RNI NEWS-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ 2020 -22 ਦੀਆਂ ਜੱਥੇਬੰਦਕ ਚੋਣਾਂ ਦੇ ਇਜਲਾਸ ਦਾ ਕੀਤਾ ਐਲਾਨ 


RNI NEWS-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ 2020 -22 ਦੀਆਂ ਜੱਥੇਬੰਦਕ ਚੋਣਾਂ ਦੇ ਇਜਲਾਸ ਦਾ ਕੀਤਾ ਐਲਾਨ 

ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਦਿ ਰੈਵੀਨਿੳੂ ਪਟਵਾਰ ਯੂਨੀਅਨ ਅੰਮਿ੍ਤਸਰ ਦੀ ਮਹੀਨਾਵਾਰ ਮੀਟਿੰਗ ਜਿਲਾ ਪ੍ਧਾਨ ਸ੍.ਕੁਲਵੰਤ ਸਿੰਘ ਡੇਹਰੀਵਾਲ ਦੀ ਪ੍ਧਾਨਗੀ ਹੇਠ ਹੋੲੀ,ਜਿਸ ਵਿੱਚ ਸਾਬਕਾ ਪੰਜਾਬ ਪ੍ਧਾਨ ਨਿਰਮਲਜੀਤ ਸਿੰਘ ਬਾਜਵਾ ਵੀ ਪੁੱਜੇ,ੲਿਸ ਸਬੰਧੀ ਜਾਣਕਾਰੀ ਦਿੰਦਿਅਾਂ ਹਰਪਾਲ ਸਿੰਘ ਜਿਲਾ ਜਨ.ਸੱਕਤਰ ਅਤੇ ਜਿਲਾ ਪੈ੍ਸ ਸੱਕਤਰ ਕਸ਼ਮੀਰ ਸਿੰਘ ਭੁੱਲਰ ਨੇ ਸਾਝੇ ਤੌਰ ਤੇ ਦਸਿਅਾ ਕਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਸਾਲ 2020-2022 ਦੀਅਾ ਜਥੇਬੰਦਕ ਚੋਣਾ ਦਾ ਅੈਲਾਨ ਕਰ ਦਿਤਾ ਗਿਅਾ ਹੈ।ੲਿਸੇ ਲੜੀ ਤਹਿਤ ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਪੰਜਾਬ ਬਾਡੀ ਦੇ ਅਾਦੇਸ਼ਾਂ ਅਨੁਸਾਰ ਜਿਲਾ ਅੰਮਿ੍ਤਸਰ ਦੀਆਂ ਤਹਿਸੀਲ ਚੌਂਣਾਂ ਦਾ ਇਜਲਾਸ ਸ਼ੁਰੂ ਮਿਤੀ 1-7-20 ਨੂੰ ਤਹਿਸੀਲ ਬਾਬਾ ਬਾਕਾਲਾ ਸਾਹਿਬ ਅਤੇ ਮਿਤੀ 3-7-20 ਨੂੰ ਤਹਿਸੀਲ ਅੰਮ੍ਰਿਤਸਰ 1ਤੇ 2020 ਅਤੇ ਮਿਤੀ 4-7- 20 ਨੁੰ ਤਹਿਸੀਲ ਅਜਨਾਲਾ ਅਤੇ ਮਿਤੀ 8-7-20 ਨੂੰ ਤਹਿਸੀਲ ਮਜੀਠਾ ਅਤੇ ਮਿਤੀ 14-7 -20 ਨੂੰ ਜਿਲ੍ਹਾ ਬਾਡੀ ਅੰਮ੍ਰਿਤਸਰ ਦੀਆਂ ਚੌਂਣਾ ਦੀਆਂ ਤਰੀਕਾਂ ਤੈਅ ਹੋਈਆਂ ਹਨ ੲਿਸ ਮੀੰਟਿੰਗ ਵਿੱਚ ਨਵੇਂ ਭਰਤੀ ਪਟਵਾਰੀਅਾਂ ਦਾ ਪਰਖਕਾਲ ਸਮਾਂ ਦੋ ਸਾਲ ਕਰਨ ਅਤੇ ਟਰੇਨਿੰਗ ਦਾ ਸਮਾਂ ਵੀ ਨਾਲ ਗਿਣੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ ਅਤੇ 1090 ਨਵੇਂ ਭਰਤੀ ਹੋ ਰਹੇ ਪਟਵਾਰੀਅਾਂ ਅਸਾਮੀਅਾਂ ਜੋ ਕਿ ਰਿਟਾੲਿਰ ਪਟਵਾਰੀ ਕਾਨੁੰਗੋਅਾਂ ਨੁੰ ਦੇਣ ਦੀ ਬਜਾੲੇ ਪੜੇ ਲਿਖੇ ਨੌਜਵਾਨ ਬੇਰੁਜਗਾਰਾਂ ਨੁੰ ਹੀ ਦੇਣ ਦੀ ਮੰਗ ਸਰਕਾਰ ਪਾਸੋਂ ਕੀਤੀ ਗੲੀ ,ੲਿਸ ਮੌਕੇ ਤੇ ਜਿਲੇ ਦੇ ਸਾਰੇ ਤਹਿਸੀਲਾਂ ਪ੍ਧਾਨ ਸਹਿਬਾਨ ਤੇ ਸਮੁੱਚੇ ਜਿਲਾ ਬਾਡੀ ਦੇ ਅਹੁਦੇਦਾਰਾਨ ਤੇ ਪਟਵਾਰੀ ਸਹਿਬਾਨ ਵੀ ਮੌਜੂਦ ਸਨ

Leave a Reply

Your email address will not be published. Required fields are marked *