RNI NEWS-ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਫਾਨੀ ਦੁਨੀਆ ਨੂੰ ਕਹਿ ਗਏ ਅਲਵਿਦਾ


RNI NEWS-ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਫਾਨੀ ਦੁਨੀਆ ਨੂੰ ਕਹਿ ਗਏ ਅਲਵਿਦਾ
ਜਲੰਧਰ – ਦਲਵਿੰਦਰ ਸੋਹਲ/ਜਸਕੀਰਤ ਰਾਜਾ
ਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਅਕਾਲ ਚਲਾਣਾ ਕਰ ਗਏ ਹਨ ਦਲਿਤਾਂ ਦੇ ਮਸੀਹਾ ਮੰਨੇ ਜਾਂਦੇ ਬੂਟਾ ਸਿੰਘ ਦਾ 86 ਸਾਲ ਦੀ ਉਮਰ ਵਿਚ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮੁਸਤਫ਼ਾਪੁਰ ਵਿਚ ਜਨਮੇ ਬੂਟਾ ਸਿੰਘ ਕੌਮੀ ਸਿਆਸਤ ਵਿਚ ਇਕ ਕੱਦਵਾਰ ਨਾਂ ਸਨ ਨਹਿਰੂ-ਗਾਂਧੀ ਪਰਿਵਾਰ ਦੇ ਵਿਸ਼ਵਾਸਪਾਤਰ ਵਜੋਂ ਜਾਣੇ ਜਾਂਦੇ ਬੂਟਾ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ,ਖੇਤੀਬਾੜੀ ਮੰਤਰੀ,ਰੇਲਵੇ ਮੰਤਰੀ,ਖੇਡ ਮੰਤਰੀ ਤੇ ਬਿਹਾਰ ਦੇ ਰਾਜਪਾਲ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਭਾਰਤ ਸਰਕਾਰ ਵਿਚ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਅੱਜ ਦੇ ਸਮੇਂ ਜਦੋਂ ਕਾਂਗਰਸ ਪਾਰਟੀ ਕੌਮੀ ਰਾਜਨੀਤੀ ਦੇ ਵਿਚ ਆਪਣੀ ਹੋਂਦ ਲਈ ਸੰਗਰਸ਼ ਕਰ ਰਹੀ ਹੈ ਤਾਂ ਦਲਿਤਾਂ ਦੇ ਵਿਚ ਵੱਡੇ ਆਧਾਰ ਵਾਲੇ ਬੂਟਾ ਸਿੰਘ ਦੀ ਮੌਤ ਪਾਰਟੀ ਲਈ ਵੱਡਾ ਘਾਟਾ ਹੈ

Leave a Reply

Your email address will not be published. Required fields are marked *