RNI NEWS-ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 01 ਕਿੱਲੋ ਅਫੀਮ ਬ੍ਰਾਮਦ ਕਰਕੇ 01 ਦੋਸ਼ੀ ਗ੍ਰਿਫਤਾਰ


RNI NEWS-ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 01 ਕਿੱਲੋ ਅਫੀਮ ਬ੍ਰਾਮਦ ਕਰਕੇ 01 ਦੋਸ਼ੀ ਗ੍ਰਿਫਤਾਰ

ਮਹਿਤਪੁਰ – ਸੁਖਵਿੰਦਰ ਸੋਹਲ/ਡਾ.ਓੁਮ ਪ੍ਰਕਾਸ਼

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 01 ਕਿੱਲੋ ਅਫੀਮ ਬ੍ਰਾਮਦ ਕਰਕੇ 01 ਦੋਸ਼ੀ ਗ੍ਰਿਫਤਾਰ ਕੀਤਾ ਸ੍ਰੀ ਡਾ.ਸੰਦੀਪ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸਾ ਨਿਰਦੇਸ਼ਾ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਵਰਿੰਦਰਪਾਲ ਸਿੰਘ ਪੀ.ਪੀ.ਐਸ ਉੱਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਇੰਸ: ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ SI ਸਰਬਜੀਤ ਸਿੰਘ ਥਾਣਾ ਮਹਿਤਪੁਰ ਸਮੇਤ ਪੁਲਿਸ ਪਾਰਟੀ ਵੱਲੋਂ ਦੋਰਾਨੇ ਗਸ਼ਤ ਪੁਲੀ ਇਸਮਾਈਲਪੁਰ ਮਹਿਤਪੁਰ ਤੋਂ 01 ਵਿਅਕਤੀ ਪਾਸੋ 01 ਕਿਲੋ ਅਫੀਮ ਬ੍ਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਇੰਸ: ਲਖਵੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਦੱਸਿਆ ਕਿ ਮਿਤੀ 17.10.2020 ਨੂੰ SI ਸਰਬਜੀਤ ਸਿੰਘ ਥਾਣਾ ਮਹਿਤਪੁਰ ਸਮੇਤ ਪੁਲਿਸ ਪਾਰਟੀ ਵੱਲੋਂ ਦੋਰਾਨੇ ਗਸ਼ਤ ਪੁਲੀ ਇਸਮਾਈਲਪੁਰ ਤੋਂ ਸ਼ੱਕ ਦੀ ਬਿਨਾਹ ਤੇ ਇੱਕ ਮੋਟਰਸਾਇਲ ਮਾਰਕਾ ਹਾਡਾ ਲੀਵੋ ਨੰਬਰੀ PB 08 DF 6302 ਨੂੰ ਰੋਕਕੇ ਰਛਪਾਲ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਸੈਦਪੁਰ ਝਿੜੀ ਥਾਣਾ ਸ਼ਾਹਕੋਟ ਜਿਲਾ ਜਲੰਧਰ ਤੋਂ 01 ਕਿਲੋ ਅਫੀਮ ਬ੍ਰਾਮਦ ਕਰਕੇ ਮੁਕੱਦਮਾ ਨੰ. 234 ਮਿਤੀ 17.10.2020 ਅ/ਧ 18-61-85 NDPS ACT ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ

Leave a Reply

Your email address will not be published. Required fields are marked *