RNI NEWS-ਦੇਸ਼ ਨੂੰ ਗੁਲਾਮ ਬਣਾਉਣ ਦਾ ਕੰਮ ਕਰ ਰਹੀ ਹੈ ਸਰਕਾਰ – ਮਲਕੀਤ ਚੁੰਬਰ
RNI NEWS-ਦੇਸ਼ ਨੂੰ ਗੁਲਾਮ ਬਣਾਉਣ ਦਾ ਕੰਮ ਕਰ ਰਹੀ ਹੈ ਸਰਕਾਰ – ਮਲਕੀਤ ਚੁੰਬਰ
ਨਕੋਦਰ ਸੁਖਵਿੰਦਰ ਸੋਹਲ/ਬਲਜੀਤ ਕੌਰ
ਬੀਜੇਪੀ ਦੀ ਸਰਕਾਰ ਬਹੁਤ ਹੀ ਗੰਦੀ ਰਾਜਨੀਤੀ ਦੇ ਚਲਦਿਆਂ ਦੇਸ਼ ਨੂੰ ਗੁਲਾਮ ਬਣਾਉਣ ਦਾ ਕੰਮ ਕਰ ਰਹੀ ਹੈ ਕਰੋਨਾ ਮਾਹਾਮਾਰੀ ਦੇ ਚਲਦਿਆਂ ਰੇਲ ਗੱਡੀਆਂ ਰੱਦ ਕਰ ਕੇ ਬਹਾਨਾ ਕਿਸਾਨ ਅੰਦੋਲਨ ਦਾ ਕਰ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਸਕੂਲ ਬੰਦ ਕਰ ਗਰੀਬਾਂ ਨੂੰ ਪੜਾਈ ਤੋ ਵਾਂਝੇ ਰੱਖਿਆ ਜਾ ਰਿਹਾ ਸਰਕਾਰ ਨੇ ਨੋਟ ਬੰਦੀ ਕੀਤੀ ਕਹਿੰਦੇ ਲੋਕਾਂ ਨੂੰ ਸਮਝ ਨਹੀਂ ਆਈ ਜੀ ਅੈਸ ਟੀ ਲਾਈ ਕਹਿੰਦੇ ਲੋਕਾਂ ਨੂੰ ਸਮਝ ਨਹੀਂ ਆਈ ਐਨ ਆਰ ਸੀ ਆਈ ਕਹਿੰਦੇ ਲੋਕਾਂ ਨੂੰ ਸਮਝ ਨਹੀਂ ਆਈ ਕਾਲ਼ਾ ਧੰਨ ਲਿਆਉਣ ਦਾ ਕਹਿ ਕੇ ਸੱਤਾ ਵਿਚ ਆਈ ਬੀਜੇਪੀ ਲੋਕਾਂ ਨੇ ਪੁਛਿਆ ਕਾਲਾ ਧੰਨ ਕਿੱਥੇ ਤਾਂ ਕਹਿੰਦੇ ਲੋਕਾਂ ਨੂੰ ਸਮਝ ਨਹੀਂ ਆਈ ਖੇਤੀਬਾੜੀ ਬਿੱਲ ਲਿਆਏ ਕਿਸਾਨਾਂ ਮਜ਼ਦੂਰਾਂ ਨੇ ਵਿਰੋਧ ਕੀਤਾ ਤਾਂ ਕਹਿੰਦੇ ਇਹਨਾਂ ਨੂੰ ਸਮਝ ਨਹੀਂ ਆਈ ਆਮ ਨਾਗਰਿਕ ਤੋਂ ਲੈ ਕੇ ਵਕੀਲਾਂ ਫੌਜੀਆਂ ਟੀਚਰਾਂ ਹਰ ਤਬਕੇ ਨੇ ਵਿਰੋਧ ਕੀਤਾ ਕਹਿੰਦੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਹੁਣ ਸੁਆਲ ਇਹ ਹੈ ਕਿ ਬਾਕੀ ਦੇਸ਼ ਦੇ ਬੁਧੀਜੀਵੀ ਲੋਕਾਂ ਨੂੰ ਸਮਝ ਨਹੀਂ ਹੈ ਕਿ ਸਰਕਾਰ ਸਮਝਣ ਦੇ ਬਾਵਜੂਦ ਸਮਝ ਨਹੀਂ ਰਹੀ ਸਰਕਾਰ ਸਮਝ ਰਹੀ ਹੈ ਇਹਨਾਂ ਨੂੰ ਤਕਲੀਫ ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਡਕਰ ਜੀ ਦੇ ਬਣਾਏ ਸੰਵਿਧਾਨ ਤੋਂ ਹੈ ਜਿਸ ਨੇ ਦੱਬੇ ਕੁੱਚਲੇ ਲੋਕਾਂ ਨੂੰ ਸਿਰ ਦਾ ਤਾਜ ਬਣਾਇਆ ਜੋ ਇਹਨਾਂ ਤੋਂ ਦੇਖਿਆ ਨਹੀਂ ਜਾ ਰਿਹਾ ਜੋ ਅੱਜ ਅਸੀਂ ਦੇਸ਼ ਅੰਦਰ ਅੰਦੋਲਨ ਚਲਾ ਰਹੇ ਹਾਂ ਉਹ ਹੱਕ ਵੀ ਸਾਨੂੰ ਸੰਵਿਧਾਨ ਦਿੰਦਾ ਹੈ ਸਰਕਾਰ ਦੇ ਲੀਡਰ ਜਾਣ ਬੁੱਝ ਕੇ ਪੁਠੇ ਪੁੱਠੇ ਬਿਆਨ ਦਿੰਦੇ ਹਨ ਤਾਂ ਕਿ ਸਾਨੂੰ ਸ਼ਾਂਤ ਮਈ ਅੰਦੋਲਨ ਤੋਂ ਵੱਖ ਕਰ ਕੇ ਬਹਾਨੇ ਬਾਜੀ ਨਾਲ ਅੰਦੋਲਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਸਰਕਾਰ ਦੀ ਬਹੁਤ ਗੰਦੀ ਰਾਜਨੀਤੀ ਹੈ ਕਿਸਾਨ ਅੰਦੋਲਨ ਦੇ ਨਾਲ ਈ ਵੀ ਐਮ ਨੂੰ ਖਤਮ ਕਰਨ ਲਈ ਬਿਗਲ ਵਜਾਇਆ ਜਾਵੇ ਦੇਸ਼ ਵਿਆਪੀ ਅੰਦੋਲਨ ਨੂੰ ਨਾ ਸਮਝਣ ਦਾ ਕਾਰਨ ਈਵੀਐਮ ਹੈ ਜੇ ਕਰ ਲੋਕਤੰਤਰ ਨਾਲ ਸਰਕਾਰ ਬਣਾਉਣੀ ਹੁੰਦੀ ਤਾਂ ਹੁਣ ਤੱਕ ਅੰਦੋਲਨ ਖ਼ਤਮ ਹੋਇਆਂ ਹੋਣਾ ਸੀ ਅੱਜ ਕਿਸਾਨ ਅੰਦੋਲਨ ਲਈ ਬਹੁਜਨ ਸਮਾਜ ਪਾਰਟੀ ਦੇ ਮਿਸ਼ਨਰੀ ਸਾਥੀ ਮੋਤੀ ਲਾਲ ਛਾਛੀਆਂ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਅਸੀ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਵੱਲੋਂ ਮੋਤੀ ਲਾਲ ਛਾਛੀਆਂ ਜੀ ਦੇ ਨਾਲ ਨਾਲ ਉਨ੍ਹਾਂ ਸਾਰੇ ਕਿਸਾਨ ਮਜ਼ਦੂਰ ਅੰਦੋਲਨ ਵਿੱਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਇੰਨਸਾਫ ਲੈਣ ਲਈ ਸ਼ਹੀਦੀ ਪਾਈ