RNI NEWS-ਥਾਣਾ ਸਦਰ ਪੁਲਿਸ ਵੱਲੋਂ 50 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕਾਬੂ


RNI NEWS-ਥਾਣਾ ਸਦਰ ਪੁਲਿਸ ਵੱਲੋਂ 50 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕਾਬੂ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਥਾਣਾ ਸਦਰ ਪੁਲਿਸ ਵੱਲੋਂ 50 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ ਡਾ. ਸੰਦੀਪ ਗਰਗ ਐਸਐਸਪੀ  ਜਲੰਧਰ ਦਿਹਾਤੀ ਜੀ ਆਈਪੀਐਸ) ਦੇ ਹੁਕਮਾਂ ਅਨੁਸਾਰ ਭੈੜੇ ਪੁਰਸ਼ਾਂ ਖਿਲਾਫ ਞਿਢੀ ਮੁਹਿੰਮ ਤਹਿਤ ਡੀਐਸਪੀ ਨਵਨੀਤ ਸਿੰਘ ਮਾਹਲ ਦੀ ਦਿਸ਼ਾ ਨਿਰਦੇਸ਼ਾਂ ਅਤੇ ਐਸਐਚਉ ਥਾਣਾ ਸਦਰ ਵਿਨੋਦ ਕੁਮਾਰ ਦੀ ਨਿਗਰਾਨੀ ਵਿਚ  ਭੈੜੇ ਪੁਰਸ਼ਾ ਦੇ ਸਬੰਧ ਚ ਗਸ਼ਤ ਕਰਦੇ ਪਿੰਡ ਟਾਹਲੀ ਤੇ ਪਿੰਡ ਸ਼ੰਕਰ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਸਿਲਵ ਹਸਪਤਾਲ ਸ਼ੰਕਰ ਪਾਸ ਪੁੱਜੀ ਤਾਂ ਸਾਹਮਣੇ ਤੋਂ ਇੱਕ ਔਰਤ ਆਪਣੇ ਸੱਜੇ ਹੱਥ ਵਿੱਚ ਇੱਕ ਮੋਮੀ ਲਿਫਾਫਾ ਫੜੀ ਆਉਦੀ ਦਿਖਾਈ ਦਿੱਤੀ ਜੋ ਪੁਲਿਸ ਦੀ ਸਰਕਾਰੀ ਗੱਡੀ ਨੂੰ ਵੇਖਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਣ ਲੱਗੀ ਤਾਂ LCT ਕਰਮਜੀਤ ਕੌਰ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਪਤਾ ਭੋਲੀ ਪਤਨੀ ਸਰਬਜੀਤ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਦੱਸਿਆ ਮੌਕਾ ਜਿਸਤੇ ਭੋਲੀ ਉਕਤੀਆ ਦੇ ਹੱਥ ਵਿਚ ਫੜੇ ਮੋਮੀ ਲਿਫਾਫੇ ਨੂੰ ਸਾਥੀ ਕਰਮਚਾਰੀਆਂ ਦੀ ਹਾਜਰੀ ਵਿਚ ਖੋਲ ਕੇ ਚੈੱਕ ਕੀਤਾ ਤਾਂ ਮੋਮੀ ਲਿਫਾਫੇ ਚੋਂ 5 ਪੱਤੇ ਨਸ਼ੀਲੀਆਂ ਗੋਲੀਆ ਹਰੇਕ ਪੱਤੇ ਵਿੱਚ 10/10 ਗੋਲੀਆਂ ਕੁੱਲ 50 ਨਸ਼ੀਲੀਆਂ ਗੋਲੀਆਂ Tramadol Hydrocloride 100 mg SR Tablets Radol – 100 ਗ੍ਰਾਮਦ ਹੋਈਆ  ਜਿਸਤੇ ਉਕਤ ਦੋੋਸ਼ੀ ਤੇ ਸਰੇ ਜੁਰਮ 22 ( B ) -61-85 NDPS – Act ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ 

Leave a Reply

Your email address will not be published. Required fields are marked *