RNI NEWS-ਥਾਣਾ ਮਹਿਤਪੁਰ ਤੇ ਸੀਆਈਏ ਸਟਾਫ ਜਲੰਧਰ (ਦਿਹਾਤੀ) ਪੁਲਿਸ ਵਲੋਂ 50 ਕਿੱਲੋ ਡੋਡੇ ਚੂਰਾ,500 ਲੀਟਰ ਸ਼ਰਾਬ ਸਮੇਤ 1 ਕਾਬੂ


RNI NEWS-ਥਾਣਾ ਮਹਿਤਪੁਰ ਤੇ ਸੀਆਈਏ ਸਟਾਫ ਜਲੰਧਰ (ਦਿਹਾਤੀ) ਪੁਲਿਸ ਵਲੋਂ 50 ਕਿੱਲੋ ਡੋਡੇ ਚੂਰਾ,500 ਲੀਟਰ ਸ਼ਰਾਬ ਸਮੇਤ 1 ਕਾਬੂ

ਜਲੰਧਰ (ਜਸਕੀਰਤ ਰਾਜਾ/ਸੁਖਵਿੰਦਰ ਸੋਹਲ)

ਥਾਣਾ ਮਹਿਤਪੁਰ ਅਤੇ ਸੀਆਈਏ ਸਟਾਫ,ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ 01 ਨਸ਼ਾ ਤੱਸਕਰ ਨੂੰ ਗ੍ਰਿਫਤਾਰ ਕਰਕੇ ਉਸਦੇ ਦੇ ਕਬਜਾ ਵਿੱਚੋ 50 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਅਤੇ 500 ਲੀਟਰ ਨਜਾਇਜ ਸ਼ਰਾਬ ਬਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਮਾਣਯੋਗ ਸ਼੍ਰੀ ਦਿਨਕਰ ਗੁਪਤਾ ਆਈਪੀਐਸ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਅਤੇ ਸ੍ਰੀ ਨੌਨਿਹਾਲ ਸਿੰਘ ਆਈਪੀਐਸ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ਼ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) ਜੀ ਦੀ ਰਹਿਨੁਮਾਈ ਹੇਠ ਸ੍ਰੀ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ),ਸ੍ਰੀ ਰਣਜੀਤ ਸਿੰਘ ਬਦੇਸ਼ਾ,ਉਪ ਪੁਲਿਸ ਕਪਤਾਨ (ਤਫਤੀਸ਼ੀ) ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਅਤੇ ਇੰਸਪੈਕਟਰ ਸ਼ਿਵ ਕੁਮਾਰ,ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ (ਦਿਹਾਤੀ) ਦੀ ਟੀਮ ਦੇ ਐਸ.ਆਈ ਸੁਰਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਨਾਲ 01 ਨਸ਼ਾ ਤੱਸਕਰ ਪਾਸੋ 50 ਕਿੱਲੋ ਸ਼ਾਮ ਡੋਡੇ ਚੂਰਾ ਪੋਸਤ ਅਤੇ 500 ਲੀਟਰ ਨਜਾਇਜ ਸ਼ਰਾਬ ਬ੍ਰਾਮਦ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਥਾਣਾ ਮਹਿਤਪੁਰ ਅਤੇ ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ) ਦੇ ਇੰਸਪੈਕਟਰ ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਅਤੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਟੀਮ ਦੇ ਐਸ.ਆਈ ਸੁਰਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਮੁਖਬਰ ਖਾਸ ਦੀ ਇਤਲਾਹ ਤੇ ਦੋਸ਼ੀ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਅਮਰੀਕ ਸਿੰਘ ਵਾਸੀ ਮੁਹੱਲਾ ਖੁਰਮਪੁਰ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਦੇ ਘਰ ਵਿੱਚੋਂ 50 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਮੁਕੱਦਮਾ ਨੰ 06 ਅ/ਧ 15-61 85 NDPS Act ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਾਇਆ ਗਿਆ ਜੋ ਦੋਸ਼ੀ ਚਰਨਜੀਤ ਸਿੰਘ ਉਰਫ ਚੰਨਾ ਮੋਕਾ ਤੋ ਫਰਾਰ ਹੋ ਗਿਆ ਅਤੇ ਜਦ ਪੁਲਿਸ ਪਾਰਟੀ ਨੇ ਚਰਨਜੀਤ ਸਿੰਘ ਉਰਫ ਚੰਨਾ ਦੇ ਪਿਤਾ ਅਮਰੀਕ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਮੁਹੱਲਾ ਰਸੂਲ ਪੁਰ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਦੇ ਘਰ ਰੇਡ ਕੀਤੀ ਤਾ ਅਮਰੀਕ ਸਿੰਘ ਨੇ ਆਪਣੇ ਘਰ ਦੇ ਅੰਦਰ ਟੋਆ ਪੁੱਟ ਕੇ ਉਸ ਵਿੱਚ ਪਲਾਸਟਿਕ ਦੀ ਪਾਣੀ ਵਾਲੀ ਟੈਂਕੀ ਵਿੱਚੋਂ 500 ਲੀਟਰ ਨਜਾਇਜ ਸ਼ਰਾਬ ਬਰਾਮਦ ਕੀਤੀ ਸੀ ਜੋ ਅਮਰੀਕ ਸਿੰਘ ਇਸ ਟੈਂਕੀ ਵਿੱਚ ਪਾਇਪ ਪਾ ਕੇ ਆਪਣੇ ਗਾਹਕਾਂ ਨੂੰ ਸ਼ਰਾਬ ਦੀ ਸਪਲਾਈ ਕਰਦਾ ਸੀ ਜਿਸ ਤੇ ਦੋਸ਼ੀ ਅਮਰੀਕ ਸਿੰਘ ਦੇ ਖਿਲਾਫ ਮੁਕੱਦਮਾ ਨੰ .107 ਅ/ਧ : 61-1-14 EX.Act ਥਾਣਾ ਮਹਿਤਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ 

