RNI NEWS :- ਦਿੱਲੀ ਚ 91 ਲੋਕਾਂ ਦੀ ਗ੍ਰਿਫਤਾਰੀ ਕਾਰਣ ਜਲੰਧਰ ਚ ਕਈ ਥਾਂ ਧਰਨੇ ਪ੍ਰਦਰਸ਼ਨ

RNI NEWS :- ਦਿੱਲੀ ਚ 91 ਲੋਕਾਂ ਦੀ ਗ੍ਰਿਫਤਾਰੀ ਕਾਰਣ ਜਲੰਧਰ ਚ ਕਈ ਥਾਂ ਧਰਨੇ ਪ੍ਰਦਰਸ਼ਨ

ਜਲੰਧਰ 22 ਅਗਸਤ (ਜਸਵਿੰਦਰ ਬੱਲ)

ਦਿੱਲੀ ਡਿਵੈਲਪਮੈਂਟ ਅਥਾਰਟੀ ਯਾਨੀ ਡੀਡੀਏ ਨੇ ਪਿੱਛਲੇ ਦਿਨੀ ਦਿੱਲੀ ਦੇ ਤੁਗਲਕਾਬਾਦ ਵਿਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂੰ ਢਾਇਆ, ਜਿੱਥੋਂ ਸ੍ਰੀ ਗੁਰੂ ਰਵਿਦਾਸ ਭਾਈਚਾਰੇ ਨੇ ਦਿੱਲੀ ਤੋਂ ਪੰਜਾਬ ਦੀ ਰਾਜਨੀਤੀ ਗਰਮ ਹੋਣ ਤੋਂ ਬਾਅਦ 13 ਅਗਸਤ ਨੂੰ ਪੰਜਾਬ ਬੰਦ ਕਰ ਦਿੱਤਾ ਅਤੇ ਸੰਤ ਸਮਾਜ ਦੀ ਅਪੀਲ ਤੋਂ ਬਾਅਦ 21 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਪਬਲਿਕ ਜਿਆਦਾ ਹੋਣ ਕਾਰਨ ਜੰਤਰ-ਮੰਤਰ ਦੀ ਥਾਂ ਰਾਮਲੀਲਾ ਗਰਾਉਂਡ ਵਿਖੇ ਹੋਏ ਪ੍ਰਦਰਸ਼ਨ ਤੋਂ ਬਾਅਦ। ਇਨ੍ਹਾਂ ਸਾਰਿਆਂ ਨੇ ਤੁਗਲਕਾਬਾਦ ਵਿੱਚ ਪ੍ਰਦਰਸ਼ਨ ਕੀਤਾ ਜਿਸ ਤਹਿਤ ਪੁਲਿਸ ਨੇ ਨਿਹੱਥੇ ਲੋਕਾਂ ਤੇ ਫਾਇਰਿੰਗ ਕੀਤੀ ਅਤੇ ਮਿਲੀ ਜਾਣਕਾਰੀ ਅਨੁਸਾਰ ਭੀਮ ਆਰਮੀ ਚੀਫ ਸਮੇਤ 91 ਵਿਅਕਤੀ ਨੂੰ ਉਥੇ ਕਾਬੂ ਕਰ ਲਿਆ ਗਿਆ ਜਿਸ ਕਾਰਨ ਸ਼੍ਰੀ ਗੁਰੂ ਰਵਿਦਾਸ ਭਾਈਚਾਰੇ ਨੇ ਜਲੰਧਰ ਦੇ ਗਾਜ਼ੀ ਗੁੱਲਾ ਵਿੱਚ ਸਥਿਤ ਅੰਡਰਬ੍ਰਿਜ ਦੇ ਕੋਲ ਰਾਮ ਨਗਰ ਅਤੇ ਬੂਟਾ ਮੰਡੀ ਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਤੇ ਹੁਣ ਏਰੀਆਂ ਗਾਜੀਗੁਲਾ ਰਾਮ ਨਗਰ ਅਤੇ ਬੂਟਾ ਮੰਡੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ ਰਾਵਦਾਸਿਆ ਭਾਈਚਾਰੇ ਵਿੱਚ ਭਾਰੀ ਰੋਸ ਸੀ ਪਰ ਜਲੰਧਰ ਪੁਲਸ ਪ੍ਰਸ਼ਾਸਨ ਨੇ ਰਾਵਦਾਸਿਆ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਚ ਜਿਨੇ ਵੀ ਲੋਕ ਗਿਰਫ਼ਤਾਰ ਕਿਤੇ ਗਏ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਰਹਿਆ ਕਰਵਾਉਣ ਲਈ ਡੀ ਜੀ ਪੀ ਸਾਹਿਬ ਦਿੱਲੀ ਡੀ ਜੀ ਪੀ ਤਾਲਮੇਲ ਕਰ ਰਹੇ ਹਨ ਤਾਂ ਜਾਂ ਕੇ ਰਾਵਦਾਸਿਆ ਭਾਈਚਾਰੇ ਵੱਲੋਂ ਧਾਰਨਾ ਚੁਕਿਆ ਗਿਆ।

Leave a Reply

Your email address will not be published. Required fields are marked *