RNI NEWS-ਨਕੋਦਰ ਥਾਣਾ ਸਿਟੀ ਪੁਲੀਸ ਵਲੋਂ ਲੁੱਟ ਖੋਹ ਕਰਨ ਵਾਲੇ ਦੋ ਕਾਬੂ


RNI NEWS-ਨਕੋਦਰ ਥਾਣਾ ਸਿਟੀ ਪੁਲੀਸ ਵਲੋਂ ਲੁੱਟ ਖੋਹ ਕਰਨ ਵਾਲੇ ਦੋ ਲੁਟੇਰੇ ਕਾਬੂ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਨਕੋਦਰ ਵਿਚ ਹੋ ਰਹੀਆਂ ਚੋਰੀਆਂ ਤੇ ਸਿਟੀ ਪੁਲਿਸ ਤੇ ਉਠ ਰਹੇ ਸਵਾਲਾਂ ਤੇ ਉਸ ਵੇਲੇ ਅੰਕੁਰ ਲਗ ਗਿਆ ਜਦੋਂ ਸਿਟੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਇਸ ਮੌਕੇ ਤੇ ਥਾਣਾ ਸਿਟੀ ਐਸਐਚਓ ਜਤਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਗੁਪਤ ਇਤਲਾਹ ਮਿਲੀ ਕਿ ਜਗਤਾਰ ਨਾਮ ਦਾ ਵਿਅਕਤੀ ਜੋ ਪਿੰਡ ਬਿੱਲੀ ਵੜੈਚ ਦਾ ਰਹਿਣ ਵਾਲਾ ਹੈ ਰਾਹਗੀਰ ਔਰਤਾਂ ਦੇ ਕੰਨਾਂ ਵਿਚੋਂ ਵਾਲੀਆਂ ਖੋਹ ਲੈਂਦਾ ਸੀ ਤੇ ਫਰਾਰ ਹੋ ਜਾਂਦਾ ਸੀ ਜੋ ਅੱਜ ਪਲਟੀਨਾ ਮੋਟਰਸਾਈਕਲ ਤੇ ਪਿੰਡ ਮਾਲੜੀ ਦੇ ਵਿਚ ਘੁੰਮ ਰਿਹਾ ਹੈ ਤੇ ਨਕੋਦਰ ਸ਼ਹਿਰ ਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਹੈ ਜਿਸ ਤੇ ਮਨ ਏਐੱਸਆਈ ਬਲਵਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਸ ਨੂੰ ਕਾਬੂ ਕਰ ਲਿਆ ਪਰ ਇਸ ਦਾ ਇੱਕ ਸਾਥੀ ਫ਼ਰਾਰ ਹੋਣ ਵਿਚ ਸਫਲ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਗਹਿਨ ਜਾਂਚ ਦੌਰਾਨ ਦੋਸ਼ੀ ਕੋਲੋਂ ਦੋ ਵਾਲੀਆਂ ਬਰਾਮਦ ਕੀਤੀਆਂ ਹਨ ਐਸਐਚਓ ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਏਐਸਆਈ ਪਰਮਜੀਤ ਤੇ ਸਾਥੀ ਕਰਮਚਾਰੀਆਂ ਵਲੋਂ ਬੱਸ ਅੱਡਾ ਮਹਿਤਪੁਰ ਸਾਈਡ ਤੋਂ  ਮੋਬਾਇਲ ਚੋਰ ਵੀ ਕਾਬੂ ਕੀਤਾ ਗਿਆ ਹੈ ਪੁੱਛਤਾਛ ਕਰਨ ਤੇ ਉਸ ਨੇ ਆਪਣਾ ਨਾਮ ਸੰਨੀ ਵਾਸੀ ਮੁਹੱਲਾ ਰਹਿਮਾਨਪੁਰਾ ਨਕੋਦਰ ਦੱਸਿਆ ਇਸ ਦੇ ਕੋਲੋਂ ਪੁਲਸ ਨੇ 6 ਵੱਖ-ਵੱਖ ਮਾਰਕੇ ਦੇ ਮੋਬਾਇਲ ਫੋਨ ਬਰਾਮਦ ਕੀਤੇ ਹਨ ਇਨ੍ਹਾਂ ਦੋਨਾਂ ਦੋਸ਼ੀਆਂ ਤੇ 379-B,482 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ

Leave a Reply

Your email address will not be published. Required fields are marked *