ਦੋਸ਼ੀ 1. ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਅਮਰੀਕ ਸਿੰਘ ਵਾਸੀ ਮੁਹੱਲਾ ਖੁਰਮਪੁਰ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਉਮਰ ਕਰੀਬ 32 ਸਾਲ (ਭਗੌੜਾ)

ਦੋਸ਼ੀ 2.ਅਮਰੀਕ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਮੁਹੱਲਾ ਰਸੂਲਪੁਰ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਉਮਰ ਕਰੀਬ 55 ਸਾਲ

ਬਰਾਮਦਗੀ : ( 1 ) 50 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ (2) 500 ਲੀਟਰ ਸ਼ਰਾਬ ਦਰਜ ਕੀਤਾ ਗਿਆ ਮੁਕੱਦਮਾ

1.ਮੁਕੱਦਮਾ ਨੰਬਰ 106 ਅ/ਧ : 15-61-85 NDPs Act ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਦਿਹਾਤੀ 2. ਮੁਕੱਦਮਾ ਨੰਬਰ 107 ਅ/ਧ 61-1-14 EX.Act ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਦਿਹਾਤੀ । ਦੋਸ਼ੀ ਚਰਨਜੀਤ ਸਿੰਘ ਉਰਫ ਚੰਨਾ ਪਰ ਪਹਿਲਾਂ ਹੇਠ ਲਿਖਿਆ ਮੁਕੱਦਮਾ ਦਰਜ ਰਜਿਸਟਰ ਹੈ

1. ਮੁੱਕਦਮਾ ਨੰਬਰ 62 ਅ/ਧ 15-61-85 NDPS Act ਥਾਣਾ ਮਹਿਤਪੁਰ 

Leave a Reply

Your email address will not be published. Required fields are marked *