RNI NEWS-ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ 3 ਲੁਟੇਰੇ ਸੋਨੇ ਦੀ ਵਾਲੀ ਤੇ ਮੋਟਰਸਾਈਕਲ ਸਮੇਤ ਕਾਬੂ 


RNI NEWS-ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ 3 ਲੁਟੇਰੇ ਸੋਨੇ ਦੀ ਵਾਲੀ ਤੇ ਮੋਟਰਸਾਈਕਲ ਸਮੇਤ ਕਾਬੂ 

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਡਾ. ਸੰਦੀਪ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸਾ ਨਿਰਦੇਸ਼ਾ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਤੇ ਸ੍ਰੀ ਦਵਿੰਦਰ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ-ਡਵੀਜਨ ਸਾਹਕੋਟ ਜੀ ਦੀ ਅਗਵਾਈ ਹੇਠ ਇੰਸ: ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ,ASI ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਲੁੱਟਾ ਖੋਹਾ ਕਰਨ ਵਾਲੇ ਵਿਅਕਤੀ ਪਾਸੋ ਖੋਹ ਕੀਤੀ ਸੋਨੇ ਦੀ ਵਾਲੀ ਤੇ ਵਾਰਦਾਤ ਚ ਵਰਤਿਆ ਮੋਟਰ ਸਾਈਕਲ ਬਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਇੰਸ: ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਜੀ ਨੇ ਦੱਸਿਆ ਕਿ ASI ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਥਾਣਾ ਮਹਿਤਪੁਰ ਦੇ ਏਰੀਆ ਦੇ ਪਿੰਡ ਰਾਏਪੁਰ ਗੁੱਜਰਾ ਤੋਂ ਇੱਕ ਔਰਤ ਦੇ ਅੱਖਾ ਵਿੱਚ ਮਿਰਚ ਪਾ ਕੇ ਕੰਨਾ ਚ ਸੁਨੇ ਦੀਆ ਵਾਲੀਆ ਖੋਹ ਕਰਨ ਤੇ ਜੋਗਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਏਪੁਰ ਗੁਜਰਾਂ ਥਾਣਾ ਮਹਿਤਪੁਰ,ਅਮਨ ਪੁੱਤਰ ਮਲਕੀਤ ਵਾਸੀ ਮੁਹੱਲਾ ਗੁਰੂ ਨਾਨਕ ਪੁਰਾ ਨਕੋਦਰ ਤੇ ਬਲਦੇਵ ਉਰਫ ਬੱਲਾ ਪੁੱਤਰ ਹਰੀਪਾਲ ਵਾਸੀ ਪਿੰਡ ਟਾਹਲੀ ਥਾਣਾ ਸਦਰ ਨਕੋਦਰ ਤੋਂ ਖੋਹ ਕੀਤੀ ਸੋਨੇ ਦੀ ਵਾਲੀ,ਵਾਰਦਾਤ ਚ ਵਰਤਿਆ ਮੋਟਰਸਾਈਕਲ CD ਡੀਲੈਕਸ ਸਮੇਤ ਕਾਬੂ ਕਰਕੇ ਮੁਕੱਦਮਾ ਨੰ. 39 ਮਿਤੀ 13 ਅਪ੍ਰੈਲ 2021 ਅ/ਧ 379-B,323,34 IPC ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਗਿਆ

ਬ੍ਰਾਮਦਗੀ – 1. ਸੋਨੇ ਦੀ ਵਾਲੀ ਤੇ ਮੋਟਰਸਾਈਕਲ CD ਡੀਲੈਕਸ

Leave a Reply

Your email address will not be published. Required fields are marked *