RNI NEWS :- ਨਕੋਦਰ ਵਿੱਚ ਬੰਦ ਦਾ ਦਿੱਸਿਆ ਖਾਸਾ ਅਸਰ ਭੀਮ ਆਰਮੀ ਪੰਜਾਬ ਵੱਲੋਂ ਰੋਸ ਮਾਰਚ ਕੱਢਿਆ ਗਿਆ

RNI NEWS :- ਨਕੋਦਰ ਵਿੱਚ ਬੰਦ ਦਾ ਦਿੱਸਿਆ ਖਾਸਾ ਅਸਰ ਭੀਮ ਆਰਮੀ ਪੰਜਾਬ ਵੱਲੋਂ ਰੋਸ ਮਾਰਚ ਕੱਢਿਆ ਗਿਆ

ਨਕੋਦਰ :- ਸੁਖਵਿੰਦਰ ਸੋਹਲ/ਗੁਰਮੀਤ ਬਿੱਲਾ ਨਵਾਬ

ਦਿੱਲੀ ਵਿੱਚ ਤੁਗਲਕਾਬਾਦ ਵਿਖੇ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਤੋੜੇ ਜਾਣ ਦੇ ਰੋਸ ਵਿੱਚ ਪੰਜਾਬ ਦੇ ਅਲੱਗ ਅਲੱਗ ਸੰਗਠਨਾਂ ਵੱਲੋਂ ਪੰਜਾਬ ਬੰਦ ਦੇ ਆਹਵਾਨ ਤੇ ਨਕੋਦਰ ਵਿਖੇ ਭੀਮ ਆਰਮੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਰੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ ਇਸ ਮੌਕੇ ਤੇ ਭੀਮ ਆਰਮੀ ਪੰਜਾਬ ਦੇ ਪ੍ਰਧਾਨ ਰਜਿੰਦਰ ਸਹੋਤਾ ਕਾਕੂ ਨੇ ਪ੍ਰੈੱਸ ਵਾਰਤਾ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਧਾਰਮਿਕ ਮਸਲੇ ਹਨ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਅਦਾਲਤਾਂ ਦੇ ਮਾਧਿਅਮ ਨਾਲ ਲਟਕਾਇਆ ਜਾ ਰਿਹਾ ਹੈ ਪਰ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਜੋ ਕਿ ਛੇ ਸੌ ਸਾਲ ਪੁਰਾਣੀ

ਰਵਿਦਾਸੀਆਂ ਦੀ ਧਰੋਹਰ ਹੈ ਨੂੰ ਬਿਨਾਂ ਕੁਝ ਸਮਾਂ ਜਿੱਤਿਆ ਢਾਹੇ ਜਾਣ ਤੇ ਰਵਿਦਾਸੀਆ ਸਮਾਜ ਅਤੇ ਵਾਲਮੀਕਿ ਸਮਾਜ ਦੇ ਦਿਲਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਇਹ ਸੈਂਟਰ ਦੀ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਤੋਂ ਦਲਿਤਾਂ ਦੇ ਵਿਰੁੱਧ ਹੈ ਇਸ ਲਈ ਅਸੀਂ ਚਿਤਾਵਨੀ ਦਿੰਦੇ ਹਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਇੰਨ ਬਿੰਨ ਉਸੇ ਤਰ੍ਹਾਂ ਹੀ ਬਣਾਇਆ ਜਾਵੇ ਨਹੀਂ ਤਾਂ ਇਸ ਦੇ ਸਿੱਟੇ ਗੰਭੀਰ ਨਿਕਲਣਗੇ ਜਿਸ ਦਾ ਜ਼ਿੰਮਾ ਸਮੇਂ ਦੀਆਂ ਸਰਕਾਰਾਂ ਦਾ ਹੋਵੇਗਾ ਯਾਦ ਰਹੇ ਕਿ ਭੀਮ ਆਰਮੀ ਕੁਝ ਸਮਾਂ ਪਹਿਲਾਂ ਹੀ ਹੋਂਦ ਵਿੱਚ ਆਈ ਹੈ ਟੀਮ ਆਰਤੀ ਵੱਲੋਂ ਨਕੋਦਰ ਇਲਾਕੇ ਵਿੱਚ ਸਮਾਜ ਸੇਵਾ ਅਤੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਰਾਹ ਤੇ ਚੱਲਣ ਲਈ ਲੋਕਾਂ ਨੂੰ ਅੱਗੇ ਆਉਣ ਵਿੱਚ ਵੱਡੀ ਸੇਵਾ ਨਿਭਾੲੀ ਜਾ ਰਹੀ ਹੈ

ਇਸ ਮੌਕੇ ਤੇ ਵਿਕਰਮ ਗਿੱਲ,ਜੱਸਾ ਗੁਰੂ ਨਾਨਕਪੁਰਾ ਬਲਵੀਰ ਮੁਧ,ਬਾਬਾ ਸਤਨਾਮ,ਸੋਢੀ,ਮੰਗਾ ਬੌਬੀ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਜਿੱਥੇ ਨੌਜਵਾਨ ਹਾਜ਼ਰ ਸਨ ਉੱਥੇ ਹੀ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ

Leave a Reply

Your email address will not be published. Required fields are marked *