਼ੁਦਾ ਵਹੀਕਲਾਂ ਤੋਂ ਇਲਾਵਾ ਕਿਸੇ ਨੂੰ ਵੀ ਬਾਹਰ ਨਿਕਲਣ ਤੇ ਪਾਬੰਦੀ ਹੈ ਇਸ ਤੋਂ ਇਲਾਵਾ ਅੱਜ ਜਿਲ੍ਹਾ ਜਲੰਧਰ (ਦਿਹਾਤੀ) ਵਿੱਚ ਕੁੱਲ 375 ਵਿਅਕਤੀਆਂ ਦੇ ਚਲਾਨ ਕੀਤੇ ਗਏ ਜਿਨ੍ਹਾਂ ਨੇ ਮਾਸਕ ਨਹੀਂ ਸੀ ਪਾਇਆ ਅਤੇ ਤੇਕ ਵਿਅਕਤੀ ਦੇ ਹਿਸਾਬ ਨਾਲ 75 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਜੋ ਕਿ ਸਰਕਾਰੀ ਖਜ਼ਾਨੇ ਵਿੱਚ ਜਮਾਂ ਕਰਵਾਇਆ ਜਾਵੇਗਾ ਇਸ ਮੌਕੇ ਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ (ਪੀਪੀਐਸ) ਪੁਲਿਸ ਕਪਤਾਨ ਸਥਾਨਿਕ ਜਲੰਧਰ (ਦਿਹਾਤੀ) ਅਤੇ ਸ਼੍ਰੀ ਸਰਬਜੀਤ ਰਾਏ (ਪੀਪੀਐਸ) ਉਪ ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਅਤੇ ਕਰੀਨਿਲ ਇੰਨਟੈਲੀਜੈਂਸ ਜਲੰਧਰ (ਦਿਹਾਤੀ),ਸ੍ਰੀ ਕੁਲਵਿੰਦਰ ਸਿੰਘ (ਪੀਪੀਐਸ) ਉਪ ਪੁਲਿਸ ਕਪਤਾਨ , ਹੋਮੀਸਾਇਡ ਅਤੇ ਫੋਕ ਜਲੰਧਰ (ਦਿਹਾਤੀ) ਅਤੇ ਇੰਸਪੈਕਟਰ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਮੌਜੂਦ ਸਨ

Leave a Reply

Your email address will not be published. Required fields are marked *