RNI NEWS-ਦਿਲਜਾਨ ਦਾ ਤੁਰ ਜਾਣਾ ਸੰਗੀਤ ਜਗਤ ਤੇ ਸਾਡੇ ਸਭ ਲਈ ਬਹੁਤ ਵੱਡਾ ਘਾਟਾ- ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ


RNI NEWS-ਦਿਲਜਾਨ ਦਾ ਤੁਰ ਜਾਣਾ ਸੰਗੀਤ ਜਗਤ ਤੇ ਸਾਡੇ ਸਭ ਲਈ ਬਹੁਤ ਵੱਡਾ ਘਾਟਾ- ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ

ਕਰਤਾਰਪੁਰ 31ਮਾਰਚ (ਮਲਕੀਤ ਧੀਰਪੁਰੀਆ)

ਕਰਤਾਰਪੁਰ ਸ਼ਹਿਰਵਾਸੀਆਂ ਦੀ ਅੱਜ ਦੀ ਸਵੇਰ ਬਹੁਤ ਹੀ ਮਾੜੀ ਖ਼ਬਰ ਨਾਲ ਸ਼ੁਰੂ ਹੋਈ ਜਿਉਂ ਹੀ ਹਰ ਕਿਸੇ ਨੇ ਸਵੇਰੇ ਉੱਠਦੇ ਸਾਰ ਸ਼ੋਸ਼ਲ ਮੀਡੀਆ ਦੇ ਫੇਸਬੁੱਕ ਤੇ ਵਟਸਐਪ ਨੂੰ ਚਲਾਇਆ ਤਾਂ ਇੱਕੋ ਖ਼ਬਰ ਵੇਖਣ ਨੂੰ ਮਿਲੀ ਕਿ ਕਰਤਾਰਪੁਰ ਦੀ ਸ਼ਾਨ ਗਾਇਕ ਦਿਲਜਾਨ ਨਹੀਂ ਰਹੇ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਗਇਕ ਦਿਲਜਾਨ ਦੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਨੇੜੇ ਤੜਕੇ 2 ਵਜੇ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਖ਼ਬਰ ਮਿਲਦਿਆਂ ਸਾਰ ਹੀ ਦਿਲਜਾਨ ਦੇ ਘਰ ਵਿੱਚ ਮਾਤਮ ਛਾ ਗਿਆ ਤੇ ਉਸਨੂੰ ਚਾਹੁਣ ਵਾਲੇ ਉਸ ਦੇ ਘਰ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਚ ਸ਼ਾਮਿਲ ਹੋਣ ਲਈ ਪਹੁੰਚ ਗਏ ਦਿਲਜਾਨ ਦੀ ਮੌਤ ਤੋਂ ਬਾਅਦ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਿਲੀ ਜਾਣਕਾਰੀ ਅਨੁਸਾਰ ਦਿਲਜਾਨ ਰਾਤ ਕਰੀਬ 1 ਵਜੇ ਆਪਣੇ ਦੋਸਤ ਨੂੰ ਕਰਤਾਰਪੁਰ ਛੱਡ ਕੇ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਦਾਣਾ ਮੰਡੀ ਜੰਡਿਆਲਾ ਗੁਰੂ ਦੇ ਪੁੱਲ ਦੇ ਨੇੜੇ ਇਹ ਭਿਆਨਕ ਹਾਸਦਾ ਵਾਪਰ ਗਿਆ ਜਿਸ ਨਾਲ ਕਿਹਾ ਜਾ ਰਿਹਾ ਹੈ ਕਿ ਦਿਲਜਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਰਾਤ ਨੂੰ ਹੋਏ ਇਸ ਹਾਦਸੇ ਤੋਂ ਬਾਅਦ ਆਨੰਦਪੁਰ ਸਾਹਿਬ ਤੋਂ ਵਾਪਿਸ ਆ ਰਹੇ ਨੌਜਵਾਨਾਂ ਨੇ ਦਿਲਜਾਨ ਨੂੰ ਉਸਦੀ ਗੱਡੀ ‘ਚੋਂ ਬਾਹਰ ਕੱਢ ਕੇ ਨਜਦੀਕ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ ਦਿਲਜਾਨ ਦੀ ਪਤਨੀ,ਬੇਟੀ ਤੇ ਭਰਾ ਕਨੇਡਾ ਵਿੱਚ ਹਨ ਤੇ ਉਹਨਾਂ ਦੇ ਆਉਣ ਤੇ ਹੀ ਦਿਲਜਾਨ ਦਾ ਅੰਤਿਮ ਸੰਸਕਾਰ 4-5 ਦਿਨਾਂ ਬਾਅਦ ਕੀਤਾ ਜਾਵੇਗਾ

ਇਸ ਮੌਕੇ ਕਾਕੇ ਸ਼ਾਹ, ਲਹਿੰਬਰ ਹੁਸੈਨਪੁਰੀ, ਦਲਵਿੰਦਰ ਦਿਆਲਪੁਰੀ, ਪੇਜੀ ਸ਼ਾਹਕੋਟੀ ਤੇ ਹੋਰ ਗਾਇਕ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚ ਰਹੇ ਹਨ ਇਸ ਦੋਰਾਨ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ: ਦੇ ਸਰਪ੍ਰਸਤ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਵਾਲਿਆਂ  ਕਿਹਾ ਕਿ ਦਿਲਜਾਨ ਦਾ ਇੰਨੀ ਜਲਦੀ ਤੁਰ ਜਾਣਾ ਸੰਗੀਤ ਜਗਤ ਅਤੇ ਸਾਡੇ ਸਭ ਲਈ ਬਹੁਤ ਵੱਡਾ ਘਾਟਾ ਹੈ ਕਿਉੰਕਿ ਦਿਲਜਾਨ ਬਹੁਤ ਹੀ ਸੁਰੀਲਾ ਗਾਇਕ ਸੀ ਜੋ ਇਕ ਟੀ.ਵੀ ਸ਼ੋਅ ‘ਸੁਰਕਸ਼ੇਤਰ’ ਰਾਹੀਂ ਰਾਤੋ ਰਾਤ ਸਟਾਰ ਬਣਿਆ ਸੀ ਜਿਸਨੇ ਕਈ ਧਾਰਮਿਕ ਤੇ ਪੰਜਾਬੀ ਗੀਤ ਗਾਕੇ ਆਪਣੀ ਵੱਖਰੀ ਪਹਿਚਾਨ ਬਣਾ ਲਈ ਸੀ ਉਸਨੇ ਪੂਰੀ ਦੁਨੀਆਂ ਵਿੱਚ ਕਰਤਾਰਪੁਰ ਸ਼ਹਿਰ ਦਾ ਨਾਮ ਆਪਣੀ ਗਾਇਕੀ ਨਾਲ ਰੁਸ਼ਨਾਇਆ ਸੀ ਤੇ ਇੰਡੀਅਨ ਕਲਚਰਲ ਐਸੋਸੀਏਸ਼ਨ ਵੱਲੋਂ ਕਰਵਾਏ ਜਾਂਦੇ ਸਰਵ ਭਾਰਤੀ ਲੋਕ ਕਲਾਵਾਂ ਦੇ ਮੇਲੇ ‘ਚ ਵਿੱਚ ਬਹੁਤ ਵਾਰ ਇਸ ਨੇ ਆਪਣੀ ਹਾਜਿਰੀ ਐਸੋਸੀਏਸ਼ਨ ਦੇ ਮੈਂਬਰ ਵਜੋਂ ਲਗਾਈ ਸੀ ਨੇ ਕਿਹਾ ਕਿ ਦਿਲਜਾਨ ਸ਼ਰੀਰਕ ਤੌਰ ਤੇ ਬੇਸ਼ੱਕ ਸਾਡੇ ਚ ਨਹੀ ਰਿਹਾ ਪਰ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ

ਇਸ ਮੌਕੇ ਇੰਡੀਅਨ ਕਲਚਰਲ ਅੈਸੋਸੀਏਸ਼ਨ ਰਜਿ. ਕਰਤਾਰਪੁਰ ਦੇ ਸਰਪ੍ਰਸਤ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ,ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਸੁਦੀਪ ਕੁਮਾਰ,ਜਨਰਲ ਸੈਕਟਰੀ ਮੈਡਮ ਸੰਤੋਸ਼ ਕੁਮਾਰੀ, ਸੀ. ਵਾਈਸ ਪ੍ਰਧਾਨ ਚੇਤਨ ਮੋਹਨ ਜੋਸ਼ੀ, ਮੁੱਖ ਸਲਾਹਕਾਰ ਕੁਲਵਿੰਦਰ ਸਿੰਘ ਥਿਆੜਾ, ਪਿਰਥੀਪਾਲ ਸਿੰਘ ਐਸ ਪੀ ਨਵਾਂਸ਼ਹਿਰ, ਕੈਪਟਨ ਇੰਦਰਜੀਤ ਸਿੰਘ ਧਾਮੀ, ਪੈਟਰਨ ਬਲਦੇਵ ਸਿੰਘ ਫੁੱਲ ਯੂ ਕੇ, ਹਰਪ੍ਰੀਤ ਸਿੰਘ ਯੂ ਕੇ, ਭਾਈ ਚਰਨਜੀਤ ਸਿੰਘ, ਮੰਨਾ ਢਿੱਲੋਂ ਗਾਇਕ ਯੂ ਅੈਸ ਏ, ਜਗਜੀਵਨ ਰਾਮ,ਅਰੁਨਦੀਪ ਢਿੱਲੋਂ ਕਨੇਡਾ ਹਰੀਸ਼ ਕੁਮਾਰ ਦੂਰਦਰਸ਼ਨ ਜਲੰਧਰ,ਪ੍ਰੈੱਸ ਸੈ.ਭੁਪਿੰਦਰ ਸਿੰਘ ਮਾਹੀ, ਸੁਦੀਪ ਕੁਮਾਰ, ਦਲਵਿੰਦਰ ਦਿਆਲਪੁਰੀ, ਸੁਖਵਿੰਦਰ ਸਿੰਘ ਸੁੱਖਾ ਸਰਪੰਚ, ਅੰਮ੍ਰਿਤਪਾਲ ਸਿੰਘ ਮਾਹਲ ਇਟਲੀ, ਸ਼ਿਤਾਂਸ਼ੂ ਜੋਸ਼ੀ, ਮਾਸਟਰ ਅਮਰੀਕ ਸਿੰਘ, ਪ੍ਰੋ. ਰਵੀ ਦਾਰਾ ਡਿਪਟੀ ਸੰਜੀਵ ਭਨੋਟ, ਡਾਇਰੈਕਟਰ,ਪ੍ਰੋ. ਜੇ ਰਿਆਜ, ਚੰਦਰਾ ਸਰਾਏ, ਰਜਨੀਸ਼ ਸੂਦ, ਰਮੇਸ਼ ਸੂਰੀ ਤੋਂ ਇਲਾਵਾ ਸੇਠ ਸਤਪਾਲ ਮੱਲ, ਗੁਰਜਿੰਦਰ ਸਿੰਘ ਭਤੀਜਾ, ਸੁਰਿੰਦਰ ਪਾਲ ਕੌਂਸਲਰ, ਗੁਰਦੇਵ ਸਿੰਘ ਮਾਹਲ, ਸੂਰਜ ਭਾਨ ਸਾਬਕਾ ਕੌਂਸਲਰ, ਪਰਮਿੰਦਰ ਪਾਲ ਸਿੰਘ ਗੋਲਡੀ, ਜਸਵਿੰਦਰ ਸਿੰਘ ਬਸਰਾ, ਬਿੰਦਰ ਕਰਤਾਰਪੁਰੀ, ਲੱਕੀ ਮੱਲੀਆਂ ਵਾਲਾ ਆਦਿ ਵੱਲੋਂ ਦਿਲਜਾਨ ਦੇ ਪਿਤਾ ਹਰਬੰਸ ਲਾਲ ਤੇ ਮਦਨ ਮਢਾਰ ਨਾਲ ਦੁੱਖ ਸਾਂਝਾ ਕੀਤਾ

Leave a Reply

Your email address will not be published. Required fields are marked *