RNI NEWS-ਥਾਣਾ ਸਦਰ ਨਕੋਦਰ ਜਲੰਧਰ (ਦਿਹਾਤੀ) ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੇ ਰੇਡ ਕਰਕੇ ਨਜਾਇਜ਼ ਸ਼ਰਾਬ ਦੀ ਵੱਡੀ ਖੇਪ ਸਮੇਤ 02 ਕਾਬੂ


RNI NEWS-ਥਾਣਾ ਸਦਰ ਨਕੋਦਰ ਜਲੰਧਰ (ਦਿਹਾਤੀ) ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੇ ਰੇਡ ਕਰਕੇ ਨਜਾਇਜ਼ ਸ਼ਰਾਬ ਦੀ ਵੱਡੀ ਖੇਪ ਸਮੇਤ 02 ਕਾਬੂ

ਜਲੰਧਰ (ਜਸਕੀਰਤ ਰਾਜਾ/ਸੁਖਵਿੰਦਰ ਸੋਹਲ)

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਲੌਕਡਾਊਨੂ ਦੌਰਾਨ ਥਾਣਾ ਸਦਰ ਨਕੋਦਰ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਥਾਣਾ ਦੇ ਏਰੀਏ ਵਿਚ ਵੱਖ ਵੱਖ ਜਗਾਂ ਤੇ ਰੇਡ ਕਰਕੇ 124500 ਮਿਲੀਲੀਟਰ ਨਜਾਇਜ਼ ਸ਼ਰਾਬ , 945 ਕਿਲੋ ਲਾਹਣ , 02 ਚਾਲੂ ਭੱਠੀਆ ਅਤੇ 04 ਡਰੰਮ ਬਾਮਦ ਕਰਕੇ 02 ਦੋਸ਼ੀਆ ਨੂੰ ਮੋਕਾ ਤੋਂ ਕਾਬੂ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ । ਮਾਣਯੋਗ ਸ਼੍ਰੀ ਦਿਨਕਰ ਗੁਪਤਾ , ਆਈ.ਪੀ.ਐਸ , ਡਾਇਰੈਕਟਰ ਜਨਰਲ ਆਫ ਪੁਲਿਸ , ਪੰਜਾਬ ਅਤੇ ਸ੍ਰੀ ਨੌਨਿਹਾਲ ਸਿੰਘ , ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ , ਜਲੰਧਰ ਰੇਂਜ਼ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਨਵਜੋਤ ਸਿੰਘ ਮਾਹਲ , ਪੀ.ਪੀ.ਐਸ , ਸੀਨੀਅਰ ਕਪਤਾਨ ਪੁਲਿਸ , ਜਲੰਧਰ ( ਦਿਹਾਤੀ ) ਜੀ ਦੀ ਰਹਿਨੁਮਾਈ ਹੇਠ ਸ੍ਰੀ ਸਰਬਜੀਤ ਸਿੰਘ ਬਾਹੀਆ , ਪੀ.ਪੀ.ਐਸ , ਪੁਲਿਸ ਕਪਤਾਨ , ( ਇੰਨਵੈਸਟੀਗੇਸ਼ਨ ) ਅਤੇ ਸ੍ਰੀ ਪਿਆਰਾ ਸਿੰਘ , ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਲੌਕਡਾਊਨ ਦੋਰਾਨ ਕੋਵਿਡ -19 ਦੀਆ ਹਦਾਇਤਾਂ ਦੀ ਪਾਲਣਾ ਅਤੇ ਕਰੋਨਾਂ ਬੀਮਾਰੀ ਤੋਂ ਪਬਲਿਕ ਨੂੰ ਬਚਾਉਣ ਲਈ ਐਸ.ਆਈ. ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਵੱਖ ਵੱਖ ਜਗਾਂ ਤੇ ਰੇਡ ਕਰਕੇ 124500 ਮਿਲੀਲੀਟਰ ਨਜਾਇਜ਼ ਸ਼ਰਾਬ , 945 ਕਿਲੋ ਲਾਹਣ , 02 ਚਾਲੂ ਭੱਠੀਆ ਅਤੇ 04 ਡਰੰਮ ਬਾਮਦ ਕਰਕੇ 02 ਦੋਸ਼ੀਆ ਨੂੰ ਮੋਕਾ ਤੋਂ ਕਾਬੂ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ , ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਨੇ ਦੱਸਿਆ ਕਿ ਮਿਤੀ 19.05.2020 ਨੂੰ ਮੁੱਖ ਸਿਪਾਹੀ ਉਮੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਬਾਏ ਗਸ਼ਤ ਦਾ ਚੈਕਿੰਗ ਭੇੜੇ ਪੁਰਸ਼ਾ ਸ਼ੰਕਰ ਗੇਟ , ਨਕੋਦਰ ਮੋਜੂਦ ਸੀ ਤਾਂ ਇਕ ਔਰਤ ਕੈਨੀ ਪਲਾਸਟਿਕ ਮੋਢੇ ਤੇ ਚੁੱਕ ਕੇ ਪੈਦਲ ਆਉਂਦੀ ਦਿਖਾਈ ਦਿੱਤੀ । ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਜਿਸਨੇ ਆਪਣਾ ਨਾਮ ਭੋਲੀ ਪਤਨੀ ਸਰਬਜੀਤ ਵਾਸੀ ਪੱਤੀ ਤੱਖਰ ਸ਼ੰਕਰ ਦੱਸਿਆ ਤੇ ਕੈਨੀ ਪਲਾਸਟਿਕ ਚੈੱਕ ਕਰਨ ਤੋਂ 6750 ਮਿਲੀਲੀਟਰ ਸ਼ਰਾਬ ਨਜਾਇਜ਼ ਬ੍ਰਾਮਦ ਕੀਤੀ ਗਈ । ਜਿਸਤੇ ਨੇ ਮੁਕੱਦਮਾ ਨੰਬਰ 81 ਮਿਤੀ 19.05.2020 ਅ / ਧ 61 ਆਬਕਾਰੀ ਐਕਟ ਥਾਣਾ ਸਦਰ ਨਕੋਦਰ ਦਰਜ਼ ਕਰਕੇ ਦੋਸ਼ਣ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ । 1 . 2 . ਮਿਤੀ 19.05.2020 ਨੂੰ ਏ.ਐਸ.ਆਈ. ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਬਾਏ ਨਾਕਾਬੰਦੀ ਗੇਟ ਪਿੰਡ ਕਲਾਰ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਦੇਵ ਸਿੰਘ ਸੋਖਾ ਪੁੱਤਰ ਭਜਨ ਸਿੰਘ ਵਾਸੀ ਕਲਾਰਾ ਜੋ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ , ਜੋ ਹਰ ਰੋਜ਼ ਪਿੰਡ ਪੰਧੇਰ ਵਲੋਂ ਕਿਸੇ ਵਿਅਕਤੀ ਪਾਸੋਂ ਭਾਰੀ ਮਾਤਾਰਾ ਵਿਚ ਸ਼ਰਾਬ ਨਜਾਇਜ਼ ਲਿਆ ਕੇ ਵੇਚਦਾ ਹੈ , ਜੋ ਅੱਜ ਵੀ ਸ਼ਰਾਬ ਲੈ ਕੇ ਵਾਪਸ ਆ ਰਿਹਾ ਹੈ । ਜੋ ਇਤਲਾਹ ਠੋਸ ਹੋਣ ਕਰਕੇ ਮੁਕੱਦਮਾ ਮੁਕੱਦਮਾ ਨੰਬਰ 82 ਮਿਤੀ 19.05.2020 ਅ / ਧ 61 ਆਬਕਾਰੀ ਐਕਟ ਥਾਣਾ ਸਦਰ ਨਕੋਦਰ ਦਰਜ਼ ਕਰਕੇ ਦੋਰਾਨੇ ਨਾਕਾਬੰਦੀ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸਦੇ ਹੱਥ ਵਿਚ ਫੜੇ ਬੋਰਾ ਪਲਾਸਟਿਕ ਵਿਚੋ 09 ਬੋਤਲਾਂ ਸ਼ਰਾਬ ( 6750 ਮਿਲੀਲੀਟਰ ) ਨਜਾਇਜ਼ ਬ੍ਰਾਮਦ ਹੋਈ ਜਿਸ ਨੂੰ ਫਰਦ ਰਾਹੀ ਕਬਜਾ ਪੁਲਿਸ ਵਿਚ ਲੈ ਕੇ ਦੋਸ਼ੀ ਨੂੰ ਮੁਕੱਦਮਾ ਵਿਚ ਗ੍ਰਿਫ਼ਤਾਰ ਕੀਤਾ ਗਿਆ । 3 . ਮਿਤੀ 19.05.2020 ਨੂੰ ਏ.ਐਸ.