RNI NEWS :- ਦੁਕਾਨ ਬੰਦ ਕਰਾਉਣ ਗਏ ਵਾਲਮੀਕ ਭਾਈਚਾਰੇ ਦੇ ਨੌਜਵਾਨਾਂ ਤੇ ਦੁਕਾਨਦਾਰ ਵੱਲੋਂ ਫਾਇਰਿੰਗ,ਗੋਲੀ ਲੱਗਣ 1 ਨੌਜਵਾਨ ਗੰਭੀਰ ਜ਼ਖ਼ਮੀ

RNI NEWS :- ਦੁਕਾਨ ਬੰਦ ਕਰਾਉਣ ਗਏ ਵਾਲਮੀਕ ਭਾਈਚਾਰੇ ਦੇ ਨੌਜਵਾਨਾਂ ਤੇ ਦੁਕਾਨਦਾਰ ਵੱਲੋਂ ਫਾਇਰਿੰਗ,ਗੋਲੀ ਲੱਗਣ 1 ਨੌਜਵਾਨ ਗੰਭੀਰ ਜ਼ਖ਼ਮੀ

ਨਕੋਦਰ/ਜਲੰਧਰ :- ਸੁਖਵਿੰਦਰ ਸੋਹਲ/ਜਸਵਿੰਦਰ ਬੱਲ/ਜਸਕੀਰਤ ਰਾਜਾ

ਕਲਰ ਚੈਨਲ ਤੇ ਦਿਖਾੲੇ ਜਾ ਧਾਰਾਵਾਹਿਕ ” ਸੀਆਂ ਰਾਮ ਕੇ ਲਵ ਕੁਸ਼ ‘ ਵਿੱਚ ਕਰੂਣਾਸਾਗਰ ਗੁਰੂ ਵਾਲਮੀਕਿ ਜੀ ਦੇ ਜੀਵਨ ਚਰਿੱਤਰ ਨੂੰ ਗਲਤ ਤਰੀਕੇ ਨਾਲ ਪ੍ਰਸਾਰਿਤ ਕੀਤਾ ਜਾ ਰਿਹਾ ਸੀ ਜਿਸ ਦਾ ਦੇਸ਼ ਗ੍ਰੀਸ ਵਿੱਚ ਵਾਲਮੀਕ ਨਾਮਲੇਵਾ ਸੰਗਤ ਵੱਲੋਂ ਜ਼ੋਰਦਾਰ ਵਿਰੋਧ ਹੋਇਆ ਇਸ ਦੇ ਤਹਿਤ ਪੁਲਸ ਦੋਸ਼ੀਆਂ ਉੱਪਰ ਐੱਫ ਆਈ ਆਰ ਵੀ ਦਰਜ ਕੀਤੀ ਗਈ ਪਰ ਸੀਰੀਅਲ ਬੰਦ ਨਹੀਂ ਕੀਤਾ ਗਿਆ ਇਸ ਦੇ ਵਿਰੋਧ ਵਜੋਂ ਅੱਜ ਵਾਲਮੀਕਿ ਤੀਰਥ ਤੇ ਇਕੱਤਰ ਹੋਰ ਸੰਤ ਸਮਾਜ ਵੱਲੋਂ 7 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਇਸ ਕਾਲ ਦਾ ਸਮਰਥਨ ਪੂਰੇ ਪੰਜਾਬ ਦੇ ਦੁਕਾਨਦਾਰਾਂ ਵੱਲੋਂ ਕੀਤਾ ਗਿਆ ਇਸੇ ਤਹਿਤ ਨਕੋਦਰ ਵਿੱਚ ਵੀ ਦੁਕਾਨਦਾਰਾਂ ਵੱਲੋਂ ਬੰਦ ਦਾ ਸਮਰਥਨ ਕੀਤਾ ਗਿਆ ਇਸ ਦੌਰਾਨ ਵਾਲਮੀਕ ਭਾਈਚਾਰੇ ਵੱਲੋਂ ਪੁਰਾਣਾ ਮਲਸੀਅਾਂ ਰੋਡ ਤੇ ਵੈਲਡਿੰਗ ਵਰਕਸ ਦੇ ਮਾਲਕਾਂ ਨੂੰ ਜੋ ਕਿ ਦੁਕਾਨ ਖੋਲ੍ਹ ਕੇ ਬੈਠੇ ਸਨ ਬੰਦ ਕਰਨ ਦੀ ਬੇਨਤੀ ਕੀਤੀ ਜਿਸ ਤੇ ਦੁਕਾਨਦਾਰ ਨੇ ਦੁਕਾਨ ਬੰਦ ਕਰਨ ਦੀ ਬਜਾਏ ਉਲਟਾ ਉਨ੍ਹਾਂ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕੀਤੀ ਬਾਜ਼ੀ ਵਧ ਗਈ ਕਿ ਦੁਕਾਨਦਾਰ ਨੇ ਰਿਵਾਲਵਰ ਕੱਢ ਕੇ ਨੌਜਵਾਨਾਂ ਉਪਰ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਹਰੀ ਸਿੰਘ ਵਾਸੀ ਵਾਲਾ ਗੁਰੂ ਨਾਨਕ ਪੁਰਾ ਦੇ ਪੇਟ ਵਿੱਚ ਗੋਲੀ ਲੱਗੀ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜ਼ਖਮੀ ਕੁੱਕੀ ਨੂੰ ਉਸ ਦੇ ਸਾਥੀਆਂ ਵੱਲੋਂ ਸਥਾਨਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਜਲੰਧਰ ਗਲੋਬਲ ਹਾਸਪੀਟਲ ਵਿੱਚ ਰੈਫ਼ਰ ਕੀਤਾ ਗਿਆ ਜਿੱਥੇ ਤੁਰੰਤ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਹਸਪਤਾਲ ਵਿੱਚ ਹੀ ਪ੍ਰੈੱਸ ਕਾਨਫਰੈਂਸ ਦੌਰਾਨ ਡਾਕਟਰ ਦਾਹੀਆ ਨੇ ਗੋਪੀ ਦੀ ਹਾਲਤ ਨੂੰ ਬਿਆਨ ਕਰਦਿਆਂ ਕਿਹਾ ਕੇ ਮਰੀਜ਼ ਦੀ ਜੋ ਵੀ ਇੰਜਰੀ ਸੀ ਉਸ ਨੂੰ ਰਿਪੇਅਰ ਕਰ ਦਿੱਤਾ ਗਿਆ ਹੈ ਇਸ ਦੌਰਾਨ ਹਾਲਾਤ ਨੂੰ ਕਾਬੂ ਕਰਨ ਵਿੱਚ ਐੱਸਐੱਸਪੀ ਜਲੰਧਰ ਦਿਹਾਤੀ ਸਰਦਾਰ ਨਵਜੋਤ ਸਿੰਘ ਮਾਹਲ ਦੀ ਸੋਚ ਨੂੰ ਸਲਾਮ ਹੈ ਜੋ ਹਾਲਾਤ ਨੂੰ ਕਾਬੂ ਕਰਨ ਲਈ ਮੌਕੇ ਤੇ ਪਹੁੰਚੇ ਅਤੇ ਹਾਲਾਤ ਨੂੰ ਕਾਬੂ ਵਿੱਚ ਕੀਤਾ ਅਤੇ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਨੌਜਵਾਨ ਗੋਪੀ ਤੇ ਫਾਇਰ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਨਿਰਵੈਲ ਸਿੰਘ ਪੁੱਤਰ ਗੁਰਮੀਤ ਸਿੰਘ,ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਅੰਗਾਕੀੜੀ ਥਾਣਾ ਮੈਹਤਪੁਰ ਵਜੋਂ ਹੋਈ ਹੈ ਦੋਸ਼ੀਆਂ ਉਪਰ ਪੁਲਿਸ ਵੱਲੋਂ ਸੂਰਤ ਜੁਰਮ 323,307,34 IPC,25-27/54/59A ACT SEC. 3 SC,ST ACT ਮੁਕੱਦਮਾ ਦਰਜ ਕਰਕੇ ਤਫਤੀਸ਼ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ ਹਸਪਤਾਲ ਵਿੱਚ ਪਹੁੰਚਣ ਵਾਲੇ ਆਗੂ ਦੀਪਕ ਤੇਲੂ,ਚੰਦਨ ਗਰੇਵਾਲ,ਐਮਐਲਏ ਸੁਸ਼ੀਲ ਰਿੰਕੂ ਜੀ,ਮੰਤਰੀ ਸੰਤੋਖ ਚੌਧਰੀ,ਸਰਬਜੀਤ ਸਹੋਤਾ,ਵਿਕਰਮ ਗਿੱਲ ਚੇਅਰਮੈਨ ਭੀਮ ਆਰਮੀ ਪੰਜਾਬ,ਰਜਿੰਦਰ ਸਹੋਤਾ ਕਾਕੂ ਭੀਮ ਆਰਮੀ ਪੰਜਾਬ ਪ੍ਰਧਾਨ,ਰੋਨੀ ਗਿੱਲ,ਸਾਬੀ ਧਾਲੀਵਾਲ,ਪ੍ਰਸ਼ੋਤਮ ਬਿੱਟੂ,ਅਮਰਜੀਤ ੲੀਦਾ,ਗੁਰਪ੍ਰੀਤ ਗੋਪੀ,ਸਰਪੰਚ ਬੀਰ ਪਿੰਡ ਇੰਦਰਜੀਤ ਜੀ ਸਮੇਤ ਅਣਗਿਣਤ ਵਾਲਮੀਕਿ ਭਾਈਚਾਰੇ ਦੇ ਆਗੂ ਇਸ ਮੌਕੇ ਤੇ ਹਾਜ਼ਰ ਸਨ

Leave a Reply

Your email address will not be published. Required fields are marked *