RNI NEWS-ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਫਰਜੀ ਟਰੈਵਲ ਏਜੰਟ ਗ੍ਰਿਫਤਾਰ,ਟਰੈਵਲ ਐਕਟ ਤਹਿਤ ਮੁੁਕਦਮਾ ਦਰਜ


RNI NEWS-ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਫਰਜੀ ਟਰੈਵਲ ਏਜੰਟ ਗ੍ਰਿਫਤਾਰ,ਟਰੈਵਲ ਐਕਟ ਤਹਿਤ ਮੁੁਕਦਮਾ ਦਰਜ

ਮਹਿਤਪੁਰ – ਸੁਖਵਿੰਦਰ ਸੋਹਲ/ਬਲਜੀਤ ਕੌਰ 

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਫਰਜੀ ਟਰੈਵਲ ਏਜੰਟ ਗ੍ਰਿਫਤਾਰ ਡਾ. ਸੰਦੀਪ ਕੁਮਾਰ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ੍ਰੀ ਵਰਿੰਦਰਪਾਲ ਸਿੰਘ ਪੀਪੀਐਸ ਉੱਪ ਪੁਲਿਸ ਕਪਤਾਨ ਸਬ ਡਵੀਜਨ ਸਾਹਕੋਟ ਜੀ ਦੀ ਅਗਵਾਈ ਹੇਠ ਇੰਸ: ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਹਦਾਇਤ ਤੇ ਏਐਸਆਈ ਸਤਪਾਲ ਸਿੰਘ ਥਾਣਾ ਮਹਿਤਪੁਰ ਦੀ ਪੁਲਿਸ ਟੀਮ ਨੇ ਵਿਦੇਸ਼ ਭੇਜਣ ਦੇ ਨਾਮ ਪਰ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋ ਮੁੱਕਦਮਿਆ ਵਿੱਚ ਲੋੜੀਦਾ ਫਰਜੀ ਟਰੈਵਲ ਏਜੰਟ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਇੰਸ: ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਜੀ ਨੇ ਦੱਸਿਆ ਕਿ ਏ.ਐਸ.ਆਈ. ਸਤਪਾਲ ਸਿੰਘ ਥਾਣਾ ਮਹਿਤਪੁਰ ਦੀ ਪੁਲਿਸ ਟੀਮ ਨੇ ਮੁੱਦਈ ਮੁੱਕਦਮਾ ਮਨਜਿੰਦਰ ਸਿੰਘ ਪੁੱਤਰ ਸੂਬਾ ਰਾਮ ਵਾਸੀ ਖੁਰਲਾਪੁਰ ਥਾਣਾ ਮਹਿਤਪੁਰ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਮ ਪਰ 14 ਲੱਖ ਦੀ ਠੱਗੀ ਮਾਰਨ ਦੇ ਮੁੱਕਦਮਾ ਨੰਬਰ 176 ਮਿਤੀ 25.07.2020 ਅ/ਧ 420 IPC 13 ਟਰੈਵਲ ਐਕਟ ਥਾਣਾ ਮਹਿਤਪੁਰ ਤੇ ਮੁੱਦਈ ਮੁੱਕਦਮਾ ਜਸਪਾਲ ਕੋਰ ਪਤਨੀ ਦਰਸ਼ਨ ਸਿੰਘ ਵਾਸੀ ਟੁੱਟ ਕਲਾ ਥਾਣਾ ਸਦਰ ਨਕੋਦਰ ਦੇ ਲੜਕੇ ਗੁਰਦੇਵ ਸਿੰਘ ਨੂੰ ਹਾਂਗਕਾਂਗ ਭੇਜਣ ਸਬੰਧੀ 02 ਲੱਖ 50 ਹਜਾਰ ਦੀ ਠੱਗੀ ਮਾਰਨ ਤੇ ਮੁੱਕਦਮਾ ਨੰਬਰ 175 ਮਿਤੀ 25.07.2020 ਅ/ਧ 420 IPC 13 ਟਰੈਵਲ ਐਕਟ ਥਾਣਾ ਮਹਿਤਪੁਰ ਵਿੱਚ ਲੋੜੀਦਾ ਫਰਜੀ ਟਰੈਵਲ ਏਜੰਟ ਅਵਤਾਰ ਸਿੰਘ ਉਰਫ ਹੈਪੀ ਪੁੱਤਰ ਮੱਖਣ ਰਾਮ ਵਾਸੀ ਬਾਲੋਕੀ ਕਲਾ ਥਾਣਾ ਮਹਿਤਪੁਰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ 

Leave a Reply

Your email address will not be published. Required fields are marked *