RNI NEWS-ਨਸ਼ਿਆ ਪ੍ਰਤੀ ਵਿਭਿੰਨ ਵਰਗਾਂ ਦੇ ਲੋਕਾਂ ਦੇ ਦ੍ਰਿਸ਼ਟੀਕੋਣ ਨਾਲ ਸਮਾਜ ਨੂੰ ਨਸ਼ਿਆ ਵਿਰੁੱਧ ਜਾਗਰੂਕ ਤੇ ਹਸਤੀਅਾਂ ਨੂੰ ਸਨਮਾਨਿਤ ਕੀਤਾ


RNI NEWS-ਨਸ਼ਿਆ ਪ੍ਰਤੀ ਵਿਭਿੰਨ ਵਰਗਾਂ ਦੇ ਲੋਕਾਂ ਦੇ ਦ੍ਰਿਸ਼ਟੀਕੋਣ ਨਾਲ ਸਮਾਜ ਨੂੰ ਨਸ਼ਿਆ ਵਿਰੁੱਧ ਜਾਗਰੂਕ ਤੇ ਹਸਤੀਅਾਂ ਨੂੰ ਸਨਮਾਨਿਤ ਕੀਤਾ

ਜਲੰਧਰ ਜਸਕੀਰਤ ਰਾਜਾ/ਪਰਮਜੀਤ ਪੰਮਾ)

ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਹਰ ਸਾਲ 26 ਜੂਨ ਦਾ ਦਿਹਾੜਾ International Day Against Drug Abuse And icit Trafficking ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਸਮਾਜ ਵਿੱਚ ਨਸ਼ੇ ਦੇ ਵੱਧ ਰਹੇ ਪ੍ਰਕੋਪ ਅਤੇ ਇਸ ਨਾਲ ਫੈਲ ਰਹੀਆਂ ਸਮੱਸਿਆਵਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਇਸੇ ਸਬੰਧ ਵਿੱਚ ਜਲੰਧਰ (ਦਿਹਾਤੀ) ਦੀ ਪੁਲਿਸ ਵੱਲੋਂ ਟੈਕਨੋਲੋਜੀ ਦੇ ਯੁੱਗ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਇਕ ਆਨ-ਲਾਇਨ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਹਰ ਉਮਰ ਅਤੇ ਹਰ ਵਰਗ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਕੋਈ ਵੀ ਵੀਡਿਉ ਜਾਂ ਫੋਟੋਆ ਸੰਕਲਿਤ ਕਰ ਕੇ ਜਲੰਧਰ (ਦਿਹਾਤੀ) ਦੇ ਫੇਸ ਬੁੱਕ,ਟਵੀਟਰ,ਇੰਸਟਾਗ੍ਰਾਮ ਤੇ ਪਾਉਣ ਤਾਂ ਜੋ ਨਸ਼ਿਆ ਪ੍ਰਤੀ ਵਿਭਿੰਨ ਵਰਗਾਂ ਦੇ ਲੋਕਾਂ ਦੇ ਦ੍ਰਿਸ਼ਟੀਕੋਣ ਨਾਲ ਸਮਾਜ ਨੂੰ ਨਸ਼ਿਆ ਵਿਰੁੱਧ ਜਾਗਰੂਕ ਕੀਤਾ ਜਾ ਸਕੇ ਜਲੰਧਰ (ਦਿਹਾਤੀ) ਪੁਲਿਸ ਨੂੰ ਇਸ ਮੁਹਿੰਮ ਦਾ ਭਰਵਾਂ ਹੁੰਗਾਰਾ ਮਿਲਿਆ ਇਸ ਕੰਪੀਟੀਸ਼ਨ ਵਿੱਚ 50 ਐਂਟਰੀਆ ਨੂੰ ਅੰਤ ਵਿੱਚ ਚੁਣਿਆ ਗਿਆ ਜਿਨ੍ਹਾਂ ਵਿੱਚੋਂ 03 ਬਿਹਤਰੀਣ ਐਂਟਰੀਆ ਨੂੰ ਪਹਿਲਾ,ਦੂਜਾ ਅਤੇ ਤੀਸਰੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਜਿੱਤਣ ਵਾਲਿਆ ਵਿਚੋਂ ਪਹਿਲਾ ਇਨਾਮ ਸ੍ਰੀ ਸਰਤਾਜ ਸਿੰਘ ਪੰਨੂ ਕੈਬਰਿਜ ਸਕੂਲ ਜਲੰਧਰ,ਦੂਸਰਾ ਸਥਾਨ ਅਨਮੋਲ ਪ੍ਰੀਤ ਕੌਰ,ਕੈਬਰਿਜ ਸਕੂਲ ਨਕੋਦਰ ਅਤੇ ਤੀਸਰਾ ਸਥਾਨ ਰੋਸ਼ਨੀ ਕਪੂਰ (ਏਪੀਜੇ ਸਕੂਲ ਜਲੰਧਰ) ਨੇ ਹਾਸਿਲ ਕੀਤਾ ਇਸ ਮੌਕੇ ਤੇ ਸ੍ਰੀ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਨੇ ਜੇਤੂਆਂ ਨਾਲ ਮੁਲਾਕਾਤ ਕੀਤੀ

ਅਤੇ ਉਨ੍ਹਾਂ ਨੂੰ ਟ੍ਰਾਫੀਆਂ ਅਤੇ ਸਰਟੀਫਿਕੇਟ ਵੀ ਦਿੱਤੇ ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਲੋਕਾਂ ਨੂੰ ਇਸੇ ਤਰ੍ਹਾਂ ਹਰ ਮੁਹਿੰਮ ਵਿੱਚ ਜਲੰਧਰ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਹੋਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ ਇਸ ਮੌਕੇ ਪਰ ਸ਼੍ਰੀ ਰਵੀ ਕੁਮਾਰ ਆਈਪੀਐਸ ਪੁਲਿਸ ਕਪਤਾਨ (ਸਥਾਨਿਕ) ਜਲੰਧਰ (ਦਿਹਾਤੀ),ਸ੍ਰੀ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਇੰਨਵੇਸ਼ੀਗੇਸ਼ਨ,ਸ੍ਰੀ ਰਵਿੰਦਰ ਪਾਲ ਸਿੰਘ ਸੰਧੂ ਪੀਪੀਐਸ ਪੁਲਿਸ ਕਪਤਾਨ ਪੀਬੀਆਈ ਜਲੰਧਰ (ਦਿਹਾਤੀ),ਸ੍ਰੀ ਜਸਪ੍ਰੀਤ ਸਿੰਘ ਪੀਪੀਐਸ  ਉਪ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਮੌਜੂਦ ਸਨ 

Leave a Reply

Your email address will not be published. Required fields are marked *