RNI NEWS :- ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਵੱਲੋਂ ਅਮਰੀਕ ਸਿੰਘ ਮਦਹੋਸ਼ ਦੀ ਪੁਸਤਕ ” ਦੇਵਤੇ ਦਾ ਕਤਲ ” ਲੋਕ ਅਰਪਣ


RNI NEWS :- ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਵੱਲੋਂ ਅਮਰੀਕ ਸਿੰਘ ਮਦਹੋਸ਼ ਦੀ ਪੁਸਤਕ ” ਦੇਵਤੇ ਦਾ ਕਤਲ. ” ਲੋਕ ਅਰਪਣ

ਗੁਰਾਇਆਂ :- ਮੋਨੂੰ ਫਗਵਾੜਾ 

ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਵੱਲੋਂ ਗੁਰਾਇਆਂ ਵਿਖੇ ਸਵ ਜਤਿੰਦਰ ਸਿੰਘ ਸਹੋਤਾ ਦੀ ਯਾਦ ਨੂੰ ਸਮਰਪਿਤ 9 ਵਾਂ ਕਵੀ ਦਰਬਾਰ ਕਰਵਾਇਆ ਗਿਆ

ਪ੍ਰਧਾਨਗੀ ਮੰਡਲ ਵਿਚ ਮਦਨ ਜਲੰਧਰੀ, ਜਗਦੀਸ਼ ਰਾਣਾ, ਦੀਪ ਲੁਧਿਆਣਵੀ, ਅਮਰੀਕ ਸਿੰਘ ਮਦਹੋਸ਼, ਪੰਮੀ ਰੁੜਕਾ,ਸੁਖਦੇਵ ਸਿੰਘ ਨਿਰਮੋਹੀ,ਗੁਰਮੁਖ ਲੁਹਾਰ,ਕੁਮਾਰ ਧਾਰੀਵਾਲ ਸ਼ਸ਼ੋਭਿਤ ਰਹੇ

ਪ੍ਰਧਾਨਗੀ ਮੰਡਲ ਅਤੇ ਮੰਚ ਦੇ ਸਾਰੇ ਆਹੁਦੇਦਾਰਾਂ ਵੱਲੋਂ ਮੰਚ ਦੇ ਪ੍ਰਧਾਨ ਅਮਰੀਕ ਸਿੰਘ ਮਦਹੋਸ਼ ਹੋਰਾਂ ਦੀ ਪੰਜਵੀਂ ਪੁਸਤਕ ” ਦੇਵਤੇ ਦਾ ਕਤਲ “ਦਾ ਲੋਕ ਅਰਪਣ ਕੀਤਾ ਗਿਆ,ਜਿਸਤੇ ਪਰਚਾ ਪੜ੍ਹਦਿਆਂ ਮਦਨ ਜਲੰਧਰੀ ਨੇ ਕਿਹਾ ਕਿ ਮਦਹੋਸ਼ ਹੋਰਾਂ ਦੀ ਇਸ ਪੁਸਤਕ ਵਿਚ ਪੰਜਾਬ ਦੇ ਪਿੰਡਾਂ ਵਿੱਚੋਂ ਆਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦਾ ਵਰਨਣ ਬਾਖੂਬੀ ਕੀਤਾ ਗਿਆ ਹੈ ਪੰਜਾਬ ਦੇ ਵਿਰਸੇ ਨਾਲ ਸਾਂਝ ਪਾਉਂਦੀ ਇਹ ਪੁਸਤਕ

ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨੂੰ ਜਾਨਣ ਲਈ ਉਤਸੁਕ ਨੌਜਵਾਨ ਲੇਖਕਾਂ ਲਈ ਰਾਹ ਦਸੇਰੇ ਦਾ ਕੰਮ ਕਰੇਗੀ ਇਸ ਉਪਰੰਤ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਕਵੀਆਂ ਜਗਜੀਤ ਕਾਫਿਰ,ਅਜਾਦ ਤਲਵਣ ਜਤਿੰਦਰਜੀਤ ਲੁਧਿਆਣਾ,ਸੁਖਦੇਵ ਨਿਰਮੋਹੀ,ਭਿੰਡਰ ਪਟਵਾਰੀ,ਬਿੰਦਰ ਬਖਾਪੁਰੀ,ਮਦਨ ਜਲੰਧਰੀ,ਜਗਦੀਸ਼ ਰਾਣਾ,ਕੁਮਾਰ ਧਾਰੀਵਾਲ,ਗੁਰਮੁਖ ਲੁਹਾਰ, ਦੀਪ ਲੁਧਿਆਣਵੀ, ਦਿਲਬਹਾਰ ਸ਼ੌਕਤ, ਸ਼ਾਮ ਸਰਗੁੰਦਵੀ, ਜੱਸੀ ਪਰਮਾਰ, ਪੰਮੀ ਰੁੜਕਾ,ਮੋਨੂੰ ਪੁਰੇਵਾਲੀਆ,ਲਸ਼ਕਰ ਸਰਗੁੰਦਵੀ,ਸੁਰਿੰਦਰ ਢੰਡਾ,ਰਿਖੀ ਰੰਧਾਵਾ,ਸਰਵਣ ਰਾਹੀ,ਗੁਰਦਿਆਲ ਪੂਨੀ ਆਦਿ ਕਵੀਆਂ ਨੇ ਅਪਣੀਆਂ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ ਇਸ ਦੌਰਾਨ ਗਾਇਕ ਅਮਰਜੀਤ ਅਮਰ ਨੇ ਅਮਰੀਕਾ ਵੱਸਦੇ ਮੰਚ ਦੇ ਚੇਅਰਮੈਨ ਪ੍ਰਸਿੱਧ ਗੀਤਕਾਰ ਦਾ ਵਧਾਈ ਸੰਦੇਸ਼ ਪੜ੍ਹਨ ਉਪਰੰਤ ਉਨ੍ਹਾਂ ਦਾ ਲਿਖਿਆ ਸਾਹਤਿਕ ਗੀਤ ਗਾ ਕੇ ਅਤੇ ਗਾਇਕ ਧਰਮਿੰਦਰ ਮਸਾਣੀ,ਗਾਇਕ ਅਵਤਾਰ ਅੰਮ੍ਰਿਤ ਨੇ ਅਪਣੇ ਸੰਜੀਦਾ ਗੀਤਾਂ ਨਾਲ ਵੱਖਰਾ ਈ ਮਾਹੌਲ ਸਿਰਜ ਦਿੱਤਾ ਪ੍ਰੋਗਰਾਮ ਦੌਰਾਨ ਮੰਚ ਵਲੋਂ ਲੇਖਕ ਕਾਲੂ ਰਾਏ ਸੁਮਨ ਦੀ ਪੁਸਤਕ “ਮਨ ਚੰਗਾ ਕਠੌਤੀ ਮੇਂ ਗੰਗਾ”

ਅਤੇ ਦਿਲਬਹਾਰ ਸ਼ੌਕਤ ਦਾ ਸਿੰਗਲ ਟਰੈਕ “ਮੇਰਾ ਯਾਰ” ਵੀ ਰਿਲੀਜ ਕੀਤਾ ਗਿਆ ਅੰਤ ਵਿਚ ਮੰਚ ਵੱਲੋਂ ਜਿੱਥੇ ਆਏ ਹੋਏ ਕਵੀਆਂ ਦਾ ਸਨਮਾਨ ਪੱਤਰ ਦੇ ਕੇ ਮਾਣ ਸਨਮਾਨ ਕੀਤਾ ਗਿਆ ਉੱਥੇ ਹੀ ਅਮਰੀਕ ਸਿੰਘ ਮਦਹੋਸ਼,ਮਦਨ ਜਲੰਧਰੀ,ਕੁਮਾਰ ਧਾਰੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਮੰਚ ਸੰਚਾਲਨ ਕਰਦਿਆਂ ਗੀਤਕਾਰ ਪੰਛੀ ਡੱਲੇਵਾਲੀਆ ਨੇ ਸਮਾਜਿਕ ਅਤੇ ਸਾਹਤਿਕ ਸ਼ਿਅਰਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ ਪ੍ਰੋਗਰਾਮ ਵਿਚ ਮੋਤੀ ਲਾਲ ਰੁੜਕਾ, ਪ੍ਰੀਤਮ ਲੱਲੀ, ਪੱਤਰਕਾਰ ਬਲਵਿੰਦਰ ਕੁਮਾਰ, ਭਾਈ ਬਚਿੱਤਰ ਸਿੰਘ, ਨਾਟਕ ਕਲਾਕਾਰਾ ਬੇਬੀ ਚੱਕ ਦੇਸਰਾਜ, ਰੁੜਕਾ ਦੀ ਪੰਚਾਇਤ ਵੀ ਮੁੱਖ ਤੌਰ ਤੇ ਹਾਜਿਰ ਸਨ

Leave a Reply

Your email address will not be published. Required fields are marked *