RNI NEWS-ਦਿਲਜਾਨ ਨੂੰ ਹਜਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ ਵੱਡੀ ਗਿਣਤੀ ਵਿੱਚ ਪੁੱਜੇ ਗਾਇਕ, ਗੀਤਕਾਰ ਤੇ ਸੰਗੀਤਕਾਰ


RNI NEWS-ਦਿਲਜਾਨ ਨੂੰ ਹਜਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ ਵੱਡੀ ਗਿਣਤੀ ਵਿੱਚ ਪੁੱਜੇ ਗਾਇਕ, ਗੀਤਕਾਰ ਤੇ ਸੰਗੀਤਕਾਰ

ਕਰਤਾਰਪੁਰ – (ਭੁਪਿੰਦਰ ਸਿੰਘ ਮਾਹੀ,ਧੀਰਪੁਰੀਆ)

ਬੀਤੇ ਦਿਨੀਂ 30 ਮਾਰਚ ਦਿਨ ਮੰਗਲਵਾਰ ਦੀ ਸਵੇਰ ਨੂੰ ਆਈ ਇਕ ਅੱਤ ਮਾੜੀ ਖ਼ਬਰ ਨੇ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਕਿ ਜੰਡਿਆਲਾ ਗੁਰੂ ਅੰਮ੍ਰਿਤਸਰ ਦੇ ਨਜਦੀਕ ਇਕ ਭਿਆਨਕ ਸੜਕ ਹਾਦਸੇ ਵਿੱਚ ਕਰਤਾਰਪੁਰ ਵਾਸੀ ਅੰਤਰਰਾਸ਼ਟਰੀ ਗਾਇਕ ਦਿਲਜਾਨ ਦੀ ਮੌਤ ਹੋ ਗਈ ਜਿਸ ਨਾਲ ਇਸ ਸੁਰੀਲੇ ਕਲਾਕਾਰ ਦੇ ਪਰਿਵਾਰ ਤੋਂ ਇਲਾਵਾ ਸੰਗੀਤ ਪ੍ਰੇਮੀਆਂ ਦੀਆਂ ਹੰਝੂਆਂ ਨਾਲ ਵਹਿ ਤੁਰੀਆਂ ਜਿਕਰਯੋਗ ਹੈ ਕਿ ਦਿਲਜਾਨ ਨੇ 2012 ਵਿੱਚ ਦੁਬਈ ਵਿੱਚ ਹੋਏ ਟੀ.ਵੀ. ਸ਼ੋਅ ‘ਸੁਰ ਕਸ਼ੇਤਰ’ ਵਿੱਚ ਪਾਕਿਸਤਾਨ ਦੇ ਗਾਇਕ ਕਲਾਕਾਰ ਤੇ ਆਪਣੀ ਸੁਰੀਲੀ ਗਾਇਕੀ ਨਾਲ ਜਿੱਥੇ ਜਿੱਤ ਪ੍ਰਾਪਤ ਕੀਤੀ ਸੀ ਉੱਥੇ ਹੀ ਉਸ ਸ਼ੋਅ ਵਿੱਚ ਜੱਜ ਦੀ ਭੁਮਿਕਾ ਨਿਭਾ ਰਹੇ ਦੁਨੀਆਂ ਭਰ ਵਿੱਚ ਮਸ਼ਹੂਰ ਹਿੰਦੀ ਗਾਇਕਾ ਆਸ਼ਾ ਭੌਂਸਲੇ ਦੀਆਂ ਅੱਖਾਂ ਵਿੱਚੋਂ ਆਪਣੀ ਗਾਇਕੀ ਨਾਲ ਹੰਝੂ ਵਗਾ ਦਿੱਤੇ ਅਤੇ ਮਸ਼ਹੂਰ ਗਜ਼ਲ ਗਾਇਕ ਗੁਲਾਮ ਅਲੀ ਜੀ ਨੇ ਖੜੇ ਹੋ ਕੇ ਦਿਲਜਾਨ ਦੀ ਗਾਇਕੀ ਦੀ ਤਾਰੀਫ਼ ਕੀਤੀ। ਇਸ ਸ਼ੋਅ ਕਾਰਨ ਦਿਲਜਾਨ ਕਈਆਂ ਦੇ ਦਿਲਾਂ ਦੀ ਜਾਨ ਬਣ ਗਿਆ ਪਰ ਉਸਦੀ ਜਿੰਦਗੀ ਦਾ ਸਫ਼ਰ ਸਿਰਫ਼ ਇੰਨਾ ਹੀ ਸੀ ਜਿਸ ਬਾਰੇ ਕੋਈ ਨਹੀਂ ਜਾਣਦਾ ਸੀ ਤੇ ਦਿਲਜਾਨ ਆਪਣੀ ਜੀਵਨ ਯਾਤਰਾ ਕਰਦਿਆਂ ਆਪਣੇ ਚਾਹੁਣ ਵਾਲਿਆਂ ਨੂੰ ਰੌਂਦੇ ਕੁਰਲਾਉਂਦੇ ਛੋਟੀ ਉਮਰੇ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਦਿਲਜਾਨ ਦੀ ਪਤਨੀ, ਬੇਟੀ ਤੇ ਭਰਾ ਦੇ ਕਨੇਡਾ ਹੋਣ ਕਰਕੇ ਦਿਲਜਾਨ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਨ ਘਾਟ ਕਰਤਾਰਪੁਰ ਵਿਖੇ ਸ਼ਵ ਗ੍ਰਹਿ ਵਿੱਚ ਰੱਖਿਆ ਗਿਆ ਸੀ ਤੇ ਉਹਨਾਂ ਕਨੇਡਾ ਤੋਂ ਆਪਣੇ ਗ੍ਰਹਿ ਆਰੀਆ ਨਗਰ ਪਹੁੰਚਣ ਤੇ ਉਸਦੀ ਮ੍ਰਿਤਕ ਦੇਹ ਅੱਜ ਸਵੇਰੇ 10 ਵਜੇ ਘਰ ਲਿਆਂਦੀ ਗਈ ਤੇ 2 ਘੰਟਿਆਂ ਲਈ ਅੰਤਿਮ ਦਰਸ਼ਨਾਂ ਲਈ ਰੱਖੀ ਗਈ। ਇਸ ਮੌਕੇ ਦਿਲਜਾਨ ਦੀ ਮਾਤਾ, ਪਤਨੀ ਹਰਮਨ, ਦੋ ਸਾਲਾ ਬੇਟੀ ਸਾਇਰਾ, ਪਿਤਾ ਬਲਦੇਵ ਕੁਮਾਰ, ਗੁਰੂ ਪਿਤਾ ਮਦਨ ਮਢਾਰ, ਭਰਾ ਮਿੱਕ ਮਢਾਰ, ਭੈਣ ਡੋਲੀ ਮਢਾਰ, ਸਾਕ ਸਬੰਧੀਆਂ ਸਮੇਤ ਯਾਰਾਂ ਦੋਸਤਾਂ ਦਾ ਦਿਲਜਾਨ ਦੀ ਮ੍ਰਿਤਕ ਦੇਹ ਵੇਖਦੇ ਸਾਰ ਹੀ ਭੂਬਾਂ ਮਾਰ ਮਾਰ ਕੇ ਰੋ ਪਏ। ਇਸ ਦੋਰਾਨ ਕਰੀਬ 12 ਵਜੇ ਦਿਲਜਾਨ ਦੀ ਅੰਤਿਮ ਯਾਤਰਾ ਸ਼ੁਰੂ ਕੀਤੀ ਗਈ ਜੋ ਉਸਦੇ ਘਰ ਤੋਂ ਸ਼ੁਰੂ ਹੋ ਕੇ ਚੰਦਨ ਨਗਰ ਸਥਿਤ ਬਾਬਾ ਗੁਰਮੁਖ ਦਾਸ ਬਗੀਚੀ ਪਹੁੰਚੀ ਤੇ ਬਾਅਦ ਵਿੱਚ ਕੌਮੀ ਰਾਸ਼ਟਰੀ ਰਾਜ ਮਾਰਗ ਤੋਂ ਹੁੰਦੇ ਹੋਏ ਸਨਮ ਸਿਨੇਮਾ ਮੋੜ ਤੋਂ ਕਿਸ਼ਨਗੜ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਪਹੁੰਚੀ। ਇਸ ਅੰਤਿਮ ਯਾਤਰਾ ਵਿੱਚ ਸ਼ਾਮਿਲ ਹਜਾਰਾਂ ਦੀ ਗਿਣਤੀ ਵਿੱਚ ਦਿਲਜਾਨ ਨੂੰ ਚਾਹੁਣ ਵਾਲਿਆਂ ਦੀਆਂ ਅੱਖਾਂ ਦਿਲਜਾਨ ਦੇ ਤੁਰ ਜਾਣ ਕਰਕੇ ਨਮ ਸੀ ਤੇ ਇਕੱਠ ਵੇਖ ਕੇ ਇੰਝ ਲਗਦਾ ਸੀ ਕਿ ਸਾਰਾ ਸ਼ਹਿਰ ਹੀ ਦਿਲਜਾਨ ਨੂੰ ਅੰਤਿਮ ਵਿਦਾਇਗੀ ਦੇਣ ਲਈ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਇਆ ਹੈ। ਇਸ ਮੌਕੇ ਇਕੱਠ ਨੂੰ ਸਭਾਲਣ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਵੀ ਕੀਤੇ ਗਏ ਸਨ ਇਸ ਦੋਰਾਨ ਸ਼ਮਸ਼ਾਨ ਘਾਟ ਵਿੱਚ ਖੜੇ ਹੋਣ ਲਈ ਵੀ ਜਗ੍ਹਾ ਨਾ ਹੋਣ ਕਰਕੇ ਦਿਲਜਾਨ ਦੇ ਆਖਿਰੀ ਦਰਸ਼ਨ ਕਰਨ ਲਈ ਲੋਕ ਬਰਾਂਡਿਆਂ ਦੀਆਂ ਛੱਤਾਂ ਦੇ ਚੜੇ ਹੋਏ ਸਨ ਇਸ ਮੌਕੇ ਦਿਲਜਾਨ ਦੇ ਪਿਤਾ ਬਲਦੇਵ ਕੁਮਾਰ ਵੱਲੋਂ ਆਪਣੇ ਜਿਗਰ ਦੇ ਟੁਕੜੇ ਦਿਲਜਾਨ ਦੀ ਮ੍ਰਿਤਕ ਦੇਹ ਨੂੰ ਅਗਨ ਭੇਂਟ ਕੀਤਾ ਗਿਆ। ਇਸ ਦੋਰਾਨ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ/ਸਾਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਵੱਲੋਂ ਸਮੇਤ ਕਰਤਾਰਪੁਰ ਪ੍ਰੈੱਸ ਕਲੱਬ, ਕਰਤਾਰਪੁਰ ਅੈਕਸ਼ਨ ਕਮੇਟੀ, ਇੰਡੀਅਨ ਕਲਚਰਲ ਅੈਸੋਸੀਏਸ਼ਨ ਰਜਿ: ਕਰਤਾਰਪੁਰ ਦੇ ਸਰਪ੍ਰਸਤ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ, ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਮੈਡਮ ਸੰਤੋਸ਼ ਕੁਮਾਰੀ, ਉਸਤਾਦ ਪੂਰਨ ਸ਼ਾਹਕੋਟੀ, ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ, ਸੇਠ ਸਤਪਾਲ ਮੱਲ, ਤਹਿਸੀਲਦਾਰ ਮਨੋਹਰ ਲਾਲ, ਡੀ ਅੈਸ ਪੀ ਸੁਖਪਾਲ ਸਿੰਘ, ਅੈਸ ਅੈਚ ਓ ਰਜੀਵ ਕੁਮਾਰ, ਸੰਗੀਤਕਾਰ ਸਚਿਨ ਅਹੁਜਾ, ਸੰਗੀਤਕਾਰ ਕੁਲਜੀਤ, ਸੰਗੀਤਕਾਰ ਡਾ. ਪ੍ਰਿੰਸ ਸੁਖਦੇਵ, ਸਰਦਾਰ ਅਲੀ,ਜੱਸ ਧਾਲੀਵਾਲ ਮਾਸਟਰ ਸਲੀਮ, ਦਲਵਿੰਦਰ ਦਿਆਲਪੁਰੀ, ਪੇਜੀ ਸ਼ਾਹਕੋਟੀ, ਲਹਿੰਬਰ ਹੁਸੈਨਪੁਰੀ, ਜੱਗੀ ਸਿੰਘ, ਕੁਲਵਿੰਦਰ ਕੈਲੀ, ਖਾਨ ਸਾਬ, ਜੀ ਖਾਨ, ਤੇਜੀ ਸੰਧੂ, ਰੁਪਿਨ ਕਾਹਲੋ, ਗੁਰਭੇਜ ਸ਼ਹੀਦਾ ਵਾਲਾ, ਰਮੇਸ਼ ਸੂਰੀ, ਸ਼ਿਤਾਂਸ਼ੂ ਜੋਸ਼ੀ, ਤਾਜ ਨਗੀਨਾ, ਸ਼ਹਿਜਾਦੀ ਰੂਬਲ, ਰੀਟਾ ਸਾਬਰ, ਰੰਜਣਾ, ਸਾਰੰਗ ਸਿਕੰਦਰ, ਅਲਾਪ ਸਿਕੰਦਰ, ਕੁਲਵਿੰਦਰ ਕਿੰਦਾ, ਪ੍ਰਮੋਟਰ ਤਲਵਿੰਦਰ ਢਿੱਲੋਂ, ਸੰਨੀ ਮਿੱਤਲ, ਕਲੇਰ ਕੰਠ, ਕਮਲ ਕਲੇਰ, ਜਸਵੀਰ ਕਮਾਂਡੋ, ਰੁਸਤਮ, ਜੱਸੀ ਭੁੱਲਰ, ਪ੍ਰੋ. ਕੈਲਾਸ਼ ਨਾਹਰ, ਕਿੱਟੂ ਨਾਰੰਗ, ਸਿੰਘ ਹਰਜੋਤ, ਪ੍ਰੌ. ਪ੍ਰਦੂਮਨ ਨਾਰੰਗ, ਕੌਂਸਲਰ ਪ੍ਰਿੰਸ ਅਰੋੜਾ, ਕੌਂਸਲਰ ਸੁਰਿੰਦਰ ਪਾਲ, ਕੌਂਸਲਰ ਓਂਕਾਰ ਸਿੰਘ ਮਿੱਠੂ, ਬੋਬੀ ਪਰਾਸ਼ਰ ਆਦਿ ਹਜਾਰਾਂ ਦੀ ਗਿਣਤੀ ਵਿੱਚ ਦਿਲਜਾਨ ਨੂੰ ਚਾਹੁਣ ਵਾਲਿਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

Leave a Reply

Your email address will not be published. Required fields are marked *