ਆਈ. ਜਨਕ ਰਾਜ਼ ਸਮੇਤ ਪੁਲਿਸ ਪਾਰਟੀ ਬਾਏ ਗਸ਼ਤ ਬਾ ਚੈਕਿੰਗ ਭੇੜੇ ਪੁਰਸ਼ਾ ਅੱਡਾ ਲਿਧੜਾ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਰਮਜੀਤ ਉਰਫ ਪੰਮਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬਿੱਲੀ ਚਾਓ , ਜੋ ਘਰ ਵਿਚ ਸ਼ਰਾਬ ਨਜਾਇਜ਼ ਕਸੀਦਣ ਅਤੇ ਵੇਚਣ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ , ਜੇਕਰ ਇਸ ਦੇ ਘਰ ਹੁਣੇ ਰੇਡ ਕੀਤਾ ਜਾਵੇ ਤਾਂ ਉਸ ਪਾਸੋਂ ਭਾਰੀ ਮਾਤਾਰਾ ਵਿਚ ਸ਼ਰਾਬ ਨਜਾਇਜ਼ ਬ੍ਰਾਮਦ ਹੋ ਸਕਦੀ ਹੈ । ਜੋ ਇਤਲਾਹ ਠੋਸ ਹੋਣ ਕਰਕੇ ਮੁਕੱਦਮਾ ਮੁਕੱਦਮਾ ਨੰਬਰ 83 ਮਿਤੀ 19.05.2024 ਅ / ਧ 61 ਆਬਕਾਰੀ ਐਕਟ ਥਾਣਾ ਸਦਰ ਨਕੋਦਰ ਦਰਜ਼ ਕਰਕੇ ਮੁੱਖਬਰ ਖਾਸ ਵਲੋਂ ਦੱਸਣ ਅਨੁਸਾਰ ਦੋਸ਼ੀ ਦੇ ਘਰ ਰੇਡ ਕੀਤਾ ਗਿਆ ਤਾਂ ਦੋਸ਼ੀ ਪਰਮਜੀਤ ਉਰਫ ਪੰਮਾ ਪੁਲਿਸ ਪਾਰਟੀ ਨੂੰ ਦੋਖ ਕੇ ਮੋਕਾ ਤੋ ਭੱਜ ਗਿਆ । ਜਿਸਤੇ ਉਸਦੇ ਘਰ ਦੀ ਤਲਾਸ਼ੀ ਕਰਨ ਤੋਂ ਚਾਲੂ ਭੱਠੀ ਦਾ ਸਮਾਨ ਅਤੇ 250 ਕਿਲੋ ਲਾਹਨ ਅਤੇ 50 ਬੋਤਲਾਂ ਨਜਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ । 4 . ਮਿਤੀ 19.05.2020 ਨੂੰ ਐਸ.ਆਈ. ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਬਾਏ ਗਸ਼ਤ ਬਾ ਚੈਕਿੰਗ ਭੇੜੇ ਪੁਰਸ਼ਾ ਨੇੜੇ ਅੱਡਾ ਲਿਧੜਾ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ਼ੀਲਾ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਬਿੱਲੀ ਚਾਓ , ਜੋ ਆਪਣੇ ਘਰ ਵਿਚ ਲਾਹਨ ਤਿਆਰ ਕਰਕੇ ਵੇਚਣ ਦਾ ਧੰਦਾ ਕਰਦਾ ਹੈ , ਜੇਕਰ ਇਸ ਦੇ ਘਰ ਹੁਣੇ ਰੋਡ ਕੀਤਾ ਜਾਵੇ ਤਾਂ ਉਸ ਪਾਸੋਂ ਭਾਰੀ ਮਾਤਾਰਾ ਵਿਚ ਸ਼ਰਾਬ ਨਜਾਇਜ਼ ਤੇ ਲਾਹਨ ਬ੍ਰਾਮਦ ਹੋ ਸਕਦੀ ਹੈ । ਜੋ ਇਤਲਾਹ ਠੋਸ ਹੋਣ ਕਰਕੇ ਮੁਕੱਦਮਾ ਮੁਕੱਦਮਾ ਨੰਬਰ 84 ਮਿਤੀ 19.05.2020 ਅ / ਧ 61 ਆਬਕਾਰੀ ਐਕਟ ਥਾਣਾ ਸਦਰ ਨਕੋਦਰ ਦਰਜ਼ ਕਰਕੇ ਮੁੱਖਬਰ ਖਾਸ ਵਲੋਂ ਦੱਸਣ ਅਨੁਸਾਰ ਦੋਸ਼ੀ ਦੇ ਘਰ ਰੇਡ ਕੀਤਾ ਗਿਆ ਤਾਂ ਦੋਸ਼ੀ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋ ਭੱਜ ਗਿਆ । ਜਿਸਤੇ ਉਸਦੇ ਘਰ ਦੀ ਤਲਾਸ਼ੀ ਕਰਨ ਤੇ ਪੌੜੀਆ ਦੇ ਥੱਲੇ ਕੈਨੀ ਪਲਾਸਟਿਕ ਵਿਚੋ 50 ਕਿਲੋ ਲਾਹਣ ਬਾਮਦ ਕੀਤੀ ਗਈ ।

Leave a Reply

Your email address will not be published. Required fields are marked *