RNI NEWS-ਥਾਣਾ ਸਦਰ ਅਤੇ ਥਾਣਾ ਸਿਟੀ ਨਕੋਦਰ ਪੁਲਿਸ ਵੱਲੋਂ ਅਸਲਾ,ਆਫੀਮ ਤੇ ਚਰਸ ਦੇ ਨਾਲ 4 ਕਾਬੂ


RNI NEWS-ਥਾਣਾ ਸਦਰ ਅਤੇ ਥਾਣਾ ਸਿਟੀ ਨਕੋਦਰ ਪੁਲਿਸ ਵੱਲੋਂ ਅਸਲਾ,ਆਫੀਮ ਤੇ ਚਰਸ ਦੇ ਨਾਲ 4 ਕਾਬੂ

(ਨਕੋਦਰ – ਸੁਖਵਿੰਦਰ ਸੋਹਲ/ਰਾਜਾ/ਪੰਮਾ)

ਜਿਲਾ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਰਿਵਾਲਵਰ 32 ਬੋਰ ਸਮੇਤ 8 ਜਿੰਦਾ ਰੌਂਦ,ਖੋਹ ਸਮੇਂ ਵਰਤੀ ਜਾਣ ਵਾਲੀ ਕਾਰ ਈਟੀਅਸ ਜਾਅਲੀ ਨੰਬਰ PB-12-Pz-0345 ਅਤੇ ਮੁੱਦਈ ਮੁਕੱਦਮਾ ਪਾਸੋਂ ਖੋਹ ਕੀਤਾ ਗਿਆ ਪਲਟੀਨਾ ਮੋਟਰਸਾਈਕਲ ਨੰਬਰ PB-08-3774 ਬਾਮਦ ਕੀਤਾ ਗਿਆ ਅਤੇ ਇੱਕ ਨਸ਼ੀਲੇ ਪਦਾਰਥ ਵੇਚਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ 210 ਗ੍ਰਾਮ ਅਫੀਮ ਤੇ 230 ਗ੍ਰਾਮ ਚਰਸ ਬਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ

ਮਾਣਯੋਗ ਸ੍ਰੀ ਸਤਿੰਦਰ ਸਿੰਘ (ਪੀਪੀਐਸ) ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਐੱਸਪੀ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਨਵਨੀਤ ਸਿੰਘ ਮਾਹਲ ਉਪ ਕਪਤਾਨ ਪੁਲਿਸ ਸਬ ਡਵੀਜਨ ਨਕੋਦਰ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਵਿਨੋਦ ਕੁਮਾਰ ਮੁੱਖ ਅਫਸਰ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦਿਹਾਤੀ ਨੇ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 176 ਮਿਤੀ 20.08.2020 ਅ/ਧ 379/34 ਭ.ਦ ਥਾਣਾ ਸਦਰ ਨਕੋਦਰ ਦੀ ਤਫਤੀਸ਼ ਤੱਥਾਂ ਦੇ ਅਧਾਰ ਤੇ ਅਮਲ ਵਿੱਚ ਲਿਆਕੇ ਹੇਠ ਲਿਖੇ ਦੋਸ਼ੀਆਂ ਨੂੰ ਮਿਤੀ 17.09.2020 ਨੂੰ ਗ੍ਰਿਫ਼ਤਾਰ ਕੀਤਾ :

1. ਸ਼ਿੰਦਰਪਾਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਸ਼ੇਰੋ ਥਾਣਾ ਸਰਹਾਲੀ ਜਿਲਾ ਤਰਨਤਾਰਨ (ਉਮਰ 25 ਸਾਲ)

2. ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਮੱਖਣ ਸਿੰਘ ਵਾਸੀ ਸ਼ੇਰੋ ਥਾਣਾ ਸਰਹਾਲੀ ਜਿਲਾ ਤਰਨਤਾਰਨ

3. ਜੁਗਰਾਜ ਸਿੰਘ ਉਰਫ ਗੱਜੂ ਪੁੱਤਰ ਅਮਰਜੀਤ ਸਿੰਘ ਵਾਸੀ ਸ਼ੇਰੋ ਥਾਣਾ ਸਰਹਾਲੀ ਜਿਲਾ ਤਰਨਤਾਰਨ (ਉਮਰ 27 ਸਾਲ)

ਬਾਮਦਗੀ 1. ਈਟੀਅਸ ਜਿਸਨੂੰ ਜਾਅਲੀ ਨੰਬਰ ਪਲੇਟਾਂ PB-12-CZ -2345 ਲਗਾਈਆ ਸਨ ਜਿਸਦਾ ਅਸਲ ਨੰਬਰ PB-01-C-4401 ਹੈ 2. ਇੱਕ ਰਿਵਾਲਵਰ 32 ਬੋਰ ਸਮੇਤ 08 ਰੋਦ ਜਿੰਦਾ 32 ਬੋਰ,3 ਮੋਟਰਸਾਈਕਲ ਨੰਬਰੀ PB-08-DR-7374 ਮਾਰਕਾ ਪਲਟੀਨਾ

ਇਸੇ ਤਰ੍ਹਾਂ ਐਸਆਈ ਇਕਬਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਅੱਡਾ ਗੋਹੀਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜਲੰਧਰ ਸ਼ਹਿਰ ਵੱਲੋਂ ਪੈਦਲ ਆ ਰਹੇ ਇੱਕ ਵਿਅਕਤੀ ਨੂੰ ਰੋਕਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੰਦੀਪ ਕੁਮਾਰ ਉਰਫ ਸੋਨੂੰ ਪੁੱਤਰ ਲੇਖ ਰਾਜ ਵਾਸੀ ਮਕਾਨ ਨੰਬਰ 2925 ਮੁਹੱਲਾ ਰੌਤਾਂ ਨਕੋਦਰ ਥਾਣਾ ਸਿਟੀ ਨਕੋਦਰ ਦੱਸਿਆ ਜਿਸ ਦੀ ਤਲਾਸ਼ੀ ਲੈਣ ਉਸ ਦੀ ਪਹਿਨੀ ਪੈਂਟ ਦੀ ਸੱਜੀ ਜੇਬ ਵਿੱਚੋਂ ਪਾਰਦਰਸ਼ੀ ਲਿਫਾਫੇ ਵਿੱਚੋਂ 210 ਗ੍ਰਾਮ ਅਫੀਮ ਬਾਮਦ ਹੋਈ ਜਿਸ ਦੇ ਖਿਲਾਫ ਮੁਕੱਦਮਾ ਨੰਬਰ 190 ਮਿਤੀ 17.09.2020 ਅ/ਧ 18/61/85 NDPS ACT ਦਰਜੇ ਰਜਿਸਟਰ ਕੀਤਾ ਗਿਆ ਦੌਰਾਨੇ ਪੁੱਛਗਿੱਛ ਦੋਸ਼ੀ ਨੇ ਦੱਸਿਆ ਕਿ ਉਸ ਦੀ ਕਾਰ ਸਵਿਫਟ ਡਜਾਇਰ ਨੰਬਰੀ PB-10-EE-0145 ਜੋ ਕਿ ਖਰਾਬ ਹੋਣ ਕਰਕੇ ਪਿੱਛੇ ਰੋਡ ‘ ਤੇ ਖੜ੍ਹੀ ਹੈ ਜੋ ਇਸ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੇ ਡੈਸ਼ਬੋਰਡ ਵਿੱਚ 230 ਗ੍ਰਾਮ ਚਰਸ ਬ੍ਰਾਮਦ ਹੋਈ ਜਿਸ ਤੇ ਮੁਕੱਦਮਾ ਵਿੱਚ ਵਾਧਾ ਜੁਰਮ 20/61/85 NDPS ACT ਕੀਤਾ ਗਿਆ 

ਬਾਮਦਗੀ : 1. ਅਫੀਮ 210 ਗ੍ਰਾਮ 2. ਚਰਸ 230 ਗ੍ਰਾਮ 3. ਸਵਿਫਟ ਡਿਜਾਇਰ ਨੰਬਰੀ PB10-EE-0145

Leave a Reply

Your email address will not be published. Required fields are marked *