RNI NEWS :- ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਗੁਰਾਇਆਂ ਦੀ ਵਿਸ਼ੇਸ਼ ਮੀਟਿੰਗ

RNI NEWS :- ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਗੁਰਾਇਆਂ ਦੀ ਵਿਸ਼ੇਸ਼ ਮੀਟਿੰਗ

ਗੁਰਾਇਆਂ :- ਮੌਨੂੰ ਫ਼ਗਵਾੜਾ 

ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਗੁਰਾਇਆਂ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਚੇਅਰਮੈਨ ਅਤੇ ਪੰਜਾਬੀ ਗੀਤਕਾਰ ਮੰਚ ਕੈਲੀਫੋਰਨੀਆ ਯੂ ਐਸ ਏ ਦੇ ਪ੍ਰਧਾਨ ਪ੍ਰਸਿੱਧ ਗੀਤਕਾਰ ਮੱਖਣ ਲੋਹਾਰ ਦੇ ਗੁਰਾਇਆਂ ਵਿਖੇ ਐਮ ਟਰੈਕ ਰਿਕਾਰਡਿੰਗ ਸਟੂਡੀਓ ਵਿਖੇ ਸਭਾ ਦੇ ਸਰਪ੍ਰਸਤ ਪ੍ਰਸਿੱਧ ਗੀਤਕਾਰ ਮਦਨ ਜਲੰਧਰੀ ਦੀ ਦੇਖ ਰੇਖ ਹੇਠ ਹੋਈ. ਮੀਟਿੰਗ ਵਿਚ ਸਭਾ ਦੀਆਂ ਪਿਛਲੇ ਦੋ ਸਾਲਾਂ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਕੀਤਾ ਗਿਆ. ਸਭਾ ਦੇ ਪ੍ਰਧਾਨ ਗੀਤਕਾਰ ਰੱਤੂ ਰੰਧਾਵਾ ਨੇ ਦੱਸਿਆ ਕਿ ਉਹ ਕੁਝ ਸਮੇਂ ਲਈ ਵਿਦੇਸ਼ ਜਾ ਰਹੇ ਹਨ ਇਸ ਲਈ ਸਭਾ ਨੂੰ ਵਧੇਰੇ ਸਮਾਂ ਨਹੀਂ ਦੇ ਸਕਦੇ. ਇਸ ਲਈ ਸਾਰਿਆਂ ਦੀ ਸਹਿਮਤੀ ਨਾਲ ਅਮਰੀਕ ਸਿੰਘ ਮਦਹੋਸ਼ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ. ਸ਼ਾਮ ਸਰਗੁੰਦਵੀ ਨੂੰ ਉਪ ਪ੍ਰਧਾਨ ਅਤੇ ਜਗਦੀਸ਼ ਰਾਣਾ ਨੂੰ ਸਭਾ ਦਾ ਸਕੱਤਰ ਚੁਣਿਆ ਗਿਆ. ਬਾਕੀ ਆਹੁਦੇਦਾਰ ਪਹਿਲਾਂ ਦੀ ਤਰ੍ਹਾਂ ਅਪਣੇ ਅਹੁਦਿਆਂ ਤੇ ਕੰਮ ਕਰਦੇ ਰਹਿਣਗੇ. ਸਭਾ ਦੇ ਸੈਕਟਰੀ ਪੰਛੀ ਡੱਲੇਵਾਲੀਆ ਨੇ ਦੱਸਿਆ ਕਿ ਸਭਾ ਦਾ ਮੰਤਵ ਗੁਰੂਆਂ ਰਹਿਬਰਾਂ ਦੀ ਮਾਨਵਤਾਵਾਦੀ ਸੋਚ ਨੂੰ ਸਾਹਿਤ ਰਾਹੀਂ ਅੱਗੇ ਵਧਾਉਣਾ, ਸਮਾਜ ਵਿੱਚ ਆ ਰਹੀਆਂ ਕੁਰੀਤੀਆਂ ਦੇ ਵਿਰੁੱਧ ਕਲਮ ਰਾਹੀਂ ਆਵਾਜ ਬੁਲੰਦ ਕਰਨਾ, ਨਵੇਂ ਲੇਖਕਾਂ ਨੂੰ ਸਾਹਤਿਕ ਮੰਚ ਮੁਹੱਈਆ ਕਰਵਾਉਣਾ ਸਭਾ ਦਾ ਮੁੱਖ ਉਦੇਸ਼ ਹੈ. ਇਸ ਦੌਰਾਨ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਹਾਜਿਰ ਕਵੀਆਂ ਮਦਨ ਜਲੰਧਰੀ, ਰੱਤੂ ਰੰਧਾਵਾ, ਪੰਛੀ ਡੱਲੇਵਾਲੀਆ, ਅਮਰੀਕ ਸਿੰਘ ਮਦਹੋਸ਼, ਕੁਮਾਰ ਧਾਰੀਵਾਲ, ਜਗਦੀਸ਼ ਰਾਣਾ, ਗੁਰਮੁਖ ਲੋਹਾਰ, ਸ਼ਾਮ ਸਰਗੁੰਦਵੀ, ਬਿੰਦਰ ਬਖਾਪੁਰੀ ਆਦਿ ਨੇ ਅਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ. ਇਸ ਦੌਰਾਨ ਗਾਇਕ ਅਮਰਜੀਤ ਅਮਰ, ਮੋਤੀ ਰੁੜਕਾ, ਤੇ ਹਰੀਸ਼ ਭੰਡਾਰੀ ਵੀ ਹਾਜਰ ਸਨ

Leave a Reply

Your email address will not be published. Required fields are marked *