RNI NEWS-ਨਕੋਦਰ-ਜਲੰਧਰ ਹਾਈਵੇ ਤੇ ਕਾਰ ਤੇ ਮੋਟਰਸਾਈਕਲ ਹਾਦਸੇ ਵਿਚ ਇਕ ਦੀ ਮੌਤ,3 ਜਖਮੀ 


RNI NEWS-ਨਕੋਦਰ-ਜਲੰਧਰ ਹਾਈਵੇ ਤੇ ਕਾਰ ਤੇ ਮੋਟਰਸਾਈਕਲ ਹਾਦਸੇ ਵਿਚ ਇਕ ਦੀ ਮੌਤ,3 ਜਖਮੀ 

ਨਕੋਦਰ 2 ਅਪ੍ਰੈਲ ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਨਕੋਦਰ-ਜਲੰਧਰ ਹਾਈਵੇ ਤੇ ਦੇਰ ਸ਼ਾਮ ਇਕ ਕਾਰ ਤੇ ਮੋਟਰਸਾਈਕਲ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਨਕੋਦਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਸਦਰ ਥਾਣਾ ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਮਲਕੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਪੰਡੋਰੀ ਅਰਾਈਆਂ [ਕਰਤਾਰਪੁਰ] ਵਜੋਂ ਹੋਈ ਹੈ ਤੇ ਜ਼ਖਮੀਆਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਸਿਮਰਨ ਜੀਤ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ ਤੇ ਦੋ ਜ਼ਖਮੀ ਨੌਜਵਾਨਾਂ ਸਮੇਤ 4 ਨੌਜਵਾਨ ਨਕੋਦਰ ਤੋਂ ਜਲੰਧਰ ਦੋ ਮੋਟਰਸਾਈਕਲਾਂ ਤੇ ਸਵਾਰ ਸਨ ਇਹ ਹਾਦਸਾ ਹਾਈ ਵੇਅ ਤੇ ਮੁੱਧਾਂ ਬੇਈ ਨੇੜੇ ਵਾਪਰਿਆ ਅਤੇ ਜਿਸ ਤੋਂ ਕਾਰ ਅਤੇ ਮੋਟਰਸਾਈਕਲ ਹਾਈਵੇਅ ਤੋਂ ਹੇਠਾਂ ਖੇਤਾਂ ਵੱਲ ਨੂੰ ਜਾ ਰਹੇ ਸਨ ਕਾਰ ਦਾ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਭੱਜ ਗਿਆ ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ 

Leave a Reply

Your email address will not be published. Required fields are marked *