RNI NEWS-ਧੰਨ ਧੰਨ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ 120 ਕੁਇੰਟਲ ਕਣਕ ਭੇਜੀ


RNI NEWS-ਧੰਨ ਧੰਨ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ 120 ਕੁਇੰਟਲ ਕਣਕ ਭੇਜੀ

ਮੱਲੀਆਂ ਕਲਾਂ- ਆਗਿਆਕਾਰ ਸਿੰਘ ਔਜਲਾ

ਸ. ਗੁਰਪ੍ਰਤਾਪ ਸਿੰਘ ਵਡਾਲਾ (MLA) ਵੱਲੋਂ ਕਰੋਨਾ ਵਾਇਰਸ ਦੇ ਚਲਦਿਆਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਚ ਯੋਗਦਾਨ ਪਾਉਣ ਦੀ ਸੇਵਾ ਸਹਿਤ ਸਰਕਲ ਨਕੋਦਰ ਅਤੇ ਮੱਲੀਆਂ ਕਲਾਂ ਦੇ ਆਸ-ਪਾਸ ਦੀਆਂ ਸੰਗਤਾਂ ਵੱਲੋਂ ਅਤੇ ਸ:ਗੁਰਪ੍ਰਤਾਪ ਸਿੰਘ ਵਡਾਲਾ (MLA) ਹਲਕਾ ਨਕੋਦਰ ਅਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਭਜਨ ਸਿੰਘ ਹੁੰਦਲ ਅਤੇ ਹੋਰ ਬਹੁਤ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ 120 ਕੁਇੰਟਲ ਅਨਾਜ ਭੇਜਿਆ ਗਿਆ ਸ. ਵਡਾਲਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼ਰੋਮਣੀ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾ ਦੇ ਸਦਕਾ ਸਰਕਲ ਨਕੋਦਰ ਅਤੇ ਮੱਲੀਆਂ ਕਲਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਪੰਥ ਦੀ ਸੇਵਾ ਕਰਦੇ ਰਹਾਂਗੇ ਉਹਨਾਂ ਕਿਹਾ ਕਿ ਖਾਲਸਾ ਪੰਥ ਅੱਜ ਪੂਰੀ ਦੁਨੀਆਂ ਚ ਸੇਵਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅੱਜ ਖਾਲਸੇ ਦੀ ਕਨੇਡਾ,ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਚ ਗੁਰੂ ਪੰਥ ਦੀ ਜੈ-ਜੈ ਕਾਰ ਹੈ ਇਸ ਮੌਕੇ ਤੇ ਹਾਜਰ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ ਟੁੱਟ ਕਲਾਂ ਵਲੋਂ ਅਰਦਾਸ ਕੀਤੀ ਗਈ ਅਤੇ ਗੁਰੂ ਕੀ ਤੇਗ ਵਰਤਾਈ ਗਈ ਅਤੇ ਇਸ ਤੋਂ ਬਾਅਦ ਅਨਾਜ ਵਾਲੀ ਟਰੈਕਟਰ-ਟਰਾਲੀ ਨੂੰ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਹਾਜਰ ਪਿੰਡਾਂ ਦੇ ਬਹੁਤ ਸਾਰੇ ਪੰਚ-ਸਰਪੰਚ ਹਾਜਰ ਸਨ ਬਲਦੀਸ਼ ਸਿੰਘ ਲੰਬੜਦਾਰ,x ਸਰਪੰਚ ਸੁਖਵਿੰਦਰ ਸਿੰਘ(ਮੱਲੀਆਂ ਖੁਰਦ),xਸਰਪੰਚ ਜਰਨੈਲ ਸਿੰਘ ਟੁੱਟ, ਹਰਭਜਨ ਸਿੰਘ ਹੁੰਦਲ, ਸਰਪੰਚ ਸ਼ਿੰਗਾਰਾ ਸਿੰਘ,ਨਿਰਮਲ ਸਿੰਘ ਮੱਲ੍ਹੀ(xਚੇਅਰਮੈਨ),ਬਲਵਿੰਦਰ ਸਿੰਘ ਆਲੀਵਾਲ,ਰੁਪਿੰਦਰ ਸਿੰਘ ਰਾਣਾ ਮੀਰਪੁਰ,xਸਰਪੰਚ ਬਲਕਾਰ ਸਿੰਘ,ਅਮਰੀਕ ਸਿੰਘ ਲੰਬੜਦਾਰ, ਨਿਰਮਲ ਸਿੰਘ ਸੰਧੂ,ਮੋਹਨ ਸਿੰਘ ਲੁੱਗੀ,ਬਨਾਰਸੀ ਦਾਸ(xਸਰਪੰਚ),ਸਰਪੰਚ ਬੱਗਾ ਮੱਲ੍ਹੀ,ਗੁਰਮੇਲ ਸਿੰਘ ਮੱਲ੍ਹੀ, ਬਲਜੀਤ ਸਿੰਘ ਮੱਲ੍ਹੀ,ਮਲਕੀਤ ਮੱਲ੍ਹੀ,ਬਲਦੇਵ ਸਿੰਘ ਔਜਲਾ,ਗੁਰਦੇਵ ਸਿੰਘ ਭੁੱਲਰ,ਦਿਲਬਾਗ ਸਿੰਘ( x ਸਰਪੰਚ), ਹਰਜਿੰਦਰ ਸਿੰਘ ਲੰਬੜਦਾਰ,ਜਸਕਰਨ ਸਿੰਘ ਔਜਲਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *