RNI NEWS-ਦੁਨੀਆਂ ਤੋਂ ਰੁਖਸਤ ਹੋਏ ਸੁਰ ਸਮਰਾਟ ਸਰਦੂਲ ਸਿਕੰਦਰ,ਪੰਜਾਬੀਅਤ ਸਦਮੇ ਚ੍


RNI NEWS-ਦੁਨੀਆਂ ਤੋਂ ਰੁਖਸਤ ਹੋਏ ਸੁਰ ਸਮਰਾਟ ਸਰਦੂਲ ਸਿਕੰਦਰ,ਪੰਜਾਬੀਅਤ ਸਦਮੇ ਚ੍

ਨਕੋਦਰ – ਸੁਖਵਿੰਦਰ ਸੋਹਲ 

ਮਸ਼ਹੂਰ ਪੰਜਾਬੀ ਸਰਦੂਲ ਸਿਕੰਦਰ ਦਾ ਦਿਹਾਂਤ ਹੋ ਗਿਆ ਹੈ ਉਸਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਆਖਰੀ ਸਾਹ ਲਏ ਦੱਸਿਆ ਜਾ ਰਿਹਾ ਹੈ ਕਿ ਉਹ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ ਉਸ ਨੂੰ ਇੱਕ ਮਹੀਨੇ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ

15 ਅਗਸਤ 1961 ਨੂੰ ਜਨਮੇ ਸਰਦੂਲ ਸਿਕੰਦਰ ਫੋਕ ਅਤੇ ਪੌਪ ਸੰਗੀਤ ਨਾਲ ਜੁੜੇ ਹੋਏ ਸਨ 1980 ਦੇ ਦਹਾਕੇ ਵਿੱਚ ਸਰਦੂਲ ਨੇ ਆਪਣੀ ਪਹਿਲੀ ਐਲਬਮ “ਰੋਡਵੇਜ਼ ਦੀ ਲਾਰੀ” ਜਾਰੀ ਕੀਤੀ ਸੀ ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਸਰਦੂਲ ਸਿਕੰਦਰ ਨੇ ਕਈ ਹਿੱਟ ਗਾਣੇ ਦਿੱਤੇ ਇਸ ਤੋਂ ਇਲਾਵਾ ਉਸਨੇ ਫਿਲਮਾਂ ਵਿਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ 

Leave a Reply

Your email address will not be published. Required fields are marked *