RNI NEWS :- ਦਲਿਤ ਅਤੇ ਸਿੱਖ ਜਥੇਬੰਦੀਆਂ ਵਲੋਂ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਇਆ

RNI NEWS :- ਦਲਿਤ ਅਤੇ ਸਿੱਖ ਜਥੇਬੰਦੀਆਂ ਵਲੋਂ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਇਆ

ਜਲੰਧਰ 15 ਅਗਸਤ (ਜਸਵਿੰਦਰ ਬੱਲ)

ਅੱਜ ਜਿਥੇ ਪੂਰੇ ਭਾਰਤ ਵਿੱਚ ਅਜ਼ਾਦੀ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਸਨ ਦੂਸਰੇ ਪਾਸੇ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਉਣ ਕਰਕੇ ਪੁਰੇ ਪੰਜਾਬ ਅੰਦਰ ਸਮੁੱਚੇ ਦਲਿਤ ਭਾਈਚਾਰੇ ਅਤੇ ਸਿੱਖ ਭਾਈਚਾਰੇ ਵੱਲੋਂ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਦੇ ਤੌਰ ਤੇ ਆਪਣੇ ਸਿਰਾਂ ਉੱਪਰ ਕਾਲੀਆਂ ਪਟੀਆਂ ਬੰਨ੍ਹ ਹੱਥਾਂ ਵਿੱਚ ਕਾਲੇ ਝੰਡੇ ਅਤੇ ਸਰਕਾਰ ਖਿਲਾਫ ਨਾਹਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਅਜ਼ਾਦੀ ਦਿਵਸ ਦਾ ਵਿਰੋਧ ਕੀਤਾ।ਇਸ ਮੌਕੇ ਡਾ.ਅੰਬੇਡਕਰ ਚੌਂਕ ਜਲੰਧਰ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਨਾਮ ਲੇਵਾ ਸੰਗਤਾਂ,ਭਗਵਾਨ ਵਾਲਮੀਕ ਜੀ ਸੰਸਥਾਵਾਂ,ਡਾ. ਅੰਬੇਡਕਰ ਸੁਸਾਇਟੀਆਂ,ਫ਼ੰਡਰੇਸ਼ਨਾ,ਮੁਸਲਿਮ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ ਵਲੋਂ ਭਾਰਤ ਸਰਕਾਰ, ਸੁਪਰੀਮ ਕੋਰਟ, ਅਤੇ ਦਿੱਲੀ ਸਰਕਾਰ ਖਿਲਾਫ਼ ਰਵਿਦਾਸ ਜੀ ਦਾ ਮੰਦਰ ਢਾਉਣ ਅਤੇ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ਕਰਕੇ ਜਮ ਕੇ ਨਾਹਰੇਬਾਜ਼ੀ ਕੀਤੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਲੇ ਝੰਡੇ ਵਿਖਾ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ।

Leave a Reply

Your email address will not be published. Required fields are marked *